ਸੁੱਤੀ ਸਰਕਾਰ ਤੇ ਪ੍ਰਸਾਸ਼ਨ ਨੂੰ ਜਗਾਉਣਾ ਸਾਡਾ ਕੰਮ : ਬਿੱਟੂ

Updated on: Sat, 12 Aug 2017 06:02 PM (IST)
  
åðéå Åðé

ਸੁੱਤੀ ਸਰਕਾਰ ਤੇ ਪ੍ਰਸਾਸ਼ਨ ਨੂੰ ਜਗਾਉਣਾ ਸਾਡਾ ਕੰਮ : ਬਿੱਟੂ

ਸਟਾਫ ਰਿਪੋਰਟਰ, ਤਰਨਤਾਰਨ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਨੇ ਕਿਹਾ ਹੈ ਕਿ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦੀ ਦਰਿਆ 'ਚ ਪਾਣੀ ਵਧਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਪਰ ਸਰਕਾਰ ਤੇ ਪ੍ਰਸਾਸ਼ਨ ਨੇ ਲੋਕਾਂ ਦੀ ਬਾਤ ਤਕ ਨਹੀਂ ਪੁੱਛੀ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਮੰਡ ਏਰੀਏ ਦੇ ਪਿੰਡ ਭੈਲ ਢਾਏਵਾਲਾ, ਕਲੇਰ, ਜੋਹਲ ਢਾਏ ਵਾਲਾ, ਮੁੰਡਾਪਿੰਡ, ਗੁੱਜਰਪੁਰਾ, ਘੜਕਾ ਆਦਿ ਪਿੰਡਾਂ 'ਚ ਲੋਕਾਂ ਦੇ ਦੁੱਖੜੇ ਸੁਣੇ ਤਾਂ ਪ੍ਰਸਾਸ਼ਨ ਅਤੇ ਸਰਕਾਰ ਨੇ ਵੀ ਹਰਕਤ 'ਚ ਆਉਂਦਿਆਂ ਪੀੜਤ ਲੋਕਾਂ ਤਕ ਪਹੁੰਚ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਸਰਕਾਰ ਤੇ ਪ੍ਰਸਾਸ਼ਨ ਨੂੰ ਜਗਾਉਣ 'ਚ ਸਫਲ ਹੋਏ ਹਨ ਤੇ ਹੁਣ ਹਲਕੇ ਦੇ ਵਿਧਾਇਕ ਧੁੱਸੀ ਬਣਾਉਣ ਦਾ ਕੀਤਾ ਵਾਅਦਾ ਪੂਰਾ ਕਰਨਗੇ ਇਹ ਵੇਖਣਾ ਬਾਕੀ ਹੋਵੇਗਾ। ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਮਿਲਣ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਇਹ ਜਾਂਚ ਤਾਂ ਬੱਸ ਖਾਨਾ ਪੂਰਤੀ ਸੀ, ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਕੇ ਕੈਪਟਨ ਨੇ ਲੋਕਾਂ ਨਾਲ ਧੋਖਾ ਤਾਂ ਕੀਤਾ ਹੀ ਨਾਲ ਹੀ ਅਕਾਲੀ ਸਰਕਾਰ ਸਮੇਂ ਚੱਲਦੇ ਮਾਫੀਆ ਨੂੰ ਵੀ ਮਾਤ ਪਾ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðéå Åðé