ਮੱਝ ਚੋਰੀ ਕਰਨ ਦੇ ਦੋਸ਼ 'ਚ ਤਿੰਨ ਕਾਬੂ

Updated on: Sat, 13 Jan 2018 06:42 PM (IST)
  

ਪੱਤਰ ਪ੍ਰੇਰਕ, ਰੂਪਨਗਰ : ਸਥਾਨਕ ਸਦਰ ਪੁਲਿਸ ਨੇ ਘਾੜ ਇਲਾਕੇ ਦੇ ਪਿੰਡ ਹਿਰਦਾਪੁਰ ਦੇ ਇਕ ਵਿਅਕਤੀ ਅਜੀਤ ਸਿੰਘ ਪੁੱਤਰ ਢੇਰਾ ਸਿੰਘ ਵਾਸੀ ਪਿੰਡ ਹਿਰਦਾਪੁਰ ਦੀ ਸ਼ਿਕਾਇਤ ਤੇ ਉਸ ਦੀ ਮੱਝ ਚੋਰੀ ਕਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏਐਸਆਈ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ 11 ਜਨਵਰੀ ਦੀ ਰਾਤ ਨੂੰ ਮੱਝਾਂ ਬੰਨ੍ਹਣ ਲਈ ਬਣਾਏ ਗਏ ਬਰਾਂਡੇ ਵਿਚ ਤਿੰਨ ਮੱਝਾਂ ਬੰਨ੍ਹੀਆਂ ਸਨ, ਜਦੋ ਉਹ ਅਗਲੇ ਦਿਨ ਸਵੇਰੇ 7 ਵਜੇ ਦੇ ਕਰੀਬ ਅਪਣੇ ਬਰਾਂਡੇ ਵਿਚ ਪਹੁੰਚਿਆਂ ਤਾਂ ਉਥੋਂ ਇਕ ਮੱਝ ਗਾਇਬ ਸੀ। ਉਸ ਨੇ ਕਈ ਪਾਸੇ ਮੱਝ ਦੀ ਭਾਲ ਕੀਤੀ ਪਰ ਨਹੀਂ ਮਿਲੀ, ਜਿਸ ਤੋਂ ਬਾਅਦ ਉਸ ਨੇ ਸਦਰ ਥਾਣੇ ਵਿਖੇ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੁਰਜੀਤ ਸਿੰਘ ਪੁੱਤਰ ਪ੫ੀਤਮ ਸਿੰਘ ਵਾਸੀ ਹਿਰਦਾਪੁਰ, ਮੁਹਮੰਦ ਸਕੀਲ ਉਰਫ ਜਮੀਲ ਪੁੱਤਰ ਮੁਹੰਮਦ ਹਰੀਸ਼ ਵਾਸੀ ਬਗਰਾ ਥਾਣਾ ਤਿਤਾਬੀ ਜਿਲਾ ਮੁਜਫਰਨਗਰ ਯੂਪੀ ਅਤੇ ਰਵਿੰਦਰ ਪਾਲ ਪੁੱਤਰ ਇਮਲ ਚੰਦ ਵਾਸੀ ਪਿੰਡ ਬੁਡੀਨਾ ਕਲਾ ਥਾਣਾ ਤਿਤਾਬੀ ਜਿਲਾ ਮੁਜਫਰਨਗਰ ਨੂੰ ਮੱਝ ਸਮੇਤ ਗਿ੍ਰਫਤਾਰ ਕਰ ਲਿਆ। ਉਪਰਾਂਤ ਪੁਲਿਸ ਨੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î¼Þ Ú¯ðÆ Õ