ਸਾਬਕਾ ਵਿਧਾਇਕ ਜਿੰਦੂ ਦੇ ਦੋਵੇਂ ਪੁੱਤਰ ਗਿ੫ਫਤਾਰ

Updated on: Fri, 12 Jan 2018 09:53 PM (IST)
  

ਫੋਟੋ ਫਾਈਲ;12 ਐਫਜੈਡਆਰ55,56

ਸੁਰਿੰਦਰ ਸਿੰਘ ਬੱਬੂ ਤੇ ਰੋਹਿਤ ਗਿੱਲ ਦੀਆਂ ਫਾਈਲ ਫੋਟੋਆਂ।

...................................................

ਪਰਮਿੰਦਰ ਸਿੰਘ ਥਿੰਦ, ਿਫ਼ਰੋਜ਼ਪੁਰ ; ਫਿਰੋਜ਼ਪੁਰ ਛਾਉਣੀ ਬੋਰਡ ਦੇ ਭਾਜਪਾ ਕੌਂਸਲਰ ਜੋਰਾ ਸਿੰਘ ਸੰਧੂ ਨਾਲ ਕੁੱਟਮਾਰ ਕਰਨ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਂਦੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵਾਂ ਪੁੱਤਰਾਂ ਨੂੰ ਗਿ੫ਫਤਾਰ ਕਰ ਲਿਆ ਗਿਆ ਹੈ।

ਦੋਵਾਂ ਦੀ ਗਿ੫ਫਤਾਰੀ ਦੀ ਪੁਸ਼ਟੀ ਕਰਦਿਆਂ ਥਾਣਾ ਕੈਂਟ ਦੇ ਐੱਸਐੱਚਓ ਨਵੀਨ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਕੈਂਟ ਥਾਣਾ ਵਿਚ ਦਰਜ ਕੇਸ ਨੰਬਰ 52 ਮਿਤੀ 6 ਜੂਨ 2017 ਵਿਚ ਇਹ ਦੋਵੇਂ ਲੋੜੀਂਦੇ ਸਨ ਅਤੇ ਸ਼ੁੱਕਰਵਾਰ ਦੇਰ ਸ਼ਾਮ ਦੋਵਾਂ ਨੇ ਥਾਣੇ ਆ ਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਜ਼ਿਕਰਯੋਗ ਹੈ ਕਿ 5 ਜੂਨ 2017 ਨੂੰ ਫਿਰੋਜ਼ਪੁਰ ਕੈਂਟ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਭਾਜਪਾ ਕੌਂਸਲਰ ਜੋਰਾ ਸਿੰਘ ਸੰਧੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੈਂਟ ਬੋਰਡ ਦੇ ਦਫਤਰ ਵਿਚ ਕਿਸੇ ਕਾਰਵਾਈ ਤੋਂ ਅਸਹਿਮਤੀ ਜਤਾਉਣ ਤੋਂ ਖ਼ਫਾ ਜੋਗਿੰਦਰ ਸਿੰਘ ਜਿੰਦੂ ਦੇ ਲੜਕੇ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਨੇ ਕੁੱਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਨਾ ਸਿਰਫ ਉਸ ਨਾਲ ਕੁੱਟਮਾਰ ਹੀ ਕੀਤੀ ਸੀ, ਸਗੋਂ ਉਸ ਦੀ ਪੱਗੜੀ ਉਤਾਰ ਕੇ ਉਸ ਦੀ ਦਾੜ੍ਹੀ ਦੀ ਬੇਅਦਬੀ ਵੀ ਕੀਤੀ ਸੀ। ਇਸ ਸਬੰਧ ਵਿਚ ਥਾਣਾ ਕੈਂਟ ਪੁਲਿਸ ਵੱਲੋਂ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਤੋਂ ਇਲਾਵਾ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਕਾਨੂੰਨ 'ਤੇ ਪੂਰਾ ਭਰੋਸਾ-ਜਿੰਦੂ

-ਥਾਣਾ ਕੈਂਟ ਵਿਖੇ ਪੇਸ਼ ਹੋਣ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦੀ ਗਿ੫ਫਤਾਰੀ ਪਾਈ ਗਈ ਤਾਂ ਆਮ ਤੌਰ 'ਤੇ ਮਜ਼ਬੂਤ ਮੰਨੇ ਜਾਂਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਭਾਵੁਕ ਹੋ ਗਏ ਪਰ ਇਸ ਮੌਕੇ ਦੋਵੇਂ ਲੜਕੇ ਕਾਫੀ ਹੌਂਸਲੇ ਵਿਚ ਨਜ਼ਰ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÃÅìÕÅ ÁÕÅñÆ ÇòèÅÇÂÕ Ü¯Çקçð ÇÃ§Ø ÇÜ§ç± ç¶ ç¯ò¶º ê¹