ਯੂਪੀ 'ਚ ਨਹੀਂ ਹੋਇਆ ਕਿਸਾਨਾਂ ਦਾ ਕਰਜ਼ਾ ਮਾਫ਼

Updated on: Fri, 21 Apr 2017 07:33 PM (IST)
  

- ਦੇਸ਼ ਵਿਆਪੀ ਕਾਨਫਰੰਸ 'ਚ ਪਹੰੁਚੇ ਯੂਪੀ ਦੇ ਕਿਸਾਨਾਂ ਨੇ ਕੀਤਾ ਦਾਅਵਾ

- ਕਿਹਾ, ਯੂਪੀ 'ਚ ਰੋਜ਼ਾਨਾ ਤਿੰਨ ਕਿਸਾਨ ਕਰ ਰਹੇ ਨੇ ਖ਼ੁਦਕਸ਼ੀ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਉੱਤਰ ਪ੍ਰਦੇਸ਼ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਥੋਂ ਦੇ ਮੁੱਖ ਮੰਤਰੀ ਅਦਿੱਤਿਆ ਯੋਗੀ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਐਲਾਨ ਨੂੰ ਫੋਕੀ ਬਿਆਨਬਾਜ਼ੀ ਅਤੇ ਆਪਣੀ ਸਰਕਾਰ ਦੀ ਵਾਧੂ ਦੀ ਬੱਲੇ-ਬੱਲੇ ਕਰਵਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਯੂਪੀ ਦੇ ਬੁੰਦੇਲਖੰਡ ਖੇਤਰ 'ਚ ਰੋਜ਼ਾਨਾ ਤਿੰਨ ਕਿਸਾਨਾਂ ਵੱਲੋਂ ਖੁਦਕਸ਼ੀਆਂ ਕੀਤੀਆਂ ਜਾ ਰਹੀਆਂ ਹਨ।

ਇਥੇ ਲਾਅ ਭਵਨ ਵਿਚ ਦੇਸ਼ ਵਿਆਪੀ ਕਾਨਫਰੰਸ ਵਿਚ ਪਹੰੁਚੇ ਭਾਰਤੀ ਕਿਸਾਨ ਯੂਨੀਅਨ ਬੰਦੇਲਖੰਡ (ਯੂਪੀ) ਦੇ ਪ੍ਰਧਾਨ ਡਾ. ਸਾਹਬਲਾਲ ਸ਼ੁਕਲਾ, ਕਿਸਾਨ ਆਗੂ ਅਜੈ ਅਨਮੋਲ ਕਾਨੁਪਰ, ਡਾ. ਿਯਸ਼ਨ ਗਾਂਧੀ ਝਾਂਸੀ ਅਤੇ ਕੁੰਵਰ ਧੁਨੰਜੈ ਸਿੰਘ ਨੇ ਦੱਸਿਆ ਕਿ ਅਜੇ ਤਕ ਯੂਪੀ ਦੇ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਬਾਰੇ ਕੋਈ ਰਾਹਤ ਨਹੀਂ ਮਿਲੀ ਬਲਕਿ ਬੈਂਕਾਂ ਵਾਲੇ ਕਰਜ਼ਾ ਵਸੂਲੀ ਲਈ ਕਿਸਾਨਾਂ ਦੇ ਘਰਾਂ 'ਚ ਗੇੜੇ ਮਾਰ ਰਹੇ ਹਨ।

ਕਿਸਾਨ ਆਗੂਆਂ ਨੇ ਦੱਸਿਆ ਕਿ ਯੂਪੀ ਸਰਕਾਰ ਨੇ ਢਾਈ ਤੋਂ ਪੰਜ ਏਕੜ ਤਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਜਦੋਂ ਕਿ ਅਸਲ 'ਚ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਨਾਂ 'ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਫਤੇਹਪੁਰ ਖੇਤਰ ਵਿਚ ਪਾਣੀ ਦੀ ਸਮੱਸਿਆ ਹੋਣ ਕਰਕੇ ਕਣਕ ਦੀ ਪੈਦਾਵਾਰ ਥੋੜ੍ਹੀ ਹਲਕੀ ਹੈ। ਕਿਸਾਨ ਕਣਕ ਵੇਚਣ ਮੰਡੀ ਗਏ ਤਾਂ ਦਾਣਾ ਕਮਜ਼ੋਰ ਹੋਣ ਕਰਕੇ ਖਰੀਦਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਤੋਂ ਪਰੇਸ਼ਾਨ ਹੋਏ ਇਕ ਕਿਸਾਨ ਨੇ ਆਤਮ ਹੱਤਿਆ ਕਰ ਲਈ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਕਰਜ਼ਾ ਮੁਾਫ਼ ਕਰਨਾ ਚਾਹੀਦਾ ਹੈ।

ਬਾਕਸ

ਦੇਸ਼ ਭਰ 'ਚ ਕਿਸਾਨ ਵਾਅਦਾ ਨਿਭਾਊ ਮੁਹਿੰਮ ਸ਼ੁਰੂ ਕਰਨਗੇ

ਕਿਸਾਨ ਕਾਨਫਰੰਸ ਵਿਚ ਦੇਸ਼ ਭਰ 'ਚੋਂ 18 ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਪੂਰੇ ਦੇਸ਼ ਭਰ ਵਿਚ 'ਜੋ ਵਾਅਦਾ ਕੀਆ ਵੋ ਨਿਭਾਨਾ ਪੜ੍ਹੇਗਾ' ਸਲੋਗਨ ਹੇਠ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਪ੫ਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਵੱਲੋਂ ਚੋਣਾਂ ਵਿਚ ਕੀਤੇ ਵਾਅਦੇ ਯਾਦ ਕਰਵਾਏ ਜਾ ਸਕਣ। ਕਾਨਫਰੰਸ ਵਿਚ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਕਿਸਾਨਾਂ ਦਾ ਹਰ ਤਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ïÈêÆ ÃðÕÅð