ਦਿੱਲੀ ਦੀ ਦਖ਼ਲ ਤੇ ਸੀਐੱਮ ਦਾ ਚਿਹਰਾ ਨਾ ਹੋਣਾ ਹਾਰ ਦਾ ਕਾਰਨ : 'ਆਪ'

Updated on: Mon, 20 Mar 2017 10:05 PM (IST)
  
ÒÇç¼ñÆ àÆî

ਦਿੱਲੀ ਦੀ ਦਖ਼ਲ ਤੇ ਸੀਐੱਮ ਦਾ ਚਿਹਰਾ ਨਾ ਹੋਣਾ ਹਾਰ ਦਾ ਕਾਰਨ : 'ਆਪ'

ਮੰਥਨ ਮੀਟਿੰਗ

-ਗੁਰਪ੍ਰੀਤ ਸਿੰਘ ਵੜੈਚ ਨੇ ਦਿੱਤੇ ਵੱਖਰੇ ਤੌਰ 'ਤੇ ਪੰਜਾਬ ਦੇ ਫ਼ੈਸਲੇ ਲੈਣ ਦੇ ਸੰਕੇਤ

-ਬੋਲੇ, ਮਾਨ, ਮਸ਼ੀਨਾਂ ਦਾ ਕਸੂਰ ਨਹੀਂ, ਲੋਕਾਂ ਨੂੰ ਨਹੀਂ ਮਨਾ ਸਕੇ

ਮਨਦੀਪ ਸ਼ਰਮਾ, ਜਲੰਧਰ : 'ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਦਿੱਲੀ ਟੀਮ ਦੀ ਲੋੜ ਤੋਂ ਵੱਧ ਦਖ਼ਲਅੰਦਾਜ਼ੀ ਤੇ ਮੁੱਖ ਮੰਤਰੀ ਦਾ ਚਿਹਰਾ ਨਾ ਹੋਣਾ ਸੀ। ਇਸ ਤੋਂ ਇਲਾਵਾ ਪਾਰਟੀ ਅਹੁਦੇਦਾਰਾਂ ਨੂੰ ਬੇਲੋੜਾ ਆਤਮ-ਵਿਸ਼ਵਾਸ ਵੀ ਲੈ ਡੁੱਬਾ। ਜੇਕਰ ਇਸ ਬਾਰੇ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੁੰਦਾ ਤਾਂ ਵਿਧਾਨ ਸਭਾ ਦੇ ਨਤੀਜੇ ਤਿਆਰੀ ਮੁਤਾਬਕ ਹੀ ਆਉਣੇ ਸਨ।' ਇਹ ਗੱਲਾਂ ਜਲੰਧਰ ਕੁੰਜ 'ਚ 'ਆਪ' ਦੇ ਜਲੰਧਰ ਛਾਉਣੀ ਦੇ ਉਮੀਦਵਾਰ ਐੱਚਐੱਸ ਵਾਲੀਆ ਦੀ ਕੋਠੀ 'ਚ ਕੀਤੀ ਗਈ 'ਮੰਥਨ' ਮੀਟਿੰਗ ਦੌਰਾਨ ਬੁਲਾਰਿਆਂ ਨੇ ਕਹੀਆਂ। ਇਸ ਦੌਰਾਨ 117 ਹਲਕਿਆਂ ਦੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ 'ਚੋਂ ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਪੁੱਜ ਕੇ ਹਾਰ ਦੇ ਕਾਰਨ ਤੇ ਉਨ੍ਹਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਅਗਵਾਈ ਭਗਵੰਤ ਮਾਨ, ਐੱਚਐੱਸ ਫੂਲਕਾ, ਗੁਰਪ੍ਰੀਤ ਸਿੰਘ ਵੜੈਚ (ਘੁੱਗੀ), ਸੁਖਪਾਲ ਸਿੰਘ ਖਹਿਰਾ, ਬੀਬੀ ਬਲਜਿੰਦਰ ਕੌਰ, ਸੁਖਦੀਪ ਅੱਪਰਾ ਨੇ ਕੀਤੀ।

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਆਤਮ ਮੰਥਨ 'ਚ ਕਮੀਆਂ ਲਭੀਆਂ ਗਈਆਂ ਹਨ ਪਰ ਇਹ ਸਿਆਸਤੀ ਗਲੀਆਂ ਲਈ ਇਕ ਚੰਗਾ ਸੰਕੇਤ ਹੈ ਕਿ ਪਾਰਟੀ ਦੇ ਜਿੰਨੇ ਉਮੀਦਵਾਰ ਜਿੱਤੇ ਹਨ, ਉਹ ਨੌਜਵਾਨ ਹਨ ਤੇ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੀ ਹੋਵੇਗਾ। ਸੋਸ਼ਲ ਸਾਈਟਾਂ 'ਤੇ ਉਨ੍ਹਾਂ ਦੇ ਸ਼ਰਾਬ ਪੀਣ ਦੇ ਮੁੱਦੇ ਨੂੰ ਉਨ੍ਹਾਂ ਨਿੱਜੀ 'ਤੇ ਆਪਣੀ ਅਣਥੱਕ ਮਿਹਨਤ ਅੱਗੇ ਕਾਫ਼ੀ ਛੋਟਾ ਦੱਸਿਆ ਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਜਲਾਲਾਬਾਦ 'ਚ ਹਾਰ ਹੋਈ ਹੈ ਤਾਂ ਉਸ ਦਾ ਕਾਰਨ ਸੁਖਬੀਰ ਬਾਦਲ ਜਿਹੇ ਵੱਡੇ ਕੱਦ ਦੇ ਆਗੂ ਨਾਲ ਮੁਕਾਬਲਾ ਹੋਣਾ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਮਸ਼ੀਨਾਂ ਦਾ ਕਸੂਰ ਨਹੀਂ ਤੇ ਲੱਗ ਰਿਹਾ ਹੈ ਕਿ ਆਪ ਆਗੂ ਹੀ ਲੋਕਾਂ ਨੂੰ ਰਾਜ਼ੀ ਨਹੀਂ ਕਰ ਸਕੇ ਹਨ।

ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਪੰਜਾਬ 'ਚ ਦੁਬਾਰਾ ਢਾਂਚਾ ਖੜ੍ਹਾ ਕੀਤਾ ਜਾਵੇਗਾ। ਹਰੇਕ ਹਲਕੇ ਦਾ ਜ਼ਿੰਮੇਵਾਰ ਆਗੂ ਹੀ ਇੰਚਾਰਜ ਹੋਵੇਗਾ। ਉਨ੍ਹਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦੇ ਖ਼ਿਲਾਫ਼ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਪਰ ਇਹ ਜ਼ਰੂਰ ਕਿਹਾ ਕਿ ਪੰਜਾਬ ਦੇ ਫ਼ੈਸਲੇ ਖੁਦ ਲੈਣ ਬਾਰੇ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਫਾਰਮ ਅਤੇ ਈਮੇਲ ਦਿੱਤੀਆਂ ਗਈਆਂ, ਜਿਨ੍ਹਾਂ ਰਾਹੀਂ ਉਹ ਆਪਣੀਆਂ ਕਮੀਆਂ ਨੂੰ ਦਿੱਲੀ ਦਫ਼ਤਰ ਪਹੁੰਚਾ ਸਕਣਗੇ।

ਸੰਜੇ ਸਿੰਘ ਦੀ ਟੀਮ ਦਾ ਵਿਰੋਧ ਕਰਦੇ ਹੋਏ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਦਬਾਅ ਹੇਠ ਉਮੀਦਵਾਰ ਕੁਝ ਕਰ ਹੀ ਨਹੀਂ ਸਕੇ। ਫਾਰਮ ਵੰਡਣ ਦੇ ਇਲਾਵਾ ਪਰਫਾਰਮੇ ਭਰਵਾਉਣ ਦੀਆਂ ਹੀ ਡਿਊਟੀਆਂ ਨਿਭਾਉਂਦੇ ਰਹੇ। ਜੇਕਰ ਕਿਤੇ ਪ੍ਰੈਸ ਕਾਨਫਰੰਸ ਹੁੰਦੀ ਸੀ ਤਾਂ ਪੰਜਾਬੀ ਲੀਡਰ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਇਹ ਵੀ ਮੁੱਦਾ ਚੁੱਕਿਆ ਗਿਆ ਕਿ 'ਆਪ' ਨੂੰ ਖ਼ਾਲੀਸਤਾਨੀਆਂ ਨਾਲ ਜੋੜਨ ਵਾਲੇ ਸ਼ਰਾਰਤੀ ਅਨਸਰ ਨੂੰ ਵੀ ਲੱਭਿਆ ਜਾਣਾ ਚਾਹੀਦਾ ਹੈ।

ਇਸ ਮੌਕੇ ਪਾਰਟੀ ਦੇ ਉਮੀਦਵਾਰਾਂ ਨੇ ਕਿਹਾ ਕਿ ਦਿੱਲੀ ਦੀ ਟੀਮ ਦਾ ਪੰਜਾਬ ਦੀ ਟੀਮ 'ਚ ਦਖ਼ਲ ਕਾਫ਼ੀ ਜ਼ਿਆਦਾ ਰਹੀ, ਜਿਸ ਕਾਰਨ ਵਰਕਰਾਂ ਦਾ ਮਨੋਬਲ ਵੀ ਟੁੱਟਦਾ ਰਿਹਾ। ਦਿੱਲੀ ਟੀਮ ਵੱਲੋਂ ਪੰਜਾਬ ਟੀਮ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਮੀਤ, ਜਗਸੀਰ ਸਿੰਘ, ਪ੍ਰੋ. ਬਲਜਿੰਦਰ ਕੌਰ, ਗੁਰਦਿੱਤ ਸਿੰਘ ਸੇਖੋਂ, ਪ੍ਰੋ. ਸਾਧੂ ਸਿੰਘ, ਕਰਤਾਰ ਸਿੰਘ, ਰਣਜੀਤ ਸਿੰਘ ਚੀਮਾ, ਚਰਨਜੀਤ ਸਿੰਘ ਚੰਨੀ, ਹਰਜੋਤ ਕੌਰ, ਨਾਜਰ ਸਿੰਘ ਮਾਨਸ਼ਾਹੀਆ, ਡਾ. ਅਮਰਜੀਤ ਜੀਤ ਸਿੰਘ ਥਿੰਦ, ਫਿਲੌਰ ਤੋਂ ਸਰੂਪ ਸਿੰਘ ਕਡਿਆਣਾ, ਕਰਤਾਰਪੁਰ ਤੋਂ ਚੰਦਨ ਗਰੇਵਾਲ, ਆਦਮਪੁਰ ਤੋਂ ਹੰਸਰਾਜ ਰਾਣਾ, ਬਿਠੰਡਾ ਦਿਹਾਤੀ ਤੋਂ ਪ੍ਰੋ. ਰੁਪਿੰਦਰ ਕੌਰ ਰੂਬੀ, ਸੁਨਾਮ ਤੋਂ ਅਮਨ ਅਰੋੜਾ, ਜਗਰਾਓਂ ਤੋਂ ਬੀਬੀ ਸਰਬਜੀਤ ਕੌਰ ਮਨੂਕੇ, ਰਾਜਾ ਸਾਂਸੀ ਤੋਂ ਜਗਜੋਤ ਸਿੰਘ ਿਢੱਲੋਂ, ਗੁਰੂ ਕਾ ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਅਜਨਾਲਾ ਤੋਂ ਰਾਜਪ੍ਰੀਤ ਸਿੰਘ ਸੰਨੀ ਰੰਧਾਵਾ, ਉੜਮੁੜ ਤੋਂ ਜਗਵੀਰ ਸਿੰਘ ਰਾਜਾ, ਅਮਰਪਾਲ ਸਿੰਘ, ਬੀਬੀ ਪਲਵਿੰਦਰ ਕੌਰ, ਐੱਸਏਐੱਸ ਨਗਰ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਦੇ ਇਲਾਵਾ ਜਸਰਾਜ ਜੱਸੀ, ਬੰਟੀ ਨੀਲਕੰਠ ਤੇ ਹੋਰ ਹਾਜ਼ਰ ਸਨ।

---------------------

ਸਿਟੀ-ਪੀ21,22) ਜਲੰਧਰ ਕੁੰਜ 'ਚ ਮੀਟਿੰਗ ਦੌਰਾਨ ਭਗਵੰਤ ਮਾਨ, ਐੱਚਐੱਸ ਫੂਲਕਾ, ਗੁਰਪ੍ਰੀਤ ਸਿੰਘ ਵੜੈਚ, ਬੀਬੀ ਬਲਜਿੰਦਰ ਕੌਰ, ਸੁਖਪਾਲ ਸਿੰਘ ਖਹਿਰਾ, ਐੱਚਐੱਸ ਵਾਲੀਆ ਤੇ ਹੋਰ। (ਸੱਜੇ) ਹਾਜ਼ਰ ਵੱਖ-ਵੱਖ ਹਲਕਿਆਂ ਤੋਂ ਪੁੱਜੇ ਉਮੀਦਵਾਰ। ਫੋਟੋ : ਮੁਕੇਸ਼ ਸਾਗਰ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÒÇç¼ñÆ àÆî