ਖ਼ਜ਼ਾਨਾ ਅਫਸਰ ਫਸਿਆ, ਰਿਸ਼ਵਤ ਦੀ ਬਣੀ ਵੀਡਿਓ

Updated on: Thu, 30 Nov 2017 08:16 PM (IST)
  

- ਰੁਕੀ ਤਨਖ਼ਾਹ ਜਾਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ

- ਰੌਲ਼ਾ ਪੈਣ 'ਤੇ ਰਿਸ਼ਵਤ ਦੇ ਨੋਟ ਪਾੜ ਕੇ ਸਬੂਤ ਮਿਟਾਉਣ ਦੀ ਕੀਤੀ ਕੋਸ਼ਿਸ਼

ਕੁਲਵਿੰਦਰ ਸਿੰਘ ਰਾਏ, ਖੰਨਾ

ਖੰਨਾ ਦਾ ਖ਼ਜ਼ਾਨਾ ਅਫਸਰ ਮੁਸੀਬਤ 'ਚ ਿਘਰਦਾ ਦਿਖਾਈ ਦੇ ਰਿਹਾ ਹੈ। ਖ਼ਜ਼ਾਨਾ ਅਫਸਰ 'ਤੇ ਚਾਰ ਮਹੀਨੇ ਤੋਂ ਰੁਕੀ ਇਕ ਅਧਿਆਪਕਾ ਦੀ ਤਨਖ਼ਾਹ ਜਾਰੀ ਕਰਨ ਬਦਲੇ ਇਕ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਵੀਡੀਓ ਬਣਦੀ ਦੇਖ ਖ਼ਜ਼ਾਨਾ ਅਫਸਰ ਨੇ ਆਪਣੀ ਜੇਬ 'ਚੋਂ ਰਿਸ਼ਵਤ ਦੇ ਨੋਟ ਕੱਢ ਕੇ ਪਾੜ ਦਿੱਤੇ ਤੇ ਭੱਜ ਕੇ ਦੂਜੇ ਕਮਰੇ 'ਚ ਵੜ ਕੇ ਕੁੰਡੀ ਲਗਾ ਲਈ। ਇਸ ਪੂਰੇ ਮਾਮਲੇ 'ਤੇ ਜ਼ਿਲ੍ਹਾ ਖ਼ਜ਼ਾਨਾ ਅਫਸਰ ਰਛਪਾਲ ਸਿੰਘ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਕੇ ਫਾਇਨਾਂਸ ਸੈਕਟਰੀ ਪੰਜਾਬ ਨੂੰ ਰਿਪੋਰਟ ਦੇਣਗੇ।

ਜਾਣਕਾਰੀ ਅਨਸਾਰ ਲਲਤੋਂ ਕਲਾਂ ਪਿੰਡ ਦੇ ਸਕੂਲ 'ਚ ਤਾਇਨਾਤ ਅਧਿਆਪਕਾ ਜਾਗ੫ਤੀ ਕੌਰ ਪਟਿਆਲਾ 'ਚ ਵਿਆਹੀ ਹੋਈ ਹੈ। ਬਿਮਾਰ ਹੋਣ ਕਾਰਨ ਉਹ ਕੁਝ ਸਮੇਂ ਤੋਂ ਛੁੱਟੀ 'ਤੇ ਸੀ ਤੇ ਆਪਣੀ ਤਨਖ਼ਾਹ ਨਾ ਕਢਵਾ ਸਕੀ। ਚਾਰ ਮਹੀਨੇ ਦੀ ਰੁਕੀ ਤਨਖ਼ਾਹ ਜਾਰੀ ਕਰਨ ਨੂੰ ਲੈ ਕੇ ਖ਼ਜ਼ਾਨਾ ਅਫਸਰ ਹਰਜਿੰਦਰ ਸਿੰਘ ਟਾਲਮਟੋਲ ਕਰ ਰਹੇ ਸਨ। ਜਾਗ੫ਤੀ ਕੌਰ ਨੇ ਮਾਮਲਾ ਵਕੀਲ ਰਾਕੇਸ਼ ਸ਼ਾਹੀ ਦੇ ਧਿਆਨ 'ਚ ਲਿਆਂਦਾ। ਵਕੀਲ ਸ਼ਾਹੀ ਨੇ ਇਸ ਸਬੰਧੀ ਖ਼ਜ਼ਾਨਾ ਅਫਸਰ ਨਾਲ ਗੱਲ ਕੀਤੀ ਤਾਂ ਖ਼ਜ਼ਾਨਾ ਅਫ਼ਸਰ ਨੇ ਕਿਹਾ ਕਿ ਤਨਖ਼ਾਹ ਮਿਲ ਜਾਵੇਗੀ ਪਰ ਸੇਵਾ ਕਰਨੀ ਪਵੇਗੀ। ਵਸੀਲ ਸ਼ਾਹੀ ਨੇ ਦੱਸਿਆ ਕਿ ਦੂਜੇ ਦਿਨ 500 ਦੇ ਦੋ ਨੋਟਾਂ ਦਾ ਨੰਬਰ ਲਿਖ ਕੇ ਤੇ ਇਨ੍ਹਾਂ ਦੀ ਵੀਡੀਓ ਬਣਾ ਕੇ ਖ਼ਜ਼ਾਨਾ ਅਫਸਰ ਨੂੰ ਜਾ ਕੇ ਦੇ ਦਿੱਤੇ। ਖ਼ਜ਼ਾਨਾ ਅਫਸਰ ਨੇ ਨੋਟ ਫੜਦੇ ਹੋਏ ਕਿਹਾ ਕਿ ਤਨਖ਼ਾਹ ਮਿਲ ਜਾਵੇਗੀ। ਇਸ ਤੋਂ ਬਾਅਦ ਇਹ ਗੱਲ ਐੱਸਡੀਐੱਮ ਸੰਦੀਪ ਸਿੰਘ ਨੂੰ ਦੱਸੀ ਗਈ। ਸਾਰੀ ਗੱਲ ਦੱਸਦੇ ਹੋਏ ਖ਼ਜ਼ਾਨਾ ਅਫਸਰ ਨੂੰ ਰੰਗੇ ਹੱਥੀਂ ਫੜਨ ਦੀ ਮੰਗ ਕੀਤੀ। ਸ਼ਾਹੀ ਨੇ ਦੱਸਿਆ ਕਿ ਐੱਸਡੀਐੱਮ ਨੇ ਇਸ 'ਤੇ ਜਵਾਬ ਦਿੱਤਾ ਕਿ ਇਹ ਉਨ੍ਹਾਂ ਦਾ ਕੰਮ ਨਹੀਂ ਤੇ ਉਨ੍ਹਾਂ ਕੋਲ ਇਹ ਅਧਿਕਾਰ ਨਹੀਂ ਹੈ।

ਇਸ ਤੋਂ ਬਾਅਦ ਸ਼ਾਹੀ ਆਪਣੇ ਸਾਥੀਆਂ ਸਮੇਤ ਖ਼ਜ਼ਾਨਾ ਦਫ਼ਤਰ 'ਚ ਗਏ ਤੇ ਇਸ ਦੀ ਵੀਡੀਓ ਬਣਾਉਂਦੇ ਹੋਏ ਖ਼ਜ਼ਾਨਾ ਅਫਸਰ ਤੋਂ ਰਿਸ਼ਵਤ ਲੈਣ ਸਬੰਧੀ ਪੁੱਿਛਆ ਗਿਆ। ਖ਼ਜ਼ਾਨਾ ਅਫਸਰ ਨੇ ਆਪਣੀ ਜੇਬ 'ਚੋਂ ਨੋਟ ਕੱਢ ਕੇ ਪਾੜ ਕੇ ਉਥੇ ਹੀ ਸੁੱਟ ਦਿੱਤੇ ਤੇ ਫਿਰ ਦੂਜੇ ਕਮਰੇ 'ਚ ਭੱਜ ਕੇ ਕੁੰਡੀ ਲਗਾ ਲਈ। ਕੁਝ ਪਲਾਂ ਬਾਅਦ ਬਾਹਰ ਆ ਕੇ ਖ਼ਜ਼ਾਨਾ ਅਫਸਰ ਕਹਿਣ ਲੱਗਾ ਕਿ ਦੱਸੋ ਕਿਹੜੀ ਰਿਸ਼ਵਤ ਦੀ ਗੱਲ ਕਰ ਰਹੇ ਹੋ। ਇਸ ਪੂਰੇ ਘਟਨਾਯਮ ਦੀ ਵੀਡੀਓ ਬਣ ਚੁੱਕੀ ਸੀ।

ਕਰੰਸੀ ਪਾੜਨਾ ਵੀ ਹੈ ਜੁਰਮ

ਕਾਨੂੰਨੀ ਮਾਹਰਾਂ ਦੀਆਂ ਮੰਨੀਏ ਤਾਂ ਭਾਰਤੀ ਕਰੰਸੀ ਨੂੰ ਜਾਣਬੁੱਝ ਕੇ ਪਾੜਨਾ ਵੀ ਜੁਰਮ ਹੈ। ਖ਼ਜ਼ਾਨਾ ਅਫਸਰ ਨੇ ਇਹ ਜੁਰਮ ਵੀ ਕੀਤਾ ਹੈ। ਇਸ 'ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਓਧਰ ਇਸ ਸਬੰਧੀ ਖ਼ਜ਼ਾਨਾ ਅਫਸਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਈ ਰਿਸ਼ਵਤ ਨਹੀਂ ਲਈ। ਵੀਡੀਓ ਸਬੰਧੀ ਟਿੱਪਣੀ ਕਰਨ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।

ਡੰੂਘਾਈ ਨਾਲ ਕੀਤੀ ਜਾਵੇਗੀ ਜਾਂਚ : ਜ਼ਿਲ੍ਹਾ ਖ਼ਜ਼ਾਨਾ ਅਫਸਰ

ਜ਼ਿਲ੍ਹਾ ਖ਼ਜ਼ਾਨਾ ਅਫਸਰ ਰਛਪਾਲ ਸਿੰਘ ਨੇ ਕਿਹਾ ਕਿ ਰਿਸ਼ਵਤ ਲੈਣਾ ਜੁਰਮ ਹੈ। ਜੇ ਖ਼ਜ਼ਾਨਾ ਅਫ਼ਸਰ ਨੇ ਅਜਿਹਾ ਕੀਤਾ ਹੈ ਤਾਂ ਕਿਸੇ ਕੀਮਤ 'ਤੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹ ਵੀਡੀਓ ਦੇਖਣਗੇ ਤੇ ਉੱਥੋਂ ਫੀਡਬੈਕ ਲਿਆ ਜਾਵੇਗਾ। ਇਸ ਦੀ ਡੰੂਘਾਈ ਨਾਲ ਜਾਂਚ ਕਰ ਕੇ ਰਿਪੋਰਟ ਬਣਾ ਕੇ ਫਾਇਨਾਂਸ ਸੈਕਟਰੀ ਪੰਜਾਬ ਨੂੰ ਕਾਰਵਾਈ ਲਈ ਭੇਜੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: õ÷ÅéÅ ÁøÃð