ਮੱਛੀ ਦੀ ਰਹਿੰਦ-ਖੰੂਹਦ ਵੀ ਹੈ ਗੁਣਕਾਰੀ

Updated on: Mon, 20 Mar 2017 09:35 PM (IST)
  
î¾ÛÆ çÆ ðÇ

ਮੱਛੀ ਦੀ ਰਹਿੰਦ-ਖੰੂਹਦ ਵੀ ਹੈ ਗੁਣਕਾਰੀ

- ਪ੫ੋਟੀਨ, ਵਿਟਾਮਿਨ ਤੇ ਖਾਦ ਬਣਾਉਣ ਲਈ ਹੋ ਸਕੇਗੀ ਵਰਤੋਂ

- ਦੇਸ਼ 'ਚ ਹਰ ਸਾਲ 63 ਐੱਮਐੱਸਟੀ ਪੈਦਾ ਹੁੰਦੀ ਹੈ ਮੱਛੀ ਦੀ ਰਹਿੰਦ ਖੂੰਦ

ਨਵਦੀਪ ਢੀਂਗਰਾ, ਪਟਿਆਲਾ : 'ਜਿਊਂਦਾ ਹਾਥੀ ਲੱਖ ਦਾ ਤੇ ਮਰਿਆ ਸਵਾ ਲੱਖ ਦਾ', ਇਹ ਕਹਾਵਤ ਮੱਛੀਆਂ 'ਤੇ ਵੀ ਠੀਕ ਬੈਠਦੀ ਹੈ। ਮੱਛੀਆਂ ਦਾ ਵਪਾਰ ਕਰਨ ਤੋਂ ਲੈ ਕੇ ਇਸ ਦਾ ਸੇਵਨ ਕਰਨ ਤਕ ਵੱਡੀ ਗਿਣਤੀ ਲੋਕ ਲਾਭ ਲੈ ਰਹੇ ਹਨ। ਜਦੋਂਕਿ ਇਸ ਤੋਂ ਬਾਅਦ ਵੀ ਮੱਛੀਆਂ ਦੀ ਬਚੀ ਹੋਈ ਰਹਿੰਦ-ਖੂੰਹਦ ਵੀ ਇਨਸਾਨ ਤੇ ਵਾਤਾਵਰਣ ਲਈ ਵਧੇਰੇ ਗੁਣਕਾਰੀ ਹੈ। ਮੱਛੀ ਦੀ ਰਹਿੰਦ-ਖੂੰਹਦ ਤੋਂ ਵਿਟਾਮਿਨ ਤੇ ਖਾਦ ਆਦਿ ਤਿਆਰ ਕਰਕੇ ਵੱਡੇ ਖਜ਼ਾਨਾ ਤਿਆਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਮੱਛੀਆਂ ਦੀ ਰਹਿੰਦ ਖੰੂਦ ਨੂੰ ਖਜਾਨੇ 'ਚ ਬਦਲਣ ਲਈ ਵਿਲੱਖਣ ਖੋਜ ਪੰਜਾਬੀ ਯੂਨੀਵਰਸਿਟੀ ਜਿਓਲੋਜੀ ਵਿਭਾਗ ਦੇ ਡਾ. ਓਂਕਾਰ ਸਿੰਘ ਵੜੈਚ ਤੇ ਉਨ੍ਹਾਂ ਦੇ ਸਹਿਯੋਗੀ ਨਵਪ੫ੀਤ ਕੌਰ ਨੇ ਕੀਤੀ ਹੈ।

ਡਾ. ਓਂਕਾਰ ਸਿੰਘ ਵੜੈਚ ਨੇ ਦੱਸਿਆ ਕਿ ਦਰਿਆਵਾਂ ਤੇ ਪਿੰਡਾਂ ਦੇ ਛੱਪੜਾਂ 'ਚ ਮਿਲਣ ਵਾਲੀਆਂ ਮੱਛੀਆਂ 'ਤੇ ਖੋਜ ਕੀਤੀ ਗਈ ਹੈ। ਦਰਿਆਵਾਂ ਦੇ ਪਾਣੀ ਵਿਚ ਮਿਲਣ ਵਾਲੀਆਂ ਮੱਛੀਆਂ 'ਚ ਪ੫ੋਟੀਨ ਦੀ ਮਾਤਰਾ, ਦਰਿਆਵਾਂ 'ਚ ਮਿਲਣ ਵਾਲੀਆਂ ਮੱਛੀਆਂ ਤੋਂ ਘੱਟ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਦਰਿਆਵਾਂ ਤੇ ਸਮੰੁਦਰ 'ਚ ਮੱਛੀ ਦੀ ਰਹਿੰਦ-ਖੂੰਹਦ ਪਾਉਣ ਕਾਰਨ ਇਹ ਪ੫ਦੂਸ਼ਿਤ ਹੋ ਰਹੇ ਹਨ ਜਿਸ ਦਾ ਅਸਰ ਇੱਥੇ ਪੈਦਾ ਹੋਣ ਵਾਲੀਆਂ ਮੱਛੀਆਂ 'ਤੇ ਵੀ ਪੈ ਰਿਹਾ ਹੈ। ਮੱਛੀਆਂ 'ਚ ਪੋ੫ਟੀਨ ਦੀ ਮਾਤਰਾ ਸਭ ਤੋਂ ਵਧ ਹੁੰਦੀ ਹੈ ਜੋਕਿ ਇਨਸਾਨਾਂ 'ਚ ਓਮੇਗਾ-3 ਦੀ ਘਾਟ ਨੂੰ ਪੂਰਾ ਕਰਦੀ ਹੈ। ਜਿਸ ਤਰ੍ਹਾਂ ਮੱਛੀ ਨੂੰ ਖਾਣ ਵਾਲੇ ਇਨਸਾਨ 'ਚ ਪ੫ੋਟੀਨ ਦੀ ਕਮੀ ਦੂਰ ਹੁੰਦੀ ਹੈ ਉਸੇ ਤਰ੍ਹਾਂ ਇਸ ਦੀ ਰਹਿੰਦ ਖੂੰਦ 'ਚ ਗੁਣਕਾਰੀ ਤੱਤ ਮੌਜੂਦ ਹਨ। ਮੱਛੀ ਦੀ ਰਹਿੰਦ-ਖੂੰਹਦ ਤੋਂ ਪ੫ੋਟੀਨ, ਵਿਟਾਮਿਨ, ਸੈਥੀ ਐਸਿਡ, ਇੰਜਾਈਨ, ਮਿਨਰਲਜ਼ ਬਾਇਓ ਪੋਲੀਮਰਸ, ਬਾਇਓ ਕੈਮੀਕਲਜ਼, ਖੇਤਾਂ ਲਈ ਖਾਦ, ਫ੫ੋਜ਼ਨ ਫੂਡ, ਕੈਪਸੂਲ ਆਦਿ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਦੇਸ਼ ਵਿਚ ਇਕ ਨਵੀਂ ਉਦਯੋਗ ਵੀ ਪੈਦਾ ਹੋਣ ਨਾਲ ਆਰਥਿਕ ਸਥਿਤੀ ਵੀ ਮਜਬੂਤ ਹੋਵੇਗੀ ਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੇਗਾ।

ਦੱਸਣਯੋਗ ਹੈ ਕਿ ਇਕ ਕਿੱਲੋ ਮੱਛੀ 'ਚੋਂ ਸਿਰਫ 52 ਫ਼ੀਸਦੀ ਹਿੱਸਾ ਖਾਣਯੋਗ ਹੁੰਦਾ ਹੈ ਜਦੋਂਕਿ 48 ਫੀਸਦੀ ਹਿੱਸਾ ਬੇਕਾਰ ਹੋ ਜਾਂਦਾ ਹੈ। ਦੇਸ਼ 'ਚ ਹਰ ਸਾਲ 63 ਮਿਲੀਟਨ ਮੀਟਿ੫ਕ ਟਨ ਮੱਛੀ ਦੀ ਰਹਿੰਦ-ਖੂੰਹਦ ਬਣਦੀ ਹੈ। ਕੌਮਾਂਤਰੀ ਪੱਧਰ 'ਤੇ ਇਹ ਅੰਕੜਾ 148 ਐੈੱਮਐੱਮਟੀ ਹੈ। ਦੇਸ਼ 'ਚ ਮੱਛੀ ਦੀ ਰਹਿੰਦ-ਖੂੰਹਦ ਦਾ ਵੱਡਾ ਹਿੱਸਾ ਖੁੱਲ੍ਹੀ ਜ਼ਮੀਨ 'ਚ ਦੱਬ ਦਿੱਤਾ ਜਾਂਦਾ ਹੈ ਜਦੋਂਕਿ ਕੁਝ ਹਿੱਸੇ ਨੂੰ ਸਮੰੁਦਰ 'ਚ ਸੁੱਟ ਦਿੱਤਾ ਜਾਂਦਾ ਹੈ। ਦੇਸ਼ ਦੇ ਗੰਧਲੇ ਹੋ ਰਹੇ ਵਾਤਾਵਰਣ ਵਿਚ ਮੱਛੀ ਦੀ ਰਹਿੰਦ-ਖੂੰਹਦ ਵੀ ਵੱਡਾ ਯੋਗਦਾਨ ਪਾਉਂਦੀ ਹੈ।

ਫੋਟੋ : 20ਪੀਟੀਐਲ : 30ਪੀ

ਡਾ. ਓਂਕਾਰ ਸਿੰਘ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î¾ÛÆ çÆ ðÇ