44 ਸਾਲਾ ਰੂਸੀ ਨਾਗਰਿਕ ਦੀ ਦਿੱਲੀ ਪੁਲਿਸ ਹਿਰਾਸਤ 'ਚ ਮੌਤ

Updated on: Fri, 11 May 2018 01:14 PM (IST)
  

ਨਵੀਂ ਦਿੱਲੀ: 44 ਸਾਲਾਂ ਦੇ ਇਕ ਰੂਸੀ ਨਾਗਰਿਕ ਦੀ ਉੱਤਰੀ ਦਿੱਲੀ ਦੇ ਇਕ ਪੁਲਿਸ ਥਾਣੇ 'ਚ ਹਿਰਾਸਤ ਦੌਰਾਨ ਮੌਤ ਹੋ ਗਿਆ ਹੈ¢ ਉਸ ਦੀ ਸ਼ਨਾਖ਼ਤ ਸਰਗੇਈ ਏਰਿਨ ਵਾਸੀ ਮਾਸਕੋ ਵਜੋਂ ਹੋਈ ਹੈ¢ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਦੇ ਫ਼ੋਨ ਆਏ ਸਨ ਕਿ ਜਖੀਰਾ ਫ਼ਲਾਈਓਵਰ ਨੇੜੇ ਇਕ ਵਿਦੇਸ਼ੀ ਕਥਿਤ ਤੌਰ 'ਤੇ ਪਥਰਾਅ ਕਰ ਰਿਹਾ ਹੈ¢ ਬਾਅਦ 'ਚ ਪਤਾ ਲੱਗਾ ਕਿ ਲੋਕ ਉਸ ਨੂੰ ਫੜਨਾ ਚਾਹੁੰਦੇ ਸਨ ਪਰ ਉਸ ਨੇ ਗੁੱਸੇ 'ਚ ਆ ਕੇ ਪਥਰਾਅ ਸ਼ੁਰੂ ਕਰ ਦਿੱਤਾ¢ ਜਦੋਂ ਪੁਲਿਸ ਉੱਥੇ ਪੁੱਜੀ, ਤਾਂ ਉਹ ਰੂਸੀ ਨਾਗਰਿਕ ਖ਼ੁਦ ਨੂੰ ਆਮ ਲੋਕਾਂ ਤੋਂ ਬਚਾਉਣ ਦਾ ਜਤਨ ਕਰ ਰਿਹਾ ਸੀ¢ ਪੁਲਿਸ ਨੇ ਤਦ ਉਸ ਨੂੰ ਗਿ੫ਫ਼ਤਾਰ ਕਰ ਲਿਆ ਸੀ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 44-year-old Russian citizen dies in Delhi police custody