ਪੰਜ ਲੋਕਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ

Updated on: Mon, 17 Jul 2017 05:43 PM (IST)
  

ਕਰਾਈਮ ਰਿਪੋਰਟਰ, ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਧੋਖੇ ਨਾਲ ਅਸਲ ਮਾਲਕ ਦੀ ਥਾਂ ਕਿਸੇ ਹੋਰ ਨੂੰ ਖੜ੍ਹਾ ਕਰਕੇ ਧੋਖੇ ਨਾਲ 12 ਮਰਲੇ ਜਮੀਨ ਦੀ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ ਪੰਜ ਲੋਕਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਧੁੰਨ ਨਿਵਾਸੀ ਸੁਖਦੀਪ ਕੌਰ ਪਤਨੀ ਸਵਰਗੀ ਸੁਰਮੇਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਦੀ ਘਰੋਗੀ ਵੰਡ ਤਹਿਤ 12 ਮਰਲੇ ਜਮੀਨ ਉਸ ਦੇ ਲੜਕੇ ਦਲਜੀਤ ਸਿੰਘ ਦੇ ਨਾਂ 'ਤੇ ਹੈ ਪਰ ਉਸ ਦਾ ਲੜਕਾ ਦਲਜੀਤ ਸਿੰਘ ਕਤਲ ਕੇਸ ਸਬੰਧੀ ਜੇਲ੍ਹ ਵਿਚ ਬੰਦ ਹੈ। ਜਿਸ ਦਾ ਫਾਇਦਾ ਚੁੱਕਦਿਆਂ ਸੁਖਦੇਵ ਸਿੰਘ, ਲਖਬੀਰ ਸਿੰਘ ਨਿਵਾਸੀ ਧੁੰਨ ਨੇ ਨੰਬਰਦਾਰ ਪ੫ਗਟ ਸਿੰਘ, ਅਵਤਾਰ ਸਿੰਘ ਨਿਵਾਸੀ ਭੱਠਲ ਨਾਲ ਕਥਿਤ ਤੌਰ 'ਤੇ ਮਿਲੀਭੁਗਤ ਕਰਕੇ ਦਲਜੀਤ ਸਿੰਘ ਦੀ ਜਗ੍ਹਾ ਹਰਪ੫ੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਪੱਟੀ ਨੂੰ ਖੜ੍ਹਾ ਕਰਕੇ ਉਕਤ 12 ਮਰਲੇ ਜਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਜਿਸ ਦਾ ਪਤਾ ਚੱਲਣ 'ਤੇ ਉਨ੍ਹਾਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਦੱਈਆ ਦੇ ਬਿਆਨਾਂ 'ਤੇ ਸੁਖਦੇਵ ਸਿੰਘ, ਲਖਬੀਰ ਸਿੰਘ, ਪ੫ਗਟ ਸਿੰਘ ਨਿਵਾਸੀ ਧੁੰਨ, ਅਵਤਾਰ ਸਿੰਘ ਨਿਵਾਸੀ ਭੱਠਲ ਅਤੇ ਹਰਪ੫ੀਤ ਸਿੰਘ ਨਿਵਾਸੀ ਪੱਟੀ ਦੇ ਖਿਲਾਫ ਕੇਸ ਦਰਜ ਕਰਕੇ ਗਿ੫ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: åðéå Åðé