ਥੋਕ ਮਹਿੰਗਾਈ ਜੂਨ 'ਚ ਘਟ ਕੇ 0.90 ਫ਼ੀਸਦੀ ਰਹੀ

Updated on: Fri, 14 Jul 2017 07:09 PM (IST)
  
Wholesale price index inflation falls to 9 percent in June

ਥੋਕ ਮਹਿੰਗਾਈ ਜੂਨ 'ਚ ਘਟ ਕੇ 0.90 ਫ਼ੀਸਦੀ ਰਹੀ

ਨਵੀਂ ਦਿੱਲੀ (ਏਜੰਸੀ) : ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਅਧਾਰਿਤ ਮਹਿੰਗਾਈ 'ਚ ਜੂਨ 'ਚ ਤੇਜ਼ ਗਿਰਾਵਟ ਵੇਖੀ ਗਈ ਹੈ ਤੇ ਇਹ ਅੱਠ ਮਹੀਨੇ ਦੇ ਹੇਠਲੇ ਪੱਧਰ 0.90 ਫ਼ੀਸਦੀ 'ਤੇ ਆ ਗਈ। ਇਸ ਨਾਲ ਸਬਜ਼ੀਆਂ ਸਮੇਤ ਖਾਧ ਉਤਪਾਦਾਂ ਦੀਆਂ ਕੀਮਤਾਂ 'ਚ ਵੀ ਕਮੀ ਆਈ। ਮਈ 'ਚ ਇਹ 2.17 ਫ਼ੀਸਦੀ ਸੀ ਅਤੇ ਜੂਨ 2016 'ਚ ਇਹ ਸਿਫ਼ਰ ਤੋਂ 0.09 ਫ਼ੀਸਦੀ ਹੇਠਾਂ ਸੀ। ਇਸ ਤੋਂ ਪਹਿਲਾਂ ਉਪਭੋਗਤਾ ਮੁੱਲ ਸੂਚਕ ਅੰਕ ਅਧਾਰਿਤ ਮਹਿੰਗਾਈ ਜੂਨ 'ਚ 1.54 ਫ਼ੀਸਦੀ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਸਰਕਾਰ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਜੂਨ 'ਚ ਖਾਧ ਉਤਪਾਦਾਂ ਦੀਆਂ ਕੀਮਤਾਂ ਸਾਲਾਨਾ ਆਧਾਰ 'ਤੇ 3.47 ਫ਼ੀਸਦੀ ਘਟ ਗਈਆਂ ਹਨ ਉਥੇ ਸਬਜ਼ੀਆਂ 'ਚ ਮਹਿੰਗਾਈ ਦੀ ਦਰ ਸਿਫ਼ਰ ਤੋਂ 21.16 ਫ਼ੀਸਦੀ ਹੇਠਾਂ ਰਹੀ ਹੈ।

ਆਲੂ 'ਚ ਸਭ ਤੋਂ ਵੱਧ ਕਮੀ 47.32 ਫ਼ੀਸਦੀ, ਦਾਲਾਂ 'ਚ 25.47 ਫ਼ੀਸਦੀ ਤੇ ਪਿਆਜ਼ 'ਚ 9.47 ਫ਼ੀਸਦੀ ਵੇਖੀ ਗਈ ਹੈ। ਅਨਾਜਾਂ ਦੀ ਕੀਮਤ 'ਚ 1.93 ਫ਼ੀਸਦੀ 'ਚ ਵਾਧਾ ਜਦਕਿ ਅੰਡੇ, ਮਾਸ ਤੇ ਮੱਛੀ ਜਿਹੇ ਪ੫ੋਟੀਨ ਵਾਲੇ ਉਤਪਾਦਾਂ ਦੀਆਂ ਕੀਮਤਾਂ 1.92 ਫ਼ੀਸਦੀ ਵਧੀਆਂ ਹਨ। ਈਂਧਨ ਤੇ ਬਿਜਲੀ ਖੇਤਰ 'ਚ ਮਹਿੰਗਾਈ ਦਰ 5.28 ਫ਼ੀਸਦੀ ਦਰਜ ਕੀਤੀ ਗਈ ਹੈ ਜੋ ਮਈ 'ਚ 11.69 ਫ਼ੀਸਦੀ ਸੀ ਅਤੇ ਮੈਨੁਫੈਕਚਰਿੰਗ ਵਸਤਾਂ 2.27 ਫ਼ੀਸਦੀ ਮਹਿੰਗੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਡਬਲਿਊਪੀਆਈ ਦੀ ਗਣਨਾ 2011-12 ਆਧਾਰ ਸਾਲ ਦੇ ਮੁਤਾਬਿਕ ਕੀਤੀ ਜਾਂਦੀ ਹੈ। ਮਈ 'ਚ ਇਸ ਨੂੰ 2004-05 ਤੋਂ ਬਦਲ ਕੇ 2011-12 ਕੀਤਾ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Wholesale price index inflation falls to 9 percent in June