ਹੋਟਲ ਦੇ ਕਮਰੇ 'ਚ ਇਕ ਦੀ ਮੌਤ

Updated on: Mon, 20 Mar 2017 10:05 PM (IST)
  

ਜੇਐੱਨਐੱਨ, ਅੰਮਿ੫ਤਸਰ : ਹੁਸ਼ਿਆਰਪੁਰ ਦੇ ਪਵਾਲ ਪਿੰਡ ਵਾਸੀ ਰਣਜੀਤ ਸਿੰਘ (50) ਦੀ ਸ਼ੱਕੀ ਹਾਲਾਤ 'ਚ ਰੇਲਵੇ ਸਟੇਸ਼ਨ ਨੇੜੇ ਇੰਦਰ ਹੋਟਲ 'ਚ ਮੌਤ ਹੋ ਗਈ। ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਹੋਟਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਰਣਜੀਤ ਸਿੰਘ ਐਤਵਾਰ ਸ਼ਾਮ ਉਨ੍ਹਾਂ ਦੇ ਕੋਲ ਕਮਰਾ ਲੈਣ ਪੁੱਜੇ ਸਨ, ਜਿਨ੍ਹਾਂ ਨੂੰ ਕਮਰਾ ਨੰਬਰ 102 ਅਲਾਟ ਕੀਤਾ ਸੀ। ਖਾਣਾ ਖਾਣ ਦੇ ਬਾਅਦ ਰਣਜੀਤ ਸਿੰਘ ਆਪਣੇ ਕਮਰੇ 'ਚ ਚਲੇ ਗਏ ਸਨ ਤੇ ਸੋਮਵਾਰ ਦੁਪਹਿਰ ਜਦੋਂ ਉਹ 12 ਵਜੇ ਤਕ ਕਮਰੇ 'ਚੋਂ ਬਾਹਰ ਨਹੀਂ ਆਏ ਤਾਂ ਵੇਟਰਾਂ ਨੇ ਕਮਰਾ ਖੜਕਾਇਆ। ਕਾਫ਼ੀ ਦੇਰ ਤਕ ਜਦੋਂ ਕਮਰਾ ਨਹੀਂ ਖੁੱਲਿ੍ਹਆ ਤਾਂ ਉਨ੍ਹਾਂ ਨੇ ਦੂਸਰੀ ਚਾਬੀ ਮੰਗਵਾ ਕੇ ਕਮਰਾ ਖੁਲਵਾਇਆ। ਕਮਰੇ 'ਚ ਰਣਜੀਤ ਸਿੰਘ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੇ ਬਾਰੇ ਸੂਚਨਾ ਦਿੱਤੀ। ਪੁਲਿਸ ਦੇ ਮੁਤਾਬਕ ਰਣਜੀਤ ਸਿੰਘ ਦੇ ਵੋਟਰ ਕਾਰਡ ਤੋਂ ਉਸ ਦੀ ਪਛਾਣ ਹੋ ਸਕੀ ਹੈ। ਉਸ ਦੇ ਕਬਜ਼ੇ ਚੋਂ ਮਿਲੇ ਬੈਗ 'ਚ ਕਾਫ਼ੀ ਦਵਾਈਆਂ ਰੱਖੀਆਂ ਹੋਈਆਂ ਸੀ। ਮਿ੫ਤਕ ਦੇ ਵਾਰਸਾਂ ਨੂੰ ਘਟਨਾ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ô°ÇôÁÅðê¹ð