ਸਰਕਾਰ ਖ਼ਿਲਾਫ਼ ਫੁੱਟਿਆ ਪੰਚਾਇਤ ਸਕੱਤਰਾਂ ਦਾ ਲਾਵਾ

Updated on: Tue, 05 Dec 2017 05:27 PM (IST)
  

-ਵਾਧੂ ਕੰਮਾਂ ਦੇ ਬੋਝ ਖ਼ਿਲਾਫ਼ ਦਿੱਤਾ ਰੋਸ ਧਰਨਾ

ਸੱਤਪਾਲ ਸਿੰਘ ਸਿਵੀਆਂ, ਮਹਿਮਾ ਸਰਜਾ : ਪੰਚਾਇਤ ਸਕੱਤਰਾਂ ਤੋਂ ਵਿਭਾਗੀ ਕੰਮਾਂ ਤੋਂ ਇਲਾਵਾ ਹੋਰ ਵਾਧੂ ਕੰਮ ਕਰਵਾਏ ਜਾਣ ਖਿਲਾਫ ਪੰਚਾਇਤ ਸਕੱਤਰਾਂ ਦਾ ਲਾਵਾ ਪੂਰੀ ਤਰ੍ਹਾਂ ਫੁੱਟ ਚੁੱਕਿਆ ਹੈ, ਜਿਸ ਦੇ ਚੱਲਦੇ ਅੱਜ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਬਿਠੰਡਾ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਗੋਨਿਆਣਾ ਵਿਖੇ ਰੋਸ ਧਰਨਾ ਦੇ ਕੇ ਸਰਕਾਰ ਤੇ ਮਹਿਕਮੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਨੂੰ ਸਬੋਧਨ ਕਰਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ, ਧਰਮਿੰਦਰ ਸਿੰਘ ਭਗਤਾ, ਬੀਰਾ ਖਾਨ ਫੂਲ, ਰਾਜਿੰਦਰ ਸਿੰਘ ਮੌੜ, ਬਲਜਿੰਦਰ ਸਿੰਘ ਵਿਰਕ, ਭੁਪਿੰਦਰ ਦੁੱਗਲ, ਅਰਵਿੰਦ ਗਰਗ, ਪ੍ਰਮਜੀਤ ਸਿੰਘ ਰੋਮਾਣਾ ਤੇ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਵੋਟਾਂ ਦੇ ਕੰਮ ਲਈ ਉਨ੍ਹਾਂ ਦੇ ਵੱਡੀ ਗਿਣਤੀ ਸਾਥੀਆਂ ਦੀਆਂ ਬੀਐੱਲਓ ਤੌਰ 'ਤੇ ਪੱਕੀਆਂ ਡਿਊਟੀਆਂ ਲਗਾ ਰੱਖੀਆਂ ਹਨ ਤੇ ਇਹ ਕੰਮ ਸਮਾਂ ਬੱਧ ਹੋਣ ਕਰਕੇ ਪੰਚਾਇਤ ਸਕੱਤਰਾਂ ਨੂੰ ਘਰ-ਘਰ ਜਾਣਾ ਪੈਂਦਾ ਹੈ, ਪਰ ਇਸ ਦੇ ਬਾਵਜੂਦ ਵੀ ਪੰਚਾਇਤ ਸਕੱਤਰਾਂ ਤੋਂ ਹੋਰ ਵਾਧੂ ਕੰਮ, ਜਿੰਨਾਂ ਵਿੱਚ ਮਹਾਤਮਾ ਗਾਂਧੀ ਸਰਬੱਤ ਯੋਜਨਾ, ਵੋਟਾਂ ਸਬੰਧੀ ਵਾਰਡਵੰਦੀ, ਆਰਟੀਆਈ ਰਿਪੋਰਟਾਂ, ਥਰਡ-ਪਾਰਟੀ ਆਡਿੱਟ, ਵਿਭਾਗੀ ਰਿਪੋਰਟਾਂ ਦਾ ਕੰਮ ਕਰਵਾਉਣ ਦਾ ਬੋਝ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਕਈ ਸਾਥੀ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮਹਿਕਮੇ ਦੀ ਅਫਸਰਸ਼ਾਹੀ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਵਾਧੂ ਕੰਮਾਂ ਲਈ ਕਿਸੇ ਵੀ ਸਕੱਤਰ ਜਾਂ ਗ੍ਰਾਮ ਸੇਵਕ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਉੱਚ ਅਫਸਰਾਂ ਦੇ ਕੱਚੇ ਚਿੱਠੇ ਖੋਲਣ ਲਈ ਮਜਬੂਰ ਹੋਣਗੇ। ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਗ੍ਰਾਮ ਸਭਾਵਾਂ ਦੀਆਂ ਹਾੜ੍ਹੀ-ਸਾਉਣੀ ਮੌਕੇ ਸਿਰਫ ਦੋ ਹੀ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਇੰਨਾਂ ਮੀਟਿੰਗਾਂ ਵਿੱਚ ਹੀ ਸਬੰਧਤ ਮਤੇ ਪਾਸ ਕੀਤੇ ਜਾਣਗੇ ਤੇ ਹੋਰ ਕਿਸੇ ਵੀ ਸੱਦੇ ਤੇ ਗ੍ਰਾਮ ਸਭਾ ਦੀ ਮੀਟਿੰਗ ਨਹੀਂ ਕੀਤੀ ਜਾਵੇਗੀ, ਜੇਕਰ ਕੋਈ ਅਫਸਰ ਤੁਰੰਤ ਇਜਲਾਸ ਬੁਲਾਉਣ ਦਾ ਦਬਾਅ ਪਾਉਂਦਾ ਹੈ ਤਾਂ ਉਸ ਖਿਲਾਫ ਸੰਘਰਸ਼ ਵਿੱਿਢਆ ਜਾਵੇਗਾ। ਯੂਨੀਅਨ ਦੀ ਅਗਲੀ ਮੀਟਿੰਗ 2 ਜਨਵਰੀ ਨੂੰ ਬਲਾਕ ਭਗਤਾ ਵਿਖੇ ਸੱਦੀ ਗਈ ਹੈ, ਜਿਥੇ ਉਕਤ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।

ਫੋਟੋ-ਬੀਟੀਆਈ-26ਪੀ।

ਕੈਪਸ਼ਨ: ਬੀਡੀਪੀਓ ਦਫਤਰ ਗੋਨਿਆਣਾ 'ਚ ਰੋਸ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਪੰਚਾਇਤ ਸਕੱਤਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÃðÕÅð ÇÖñÅ