ਮਜ਼ਦੂਰਾਂ ਦੇ ਹੱਕ 'ਚ ਭਲਕੇ ਦਿੱਤਾ ਜਾਵੇਗਾ ਧਰਨਾ : ਅਜੋਲੀ

Updated on: Sat, 13 Jan 2018 02:57 PM (IST)
  

ਅਭੀ ਰਾਣਾ, ਨੰਗਲ : ਭਾਰਤ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੰੂ ਲੈ ਕੇ 15 ਜਨਵਰੀ ਨੰੂ ਜ਼ਿਲ੍ਹਾ ਪਧੱਰੀ ਧਰਨਿਆਂ ਦੀ ਤਿਆਰੀ 'ਚ ਜ਼ਿਲ੍ਹੇ ਦੇ ਪ੫ਧਾਨ ਕਾਮਰੇਡ ਤਰਸੇਮ ਅਜੋਲੀ ਦੀ ਅਗਵਾਈ ਹੇਠ ਪਿੰਡ ਦੁਬੇਟਾ, ਦੜੌਲੀ, ਸੁਰੇਵਾਲ, ਸੁਆਮੀਪੁਰ ਬਾਗ, ਦਬਕੇੜਾ, ਬ੫ਹੰਮਪੁਰ ਉਪਰਲਾ, ਹੇਠਲਾ ਵਿਖੇ ਮੀਟਿੰਗਾਂ ਕਰਵਾਉਣ ਦਾ ਦੌਰ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਵੱਡੀ ਗਿਣਤੀ 'ਚ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ 15 ਦੇ ਧਰਨੇ 'ਚ ਜਾਣ ਲਈ ਪੂਰਾ ਉਤਸਾਹ ਦਿਖਾਇਆ। ਇਸ ਮੌਕੇ ਕਾਮਰੇਡ ਤਰਸੇਮ ਅਜੋਲੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਨਵੀਆਂ ਕਾਪੀਆਂ ਦੀ ਰਜਿਸਟਰੇਸ਼ਨ, ਕਾਪੀਆਂ ਰਨਿਉ ਅਤੇ ਮਜ਼ਦੂਰਾਂ ਨੰੂ ਦਿੱਤੇ ਜਾਣ ਵਾਲੇ ਲਾਭ ਨੰੂ ਲੈ ਕੇ ਇਹ ਧਰਨਾ ਦਿੱਤਾ ਜਾ ਰਿਹਾ ਹੈ, ਕਿਉਂਕਿ ਸਮੇਂ ਸਿਰ ਮਜ਼ਦੂਰਾਂ ਨੰੂ ਪਾਸ ਕੀਤਾ ਲਾਭ ਅਜੇ ਤਕ ਮਜ਼ਦੂਰਾਂ ਦੇ ਖਾਤਿਆਂ 'ਚ ਨਹੀ ਪਾਇਆ ਗਿਆ, ਜੋ ਕਿ ਮਜ਼ਦੂਰ ਭਰਾਵਾ ਨਾਲ ਇੱਕ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਨੰੂ ਕਰਵਾਉਣ ਵਿੱਚ ਬਲਾਕ ਦੇ ਪ੫ਧਾਨ ਕਾਮਰੇਡ ਰਘੁਵੀਰ ਸਿੰਘ ਦਰਸ਼ੀ, ਸਕੱਤਰ ਬੰਦਨਾ ਪਾਮਾ, ਸ਼ਕੂੰਤਲਾ ਦੇਵੀ, ਪਰਮਿੰਦਰ ਕੋਰ, ਕਮਲ ਪ੫ਕਾਸ਼, ਨਰਿੰਦਰ ਕੁਮਾਰ, ਹੁਸਨ ਚੰਦ, ਰਾਮ ਮੂਰਤੀ, ਮਹਿੰਦਰ ਕੋਰ, ਪਰਵਿੰਦਰ ਕੋਰ ਬ੫ਾਂਚ ਪ੫ਧਾਨ ਮੀਰਾ ਦੇਵੀ, ਜੈਮਲ ਸਿੰਘ, ਰਣਜੀਤ ਸਿੰਘ, ਕਸ਼ਮੀਰੋ ਦੇਵੀ, ਸਰਬਜੀਤ ਕੌਰ, ਮੋਨਿਕਾ ਸ਼ਰਮਾ, ਲੀਲਾ ਦੇਵੀ ਆਦਿ ਆਪਣੀ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਹਰ ਪਿੰਡ ਪਿੰਡ ਜਾ ਕੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਵਾ ਰਹੇ ਹਨ ¢ ਉਨ੍ਹਾਂ ਦੱਸਿਆ ਕਿ 15 ਜਨਵਰੀ ਧਰਨੇ 'ਚ ਮਜ਼ਦੂਰਾਂ ਦਾ ਇਕ ਵੱਡਾ ਇੱਕਠ ਦੇਖਣ ਨੰੂ ਰੂਪਨਗਰ ਵਿਖੇ ਮਿਲੇਗਾ।¢

ਫੋਟੋ 13ਆਰਪੀਆਰ201ਪੀ

ਕੈਪਸ਼ਨ: ਪਿੰਡ 'ਚ ਮੀਟਿੰਗ ਦੌਰਾਨ ਪਾਰਟੀ ਮੈਂਬਰਾਂ ਦੀ ਤਸਵੀਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î÷ç±ð» ç¶