ਰੋਹਤਕ ਦੇ ਪੰਡਿਤ ਨੇ ਖ਼ੂਨ ਨਾਲ ਲਿਖੇ ਗੀਤਾ ਤੇ ਕੁਰਾਨ ਗ੍ਰੰਥ

Updated on: Tue, 12 Sep 2017 09:35 PM (IST)
  
ð¯ÔåÕ ç¶ ê

ਰੋਹਤਕ ਦੇ ਪੰਡਿਤ ਨੇ ਖ਼ੂਨ ਨਾਲ ਲਿਖੇ ਗੀਤਾ ਤੇ ਕੁਰਾਨ ਗ੍ਰੰਥ

12ਕੇਐਚਏ-29ਪੀ

ਕੈਪਸ਼ਨ

ਪੱਤਰਕਾਰਾਂ ਨੂੰ ਖ਼ੂਨ ਨਾਲ ਲਿਖੇ ਪਵਿੱਤਰ ਗੰ੫ਥ ਗੀਤਾ ਬਾਰੇ ਜਾਣਕਾਰੀ ਦਿੰਦਾ ਹੋਇਆ ਪੰਡਿਤ ਕਰਮਵੀਰ ਕੌਸ਼ਿਕ।

12ਕੇਐਚਏ-29ਏਪੀ

ਕੈਪਸ਼ਨ

ਖ਼ੂਨ ਨਾਲ ਲਿਖੇ ਗ੫ੰਥ ਗੀਤਾ ਦੇ ਸਲੋਕ।

- 186 ਪੰਨਿਆਂ ਦੀ ਗੀਤਾ ਨੂੰ ਲਿਖਣ ਲਈ 3 ਸਾਲ ਤੇ 369 ਪੰਨਿਆਂ ਦੇ ਗ੫ੰਥ ਕੁਰਾਨ ਨੂੰ ਲਿਖਣ ਲਈ ਲੱਗੇ 7 ਸਾਲ

ਉਮੇਸ਼ ਜੈਨ, ਸ੫ੀ ਮਾਛੀਵਾੜਾ ਸਾਹਿਬ

ਹਰਿਆਣਾ ਦੇ ਸ਼ਹਿਰ ਰੋਹਤਕ ਅਧੀਨ ਪਿੰਡ ਨਿਦਾਨਾ ਦੇ ਪੰਡਿਤ ਕਰਮਵੀਰ ਕੌਸ਼ਿਕ ਨੇ ਆਪਣੇ ਖ਼ੂਨ ਨਾਲ ਗ੫ੰਥ ਗੀਤਾ ਤੇ ਕੁਰਾਨ ਲਿਖ ਕੇ ਇਤਿਹਾਸ ਸਿਰਜਿਆ ਹੈ। ਮਾਛੀਵਾੜਾ ਸਾਹਿਬ 'ਤੇ ਪਾਂਡਵਾਂ ਵੱਲੋਂ ਸਥਾਪਿਤ ਕੀਤੇ ਗਏ ਸ਼ਿਵਿਲੰਗ ਅਤੇ ਰੋਜ਼ਾਨਾ ਢਾਈ ਪਲ ਲਈ ਆਉਂਦੀ ਗੰਗਾ ਦੇ ਦਰਸ਼ਨ ਕਰਨ ਲਈ ਸ੫ੀ ਸ਼ਿਵਾਲਾ ਬ੫ਹਮਚਾਰੀ ਮੰਦਰ ਦੇ ਦਰਸ਼ਨ ਕਰਨ ਪੁੱਜੇ ਪੰਡਿਤ ਕਰਮਵੀਰ ਕੌਸ਼ਿਕ ਨੇ ਦਾਅਵਾ ਕੀਤਾ ਕਿ ਉਸ ਨੇ 186 ਪੰਨਿਆਂ ਦੇ ਗ੫ੰਥ ਗੀਤਾ ਅਤੇ 369 ਪੰਨਿਆਂ ਦੇ ਗ੫ੰਥ ਕੁਰਾਨ ਆਪਣੇ ਖ਼ੂਨ ਨਾਲ ਲਿਖੇ ਹਨ।

ਕੌਸ਼ਿਕ ਨੇ ਦੱਸਿਆ ਕਿ ਬੇਸ਼ੱਕ ਉਹ ਜੋਤਿਸ਼ੀ ਹਨ ਤੇ ਗ੫ੈਜੂਏਸ਼ਨ ਦੌਰਾਨ ਉਨ੍ਹਾਂ ਵਿਚ ਪਵਿੱਤਰ ਗ੫ੰਥ ਗੀਤਾ ਪ੫ਤੀ ਸ਼ਰਧਾ ਪੈਦਾ ਹੋ ਗਈ। 2005 ਤੋਂ ਉਨ੍ਹਾਂ ਨੇ ਗ੫ੰਥ ਗੀਤਾ ਆਪਣੇ ਖੂਨ ਨਾਲ ਲਿਖਣੀ ਸ਼ੁਰੂ ਕੀਤੀ ਅਤੇ 186 ਪੰਨੇ 536 ਲਾਈਨਾਂ ਲਿਖਣ ਲਈ ਉਨ੍ਹਾਂ ਨੂੰ 3 ਸਾਲ ਦਾ ਸਮਾਂ ਲੱਗਾ। ਉਨ੍ਹਾਂ ਦੱਸਿਆ ਕਿ ਗੀਤਾ ਦੇ ਸਾਰੇ ਸਲੋਕ ਆਪਣੀ ਉਂਗਲ 'ਤੇ ਸੂਈ ਮਾਰ ਕੇ ਉਸ 'ਚੋਂ ਨਿਕਲਿਆ ਖੂਨ ਪਿੱਪਲ ਦੇ ਪੱਤੇ 'ਤੇ ਰੱਖ ਕੇ ਮੋਰ ਪੰਖ ਨਾਲ ਗੀਤਾ ਦੇ ਸਲੋਕ ਲਿਖਦੇ ਸਨ। ਉਨ੍ਹਾਂ ਦੱਸਿਆ ਕਿ ਇਕ ਦਿਨ 'ਚ ਉਹ 3 ਤੋਂ 4 ਵਾਰ ਹੀ ਆਪਣੇ ਹੱਥਾਂ 'ਚੋਂ ਖੂਨ ਕੱਢਦੇ ਸਨ।

ਕੌਸ਼ਿਕ ਨੇ ਦੱਸਿਆ ਕਿ ਉਹ ਗੀਤਾ ਦੇ ਪ੫ਸਾਰ ਲਈ ਆਪਣੇ ਖੂਨ ਨਾਲ ਇਸ ਨੂੰ ਲਿਖ ਕੇ ਧਰਮ ਪ੫ਚਾਰ ਲਈ ਨਿਕਲੇ ਹਨ ਤਾਂ ਜੋ ਸੰਸਕਿ੫ਤੀ ਤੇ ਮਨੁੱਖਤਾ ਦੀ ਸੱਚਾਈ ਸਬੰਧੀ ਲੋਕ ਜਾਗਰੂਕ ਹੋ ਸਖ਼ਣ। ਉਨ੍ਹਾਂ ਦੱਸਿਆ ਕਿ ਧਰਮ ਦੇ ਪ੫ਚਾਰ ਲਈ ਉਹ ਉਤਰਾਖੰਡ, ਮਹਾਰਾਸ਼ਟਰ, ਗੁਜਰਾਤ, ਦਿੱਲੀ ਦੀ ਯਾਤਰਾ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਵਿਖੇ ਪਾਂਡਵਾਂ ਨਾਲ ਸਬੰਧਿਤ ਪੁਰਾਤਨ ਤੇ ਇਤਿਹਾਸਕ ਮੰਦਰ ਹੈ ਜਿਸ ਦੇ ਦਰਸ਼ਨਾਂ ਲਈ ਉਹ ਇੱਥੇ ਆਏ ਹਨ।

ਕੌਸ਼ਿਕ ਨੇ ਦੱਸਿਆ ਕਿ ਉਹ ਹਿੰਦੂ ਧਰਮ ਦੇ ਪ੫ਚਾਰ ਲਈ ਹੋਰ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਘਰ ਦੀ ਮਾੜੀ ਵਿੱਤੀ ਹਾਲਤ ਤੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਕਾਫ਼ੀ ਰੁਕਾਵਟਾਂ ਖੜ੍ਹੀ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਖੂਨ ਨਾਲ ਲਿਖੀ ਗ੫ੰਥ ਗੀਤਾ ਨੂੰ ਵਿਸ਼ੇਸ਼ ਢੰਗ ਨਾਲ ਸਥਾਪਤ ਕੀਤਾ ਜਾਵੇ ਤਾਂ ਜੋ ਹਿੰਦੂ ਧਰਮ ਹੋਰ ਵਿਕਸਿਤ ਹੋ ਸਕੇ।।

ਰਾਸ਼ਟਰੀ ਪਾਂਡੂਲਿੱਪੀ ਦਾ ਮਿਸ਼ਨ ਦਾ ਦਾਅਵਾ, ਵਿਸ਼ਵ 'ਚ ਅਜਿਹਾ ਦੂਸਰਾ ਗ੫ੰਥ ਨਹੀਂ

ਰਾਸ਼ਟਰੀ ਪਾਂਡੂਲਿੱਪੀ ਮਿਸ਼ਨ ਕੁਰੂਕਸ਼ੇਤਰ ਦੇ ਪੋ੫. ਸੁਰਿੰਦਰ ਮੋਹਣ ਮਿਸ਼ਰਾ ਨੇ 25 ਫਰਵਰੀ 2015 ਨੂੰ ਪੰਡਿਤ ਕਰਮਵੀਰ ਕੌਸ਼ਿਕ ਨੂੰ ਪ੫ਸ਼ੰਸਾ ਪੱਤਰ ਦਿੰਦਿਆਂ ਕਿਹਾ ਸੀ ਕਿ ਕਰਮਵੀਰ ਨੇ ਆਪਣੇ ਖੂਨ ਨਾਲ ਗੀਤਾ ਦੇ ਇਹ ਸਲੋਕ ਲਿਖੇ ਹਨ ਅਤੇ ਅਜਿਹਾ ਗ੫ੰਥ ਵਿਸ਼ਵ ਵਿਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕੋਈ ਵੀ ਗ੫ੰਥ ਜਾਂ ਕਿਤਾਬ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗੀ। ਕੌਸ਼ਿਕ ਨੂੰ ਹਰਿਆਣਾ ਸਰਕਾਰ ਦੇ ਐੱਮਪੀ ਅਦਿੱਤਾਯਨਾਥ, ਸ਼ੰਕਰਾਚਾਰੀਆ ਮਾਧਵਾ ਸ਼ਰਮ, ਚਾਂਦਨਾਥ ਸਮੇਤ ਹੋਰ ਕਈ ਧਾਰਮਿਕ ਆਗੂਆਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ð¯ÔåÕ ç¶ ê