ਵਿਜੀਲੈਂਸ ਬਿਊਰੋ ਭਿ੫ਸ਼ਟਾਚਾਰ ਦੇ ਖ਼ਾਤਮੇ ਲਈ ਵਚਨਬੱਧ : ਵਿਰਕ

Updated on: Thu, 30 Nov 2017 09:42 PM (IST)
  

=ਸਥਾਪਨਾ

-ਐੱਸਏਐੱਸ ਨਗਰ ਵਿਖੇ 7ਵੀਂ ਨਵੀਂ ਵਿਜੀਲੈਂਸ ਰੇਂਜ ਸਥਾਪਤ

-ਕਿਹਾ, ਰਿਸ਼ਵਤ ਮੰਗਣ ਜਾਂ ਦੇਣ ਦੀ ਸੂਚਨਾ ਦਫ਼ਤਰ ਨੂੰ ਦਿਓ

---------

ਸਟਾਫ਼ ਰਿਪੋਰਟਰ, ਐੱਸਏਐੱਸ ਨਗਰ : ਪੰਜਾਬ ਵਿਜੀਲੈਂਸ ਬਿਓਰੋ ਨੇ ਸੂਬੇ 'ਚ ਆਪਣੀ 7ਵੀਂ ਨਵੀਂ ਵਿਜੀਲੈਂਸ ਐੱਸਏਐੱਸ ਨਗਰ ਵਿਖੇ ਸਥਾਪਤ ਕਰ ਦਿੱਤੀ ਹੈ ਜਿਸ ਅਧੀਨ ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ ਤੇ ਐੱਸਏਐੱਸ ਨਗਰ ਨੂੰ ਲਿਆਂਦਾ ਗਿਆ ਹੈ। ਵੀਰਵਾਰ ਨੂੰ ਇਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਐੱਸਏਐੱਸ ਨਗਰ ਰੇਂਜ ਦੇ ਮੁਖੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਥਾਨਕ ਸੈਕਟਰ-76 ਸਥਿਤ ਜ਼ਿਲ੍ਹਾ ਪ੫ਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ਦੇ ਕਮਰਾ ਨੰਬਰ 435 ਵਿਖੇ ਐੱਸਐੱਸਪੀ ਵਿਜੀਲੈਂਸ ਬਿਓਰੋ ਰੇਂਜ ਐੱਸਏਐੱਸ ਨਗਰ ਦਾ ਦਫ਼ਤਰ ਸਥਾਪਤ ਹੋ ਚੁੱਕਾ ਹੈ। ਇਸ ਰੇਂਜ ਅਧੀਨ ਵਿਜੀਲੈਂਸ ਬਿਓਰੋ ਦੇ ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ ਤੇ ਐੱਸਏਐੱਸ ਨਗਰ ਵਿਖੇ ਤਾਇਨਾਤ ਡੀਐੱਸਪੀਜ਼ ਸ਼ਾਮਲ ਹਨ।

ਵਿਰਕ ਨੇ ਕਿਹਾ ਕਿ ਸੂਬੇ 'ਚੋਂ ਭਿ੫ਸ਼ਟਾਚਾਰ ਦੇ ਖ਼ਾਤਮੇ ਲਈ ਵਿਜੀਲੈਂਸ ਬਿਓਰੋ ਦੇ ਮੱੁਖ ਡਾਇਰੈਕਟਰ-ਕਮ-ਏਡੀਜੀਪੀ ਬੀਕੇ ਉੱਪਲ ਦੀ ਅਗਵਾਈ ਹੇਠ ਮੁਹਿੰਮ ਵਿੱਢੀ ਗਈ ਹੈ ਤੇ ਜਿਸ ਤਹਿਤ ਵਿਜੀਲੈਂਸ ਦੀ ਐੱਸਏਐੱਸ ਨਗਰ ਰੇਂਜ ਵੱਲੋਂ ਰਿਸ਼ਵਤਖੋਰੀ ਖ਼ਿਲਾਫ਼ ਆਮ ਜਨਤਾ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਤੇ ਬਿਓਰੋ ਵੱਲੋਂ ਟੋਲ ਫਰੀ ਨੰਬਰ 1800-1800-1000 'ਤੇ ਜਾਂ ਵਿਜੀਲੈਂਸ ਦੀ ਵੈੱਬਸਾਈਟ 'ਤੇ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।

ਐੱਸਐੱਸਪੀ ਵਿਜੀਲੈਂਸ ਨੇ ਆਮ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਕਿਸੇ ਵੀ ਸਰਕਾਰੀ ਅਧਿਕਾਰੀ-ਕਰਮਚਾਰੀ ਜਾਂ ਉਨ੍ਹਾਂ ਦੇ ਵਿਚੋਲੇ ਨੰੂ ਆਪਣੇ ਕਿਸੇ ਵੀ ਕੰਮ ਲਈ ਰਿਸ਼ਵਤ ਨਾ ਦੇਣ ਤੇ ਅਜਿਹੇ ਸਰਕਾਰੀ ਕੰਮ ਲਈ ਰਿਸ਼ਵਤ ਮੰਗਣ ਵਾਲੇ ਦੀ ਸੂਚਨਾ ਵਿਜੀਲੈਂਸ ਬਿਓਰੋ ਦੇ ਦਫ਼ਤਰ ਵਿਖੇ ਦੇਣ। ਉਨ੍ਹਾਂ ਭਰੋਸਾ ਦਿੱਤਾ ਅਜਿਹੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਰਿਸ਼ਵਤ ਲੈਣ ਤੇ ਮੰਗਣ ਵਾਲਿਆਂ ਨੰੂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਆਮਦਨ ਤੋਂ ਵੱਧ ਚੱਲ ਤੇ ਅਚੱਲ ਜਾਇਦਾਦ ਬਣਾਉਣ ਜਾਂ ਰੱਖਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੂਚਨਾ ਵੀ ਵਿਜੀਲੈਂਸ ਨੂੰ ਦਿੱਤੀ ਜਾ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 7th new vigilance range establish in sas nagar