ਢੱਡੇ ਕਾਲਜ ਦਾ ਐੱਮਐੱਸਸੀ ਦਾ ਨਤੀਜਾ ਸ਼ਾਨਦਾਰ ਰਿਹਾ

Updated on: Tue, 05 Dec 2017 05:43 PM (IST)
  

ਮਨਪ੫ੀਤ ਸਿੰਘ ਗਿੱਲ, ਬਾਲਿਆਂਵਾਲੀ : ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੀਆਂ ਐਮਐੱਸਸੀ (ਐੱਫਟੀ) ਸਮੈਸਟਰ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਹ ਜਾਣਕਾਰੀ ਕਾਲਜ ਦੇ ਪਿੰ੍ਰਸੀਪਲ ਰਾਜ ਸਿੰਘ ਬਾਘਾ ਨੇ ਦਿੰਦੇ ਹੋਏ ਦੱਸਿਆ ਕਿ ਕਾਲਜ ਦੀਆਂ ਐਮਐੱਸਸੀ (ਐੱਫਟੀ) ਭਾਗ ਸਮੈਸਟਰ ਦੀਆਂ ਵਿਦਿਆਰਥਣਾਂ ਵਿੱਚੋਂ ਪਹਿਲਾ ਸਥਾਨ ਨੂਰਪਿੰਦਰ ਕੌਰ ਨੇ 74 ਫ਼ੀਸਦੀ ਲੈ ਕੇ ਪ੍ਰਾਪਤ ਕੀਤਾ, ਜਦੋਂਕਿ ਦੂਜਾ ਸਥਾਨ ਕਮਲਵੀਰ ਕੌਰ 64 ਫ਼ੀਸਦੀ ਲੈ ਕੇ ਪ੫ਾਪਤ ਕੀਤਾ ਹੈ, ਜਦੋਂਕਿ ਹੋਰਨਾਂ ਵਿਦਿਆਰਥਣਾਂ ਨੇ ਵੀ ਚੰਗੀ ਪੁਜੀਸ਼ਨ ਪ੫ਾਪਤ ਕੀਤੀ ਹੈ। ਇਸ ਮੌਕੇ ਕਾਲਜ ਦੇ ਐੱਮਡੀ ਗੁਰਬਿੰਦਰ ਸਿੰਘ ਬੱਲੀ, ਚੇਅਰਮੈਨ ਕੁਲਵੰਤ ਸਿੰਘ ਢੱਡੇ, ਡਾਇਰੈਕਟਰ ਮੈਡਮ ਸਿੰਬਲਜੀਤ ਕੌਰ, ਖਜ਼ਾਨਚੀ ਮੈਡਮ ਪਰਸ਼ੋਤਮ ਕੌਰ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਚੰਗੇ ਮੁਕਾਮ ਹਾਸਿਲ ਕਰਨ ਦਾ ਆਸ਼ੀਰਵਾਦ ਦਿੱਤਾ।

ਫੋਟੋ-ਬੀਟੀਆਈ-15ਪੀ।

ਕੈਪਸ਼ਨ-ਪੁਜੀਸ਼ਨਾਂ ਪ੫ਾਪਤ ਕਰਨ ਵਾਲੀਆਂ ਵਿਦਿਆਰਥਣਾਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ã¾â¶ ÕÅñÜ