ਕੁਦਰਤੀ ਆਫਤ ਕਾਰਨ ਫਿਰ ਕਿਸਾਨ ਕਰਜ਼ੇ ਹੇਠ

Updated on: Sun, 13 Aug 2017 03:43 PM (IST)
  
åðéå Åðé

ਕੁਦਰਤੀ ਆਫਤ ਕਾਰਨ ਫਿਰ ਕਿਸਾਨ ਕਰਜ਼ੇ ਹੇਠ

ਹੜ ਪੀੜਤ ਕਿਸਾਨਾਂ ਨੇ ਲਗਾਈਆਂ ਕੈਪਟਨ ਸਰਕਾਰ 'ਤੇ ਵੱਡੀਆਂ ਆਸਾਂ

ਮਾਨ ਸਿੰਘ, ਖਡੂਰ ਸਾਹਿਬ : ਪਿਛਲੇ ਦਿਨੀਂ ਬਿਆਸ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਵਿਚ ਹੜ ਆ ਜਾਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਜਮੀਨ 'ਤੇ ਲੱਗੀ ਫਸਲ ਇਨ੍ਹਾਂ ਹੜਾਂ ਦੀ ਭੇਟ ਚੜ ਗਈ ਹੈ। ਇਸ ਖੇਤਰ 'ਚ ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲਗਾਈ ਗਈ ਸੀ। ਜੋ ਆਏ ਹੜਾਂ ਕਾਰਨ 95 ਫ਼ੀਸਦੀ ਮਾਰੀ ਜਾ ਚੁੱਕੀ ਹੈ। ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਪ੍ਰੰਤੂ ਕਿਸਾਨਾਂ ਦੀਆਂ ਆਸਾਂ 'ਤੇ ਹੁਣ ਪੂਰੀ ਤਰਾਂ ਪਾਣੀ ਫਿਰ ਚੁੱਕਾ ਹੈ। ਕਿਸਾਨਾਂ ਦੇ ਝੋਨੇ ਦੀ ਫਸਲ ਪੂਰੀ ਤਰਾਂ ਗੱਲ ਸੜ ਚੁੱਕੀ ਹੈ। ਹੁਣ ਤਾਂ ਇਨ੍ਹਾਂ ਕਿਸਾਨਾਂ ਦੀਆਂ ਆਸਾਂ ਸੂਬੇ' ਚ ਨਵੀਂ ਬਣੀ ਕੈਪਟਨ ਸਰਕਾਰ 'ਤੇ ਹਨ ਕਿਉਂ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਹੋਏ ਹਨ। ਪਿਛਲੇ ਸਮੇਂ ਦੌਰਾਨ ਆਲੂ ਅਤੇ ਮਟਰ ਦੀ ਖੇਤੀ ਕਿਸਾਨਾਂ ਲਈ ਬਹੁਤ ਹੀ ਘਾਟੇਵੰਦ ਸਿੱਧ ਹੋਈ ਸੀ। ਇਨ੍ਹਾਂ ਫਸਲਾਂ ਦੇ ਲਤਾੜੇ ਕਿਸਾਨ ਹਾਲੇ ਤਕ ਸਿੱਧੇ ਨਹੀਂ ਹੋਏ ਸਨ ਅਤੇ ਹੁਣ ਰਹਿੰਦਾਂ ਖੂਹੰਦਾ ਕੁਦਰਤੀ ਆਫਤ ਦਾ ਕਹਿਰ ਕਿਸਾਨਾਂ ਤੇ ਆਣ ਵਰਿਆ ਹੈ। ਜਿਸ ਦੇ ਕਾਰਨ ਕਿਸਾਨ ਇਕ ਵਾਰ ਫਿਰ ਕਰਜੇ ਹੇਠ ਦੱਬੇ ਗਏ ਹਨ। ਇਹ ਤਾਂ ਹੁਣ ਮੌਕਾ ਹੀ ਦੱਸੇਗਾ ਕਿ ਕੈਪਟਨ ਸਰਕਾਰ ਇਨ੍ਹਾਂ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਆਸਾਂ 'ਤੇ ਕਿੰਨੀ ਕੁ ਖਰੀ ਉਤਰਦੀ ਹੈ ਅਤੇ ਇਸ ਸਰਕਾਰ ਤੋਂ ਕਿਸਾਨਾਂ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðéå Åðé