ਆਈਐੱਸਆਈਐੱਸ ਦੇ ਤਿੰਨ ਸ਼ੱਕੀ ਅੱਤਵਾਦੀ ਗਿ੍ਰਫ਼ਤਾਰ

Updated on: Thu, 20 Apr 2017 03:27 PM (IST)
  
3 ISIS suspects arrested

ਆਈਐੱਸਆਈਐੱਸ ਦੇ ਤਿੰਨ ਸ਼ੱਕੀ ਅੱਤਵਾਦੀ ਗਿ੍ਰਫ਼ਤਾਰ

ਏਐੱਨਆਈ— ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਨੇ ਅੱਜ ਸਵੇਰੇ ਯੂਪੀ ਏਟੀਐੱਸ ਦੇ ਨਾਲ ਇਕ ਸੰਯੁਕਤ ਆਪ੍ਰੇਸ਼ਨ 'ਚ ਤਿੰਨ ਆਈਐੱਸਆਈਐੱਸ ਸ਼ੱਕੀਆਂ ਨੂੰ ਜਲੰਧਰ, ਮੁੰਬਈ ਤੇ ਬਿਜਨੌਰ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿਜਨੌਰ ਦੇ ਬਢਾਪੁਰ ਦੀ ਮਸਜ਼ਿਦ ਤੋਂ ਏਟੀਐੱਸ ਤੇ ਐੱਸਟੀਐੱਫ ਨੇ ਛਾਪਾ ਮਾਰ ਕੇ ਦੋ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਘਟਨਾਵਾਂ ਕਰਨ ਲਈ ਇਕ ਗਿਰੋਹ ਤਿਆਰ ਕਰ ਰਿਹਾ ਹੈ ਜਿਸ ਦੇ ਕੁੱਝ ਸਰਗਰਮ ਮੈਂਬਰ ਨਵੇਂ ਮੈਂਬਰ ਬਣਾਉਣ ਦਾ ਯਤਨ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਇਹ ਆਪ੍ਰੇਸ਼ਨ ਕੀਤਾ ਗਿਆ ਸੀ। ਬਿਜਨੌਰ ਦੇ ਬਢਾਪੁਰ ਦੀ ਮਸਜ਼ਿਦ ਤੋਂ ਮੁਫ਼ਤੀ ਫੈਜਾਨ ਤੇ ਤੰਜੀਰ ਅਹਿਮਦ ਨਾਂ ਦੇ ਦੋ ਆਈਐੱਸਆਈਐੱਸ ਸ਼ੱਕੀ ਅੱਤਵਾਦੀਆਂ ਨੂੰ ਏਟੀਐੱਸ ਨੇ ਮਸਜ਼ਿਦ 'ਚੋਂ ਫੜਿਆ ਹੈ। ਉਹ ਕਾਫ਼ੀ ਸਮੇਂ ਤੋਂ ਬਢਾਪੁਰ ਦੀ ਮਸਜ਼ਿਦ 'ਚ ਰਹਿ ਰਹੇ ਸਨ। ਇਕ ਹੋਰ ਸ਼ੱਕੀ ਅੱਦਵਾਦੀ ਬਿਹਾਰ ਦੇ ਨਰਕਟੀਆਗੰਜ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: 3 ISIS suspects arrested