ਕਿਸਾਨਾਂ ਨੇ ਮਿੱਟੀ ਦੀ ਸੁਰੱਖਿਆ ਦਿਵਸ ਮਨਾਇਆ

Updated on: Tue, 05 Dec 2017 06:26 PM (IST)
  

ਜਸਪਾਲ ਸਿੰਘ ਿਢੱਲੋਂ, ਚਾਉਕੇ : ਮੌੜ ਰੋਡ ਦੇ ਪਿੰਡ ਰਾਮਪੁਰਾ ਵਿਖੇ ਕਿਸਾਨ ਵੀਰਾਂ ਦੀ ਸੇਵਾ ਲਈ ਚੱਲ ਰਹੇ ਅਮਰ ਇੰਟਰਪ੍ਰਾਇਜ਼ ਦੇ ਐੱਮਡੀ ਸੱਤਪਾਲ ਗੁਪਤਾ ਦੀ ਅਗਵਾਈ ਵਿਚ ਖਾਦ ਦੀਆਂ ਤਿੰਨ ਕੰਪਨੀਆਂ ਨਾਗਰਜੁਨਾਂ, ਦੀਪਕ ਫਰਟੀਲਾਈਜ਼ਰ, ਟਾਟਾ ਕੈਮੀਕਲਜ਼ ਵੱਲੋਂ ਇਕ ਰੋਜ਼ਾ ਮਿੱਟੀ ਦੀ ਸਾਂਭ ਸੰਭਾਲ ਅਤੇ ਉਸਦੀ ਗੁਣਵੱਤਾ ਵਧਾਉਣ ਦੇ ਨਾਅਰੇ ਹੇਠ ਦਿਨੋ ਦਿਨ ਵੱਧ ਖਾਦਾਂ ਅਤੇ ਜ਼ਹਿਰਾਂ ਦੀ ਮਾਤਰਾ ਕਰਕੇ ਦੂਸ਼ਿਤ ਹੋ ਰਹੀ ਮਿੱਟੀ ਨੂੰ ਬਚਾਉਣ ਲਈ ਮਿੱਟੀ ਦੀ ਸਾਂਭ ਸੰਭਾਲ ਦਾ ਦਿਨ ਮਨਾਇਆ ਗਿਆ, ਜਿਸ ਵਿਚ ਇਲਾਕੇ ਦੇ ਲਗਭਗ 70 ਕਿਸਾਨਾਂ ਨੇ ਸ਼ਿਰਕਤ ਕੀਤੀ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੀਪਕ ਫਰਟੀਲਾਇਜ਼ਰ ਦੇ ਅਧਿਕਾਰੀ ਕਪਿਲ, ਟਾਟਰਾ ਦੇ ਸ਼ਰਧਾ ਸਿੰਘ ਅਤੇ ਨਾਗਰਜੁਨਾ ਦੇ ਆਮਿਰ ਖਾਨ ਨੇ ਦੱਸਿਆ ਕਿ ਅਸੀਂ ਲੋੜ ਤੋਂ ਵੱਧ ਖਾਦਾਂ ਪਾ ਕੇ ਉਪਜਾਊ ਧਰਤੀ ਦੀ ਮਿੱਟੀ ਦੀ ਪੀਐਚ ਵੈਲਯੂ ਵਧਾ ਦਿੱਤੀ ਹੈ, ਜਿਸ ਕਰਕੇ ਸਾਨੂੰ ਹਰ ਸਾਲ ਫਸਲਾਂ ਦੇ ਵੱਧ ਝਾੜ ਲਈ ਜਿਆਦਾ ਖਰਚ ਕਰਨਾਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ ਫਾਸਪੋਰਸ, ਨਾਈਟਰੋਜਨ ਅਤੇ ਜਿੰਕ ਖਾਦ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ, ਜਿਸ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਅਜਿਹੇ ਕੈਂਪ ਲਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਇਨ੍ਹਾਂ ਖਾਦਾਂ ਤੋਂ ਇਲਾਵਾ ਸਾਨੂੰ ਫਸਲਾਂ ਦੇ ਝਾੜ ਲੈਣ ਲਈ ਸੂਖਮ ਤੱਤਾਂ ਦੀ ਵਰਤੋਂ ਕਰਕੇ ਰਿਵਾਇਤੀ ਖਾਦਾਂ ਦੀ ਵਰਤੋ ਘੱਟ ਕੀਤੀ ਜਾ ਸਕਦੀ ਹੈ।

ਫੋਟੋ-ਬੀਟੀਆਈ-16ਪੀ।

ਕੈਪਸ਼ਨ-ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਹਿਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇÕÃÅé» é¶