ਫੋਟੋ ਵਾਇਰਲ ਮਾਮਲੇ 'ਚ ਫਰੌਤੀ ਮੰਗਣ ਵਾਲੇ ਦੋ ਜੇਲ੍ਹ ਭੇਜੇ

Updated on: Wed, 13 Sep 2017 07:56 PM (IST)
  
ë¯à¯ òÅÇÂð

ਫੋਟੋ ਵਾਇਰਲ ਮਾਮਲੇ 'ਚ ਫਰੌਤੀ ਮੰਗਣ ਵਾਲੇ ਦੋ ਜੇਲ੍ਹ ਭੇਜੇ

-304--- ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਫਰੌਤੀ ਮਾਮਲੇ 'ਚ ਗਿ੫ਫਤਾਰ ਨੌਜਵਾਨਾਂ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਜਾਂਦੇ ਹੋਏ ਪੁਲਿਸ ਕਰਮਚਾਰੀ।

ਸੰਜੀਵ ਗੁਪਤਾ, ਜਗਰਾਓਂ

ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਚਾਰ ਲੱਖ ਰੁਪਏ ਮੰਗਣ ਦੇ ਮਾਮਲੇ 'ਚ ਜਗਰਾਓਂ ਪੁਲਿਸ ਨੇ ਫਰਾਰ ਦੋ ਹੋਰ ਨੌਜਵਾਨਾਂ ਨੂੰ ਵੀ ਗਿ੫ਫ਼ਤਾਰ ਕਰ ਲਿਆ। ਗਿ੫ਫਤਾਰ ਕੀਤੇ ਚਾਰਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਗਿ੫ਫਤਾਰ ਕੀਤੇ ਨੌਜਵਾਨਾਂ ਨੂੰ ਪੁਲਿਸ ਨੇ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ 'ਚ ਦੋ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦੇ ਨਿਰਦੇਸ਼ ਦਿੱਤੇ ਅਤੇ ਦੋ ਨੂੰ ਪੁੱਛਗਿੱਛ ਲਈ ਇਕ ਦਿਨ ਦੇ ਰਿਮਾਂਡ ਤੇ ਪੁਲਿਸ ਹਵਾਲੇ ਕਰ ਦਿੱਤਾ। ਏਐੱਸਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਗਿ੫ਫਤਾਰ ਕੀਤੇ ਗਏ ਮਨੀਸ਼ ਮਲਹੋਤਰਾ ਪੁੱਤਰ ਜੋਗਿੰਦਰਪਾਲ ਮਲਹੋਤਰਾ ਨਿਵਾਸੀ ਮੱਲੀ ਕਲੋਨੀ ਜਗਰਾਓਂ ਅਤੇ ਮਨੀ ਕਾਂਤ ਗੋਇਲ ਪੁੱਤਰ ਅਨਿਲ ਕੁਮਾਰ ਨਿਵਾਸੀ ਗੁਰੂ ਦਾ ਭੱਠਾ ਤੋਂ ਪੁੱਛਗਿੱਛ ਦੇ ਲਈ ਇਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਇਨ੍ਹਾਂ ਦੋਨਾਂ ਤੋਂ ਫਿਰੌਤੀ ਮੰਗਣ ਲਈ ਵਰਤੇ ਗਏ ਮੋਬਾਇਲ ਫੋਨ ਅਤੇ ਸਿੰਮ ਕਾਰਡ ਬਰਾਮਦ ਕੀਤੇ ਜਾਣੇ ਹਨ। ਜਦ ਕਿ ਇਨ੍ਹਾਂ ਨੌਜਵਾਨਾਂ ਦੇ ਦੋ ਨਾਬਾਲਿਗ ਸਾਥੀ ਸਰਕਾਰੀ ਸਕੂਲ ਦੇ ਸਾਹਮਣੇ ਅਤੇ ਮੋਤੀ ਬਾਗ ਜਗਰਾਓਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ë¯à¯ òÅÇÂð