ਵਾਲਮਾਰਟ ਲਿਆ ਸਕਦੀ ਹੈ ਫਲਿਪਕਾਰਟ ਦਾ ਆਈਪੀਓ

Updated on: Mon, 14 May 2018 06:50 PM (IST)
  

-ਅਮਰੀਕੀ ਰੈਗੂਲੇਟਰੀ ਏਜੰਸੀ ਨੂੰ ਵਾਲਮਾਰਟ ਨੇ ਦਿੱਤੀ ਜਾਣਕਾਰੀ

- ਚਾਰ ਸਾਲਾਂ ਬਾਅਦ ਛੋਟੇ ਸ਼ੇਅਰ ਧਾਰਕਾਂ ਨੂੰ ਇਕਵਟੀ ਵੇਚਣ ਲਈ ਲਿਆ ਸਕਦਾ ਹੈ ਆਈਪੀਓ

- ਕੰਪਨੀ 'ਚ ਨਵੇਂ ਸੀਈਓ ਦੀ ਨਿਯੁਕਤੀ ਵੀ ਕਰਨ ਦੇ ਦਿੱਤੇ ਸੰਕੇਤ

ਜੇਐੱਨਐੱਨ, ਨਵੀਂ ਦਿੱਲੀ : ਕੀ ਭਾਰਤ ਦੇ ਆਮ ਨਿਵੇਸ਼ਕਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਵਾਲਮਾਰਟ ਦੀ ਭਾਰਤੀ ਸਬਸਿਡੀ 'ਚ ਹਿੱਸੇਦਾਰੀ ਖ਼ਰੀਦਣ ਦਾ ਮੌਕਾ ਮਿਲੇਗਾ? ਇਸ ਸੰਭਾਵਨਾ ਵੱਲ ਖੁਦ ਵਾਲਮਾਰਟ ਨੇ ਇਸ਼ਾਰਾ ਕੀਤਾ ਹੈ। ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਨੂੰ ਐਕਵਾਇਰ ਕਰਨ ਤੋਂ ਬਾਅਦ ਵਾਲਮਾਰਟ ਨੇ ਅਮਰੀਕਾ ਦੀ ਰੈਗੂਲੇਟਰੀ ਏਜੰਸੀ ਯੁੂਐੱਸ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ 'ਚ ਇਹ ਸੂਚਨਾ ਦਿੱਤੀ ਹੈ। ਵਿਧਾਨਿਕ ਜ਼ਰੂਰਤ ਮੁਤਾਬਕ ਫਾਈਲ ਕੀਤੇ ਗਏ ਦਸਤਾਵੇਜ਼ 'ਚ ਵਾਲਮਾਰਟ ਨੇ ਦੱਸਿਆ ਕਿ ਐਕਵਾਇਰ ਨੂੰ ਲੈ ਕੇ ਸ਼ੇਅਰ ਧਾਰਕ ਸਮਝੌਤਾ ਕੀਤਾ ਹੈ ਉਸ ਮੁਤਾਬਕ ਫਲਿਪਕਾਰਟ 'ਚ 60 ਫ਼ੀਸਦੀ ਹਿੱਸਾ ਰੱਖਣ ਵਾਲੇ ਮਾਇਨੋਰਿਟੀ ਸ਼ੇਅਰਧਾਰਕ ਲਈ ਫਲਿਪਕਾਰਟ 'ਚ ਆਈਪੀਓ ਜ਼ਰੀਏ ਜਾਰੀ ਕਰਨੀ ਪੈ ਸਕਦੀ ਹੈ। ਇਹ ਕੰਮ ਐਕਵਾਇਰ ਦੇ ਚਾਰ ਸਾਲ ਪੂਰਾ ਹੋਣ ਤੋਂ ਬਾਅਦ ਹੋ ਸਕਦਾ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਇਹ ਭਾਰਤੀ ਸ਼ੇਅਰ ਬਾਜ਼ਾਰ ਲਈ ਇਕ ਵੱਡੀ ਗੱਲ ਹੋਵੇਗੀ। ਸਭ ਤੋਂ ਪਹਿਲਾਂ ਤਾਂ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦੇ ਸ਼ੇਅਰ ਸਿੱਧੇ ਤੌਰ 'ਤੇ ਭਾਰਤੀ ਸ਼ੇਅਰ ਬਾਜ਼ਾਰ 'ਚ ਸੂੁਚੀਬੱਧ ਹੋਣਗੇ। ਅਮੀਰਕੀ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਵਾਲਮਾਰਟ ਨੂੰ ਨਿਵੇਸ਼ਕਾਂ ਨੂੰ ਸਥਾਈ ਤੇ ਵਧੀਆ ਰਿਟਰਨ ਦੇਣ ਵਾਲੀਆਂ ਕੰਪਨੀਆਂ 'ਚ ਮੰਨਿਆ ਜਾਂਦਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਵਾਲਮਾਰਟ ਤੇ ਫਲਿਪਕਾਰਟ ਦੇ ਮਾਇਨੋਰਿਟੀ ਸ਼ੇਅਰ ਧਾਰਕਾਂ ਦਰਮਿਆਨ ਹੋਏ ਸਮਝੌਤੇ 'ਚ ਆਈਪੀਓ ਦੀ ਤਜਵੀਜ਼ ਹੋਣ ਨਾਲ ਇਹ ਗੱਲ ਮਜ਼ਬੂਤ ਹੁੰਦੀ ਹੈ ਕਿ ਇਹ ਕੰਪਨੀ ਭਾਰਤ 'ਚ ਲੰਬੀ ਪਾਰੀ ਦੇ ਹਿਸਾਬ ਨਾਲ ਵੇਖ ਰਹੀ ਹੈ। ਵਾਲਮਾਰਟ ਨੇ ਹਾਲੇ ਤਕ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਐਕਵਾਇਰੀ ਨੂੰ ਆਖਰੀ ਰੂਪ ਦਿੰਦੇ ਹੋਏ ਭਾਰਤੀ ਕੰਪਨੀ 'ਚ 77 ਫ਼ੀਸਦੀ ਹਿੱਸੇਦਾਰੀ ਨੂੰ 16 ਅਰਬ ਡਾਲਰ 'ਚ ਖ਼ਰੀਦਣ ਦਾ ਐਲਾਨ ਕੀਤਾ ਹੈ। ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਸਿਰਫ 11 ਸਾਲਾਂ 'ਚ ਪੁਰਾਣੀ ਫਲਿਪਕਾਰਟ ਦਾ ਮੁਲਾਂਕਣ 21 ਅਰਬ ਡਾਲਰ ਦਾ ਹੁੰਦਾ ਹੈ। ਵਾਲਮਾਰਟ ਵੱਲੋਂ ਇਹ ਦੱਸਿਆ ਗਿਆ ਹੈ ਕਿ ਜੋ ਆਈਪੀਓ ਜਾਰੀ ਕੀਤਾ ਜਾਵੇਗਾ ਉਸ ਤਹਿਤ ਸ਼ੇਅਰਾਂ ਦੀ ਕੀਮਤ ਵਾਲਮਾਰਟ ਵੱਲੋਂ ਇਸ ਸ਼ੇਅਰ ਖ਼ਰੀਦ ਸਮਝੌਤੇ ਲਈ ਕੀਤੇ ਗਏ ਮੁਲਾਂਕਣ ਤੋਂ ਘੱਟ ਨਹੀਂ ਹੋਵੇਗੀ। ਦੂਜੇ ਸ਼ਬਦਾਂ 'ਚ ਕਹੀਏ ਤਾਂ ਫਲਿਪਕਾਰਟ 21 ਅਰਬ ਡਾਲਰ ਦੇ ਮੁਲਾਂਕਣ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੁੰਦੀ ਹੈ ਤਾਂ ਇਹ ਮੁਲਾਂਕਣ ਦੇ ਹਿਸਾਬ ਨਾਲ ਸੂਚਕ ਅੰਕ ਦੀ 16ਵੀਂ ਸਭ ਤੋਂ ਵੱਡੀ ਕੰਪਨੀ ਹੋਵੇਗੀ। ਹੁਣ ਸਵਾਲ ਇਹ ਉਠਦਾ ਹੈ ਕਿ ਕਿਹੜੇ ਮਾਇਨੋਰਿਟੀ ਸ਼ੇਅਰ ਹੋਲਡਰ ਹੋਣਗੇ ਜਿਨ੍ਹਾਂ ਦੇ ਸ਼ੇਅਰਾਂ ਦੀ ਜਨਤਕ ਤੌਰ ਬੋਲੀ ਲਾਈ ਜਾ ਸਕਦੀ ਹੈ। ਫਲਿਪਕਾਰਟ ਦੇ ਮਾਇਨੋਰਿਟੀ ਸ਼ੇਅਰ ਧਾਰਕਾਂ 'ਚ ਕੰਪਨੀ ਦੇ ਸਹਿ ਸੰਸਥਾਪਕ ਬਿਨੀ ਬਾਂਸਲ (5.6 ਫ਼ੀਸਦੀ ਹਿੱਸੇਦਾਰੀ), ਚੀਨ ਦੀ ਟੇਨਸੈਂਟ ਹੋਲਡਿੰਗਸ (6.3 ਫ਼ੀਸਦੀ), ਮਾਇਯੋਸਾਫਟ (1.8 ਫ਼ੀਸਦੀ) ਮੁੱਖ ਹੈ। ਕੁਝ ਮਾਇਨੋਰਿਟੀ ਸ਼ੇਅਰ ਧਾਰਕਾਂ ਹੋਲਡਰਾਂ ਦੇ ਸ਼ੇਅਰ ਸਿੱਧੇ 'ਤੇ ਤੌਰ 'ਤੇ ਵਾਲਮਾਰਟ ਨੇ ਖ਼ਰੀਦਣ ਦਾ ਸਮਝੌਤਾ ਕੀਤਾ ਹੈ। ਜਿਸ 'ਚ ਅਮਰੀਕੀ ਹੇਜ ਫੰਡ ਟਾਈਗਰ ਗਲੋਬਲ, ਨੈਸਪਰਸ ਆਦਿ ਸ਼ਾਮਿਲ ਹੈ। ਇਸ 'ਚ ਫਲਿਪਕਾਰਟ ਦੇ ਇਕ ਹੋਰ ਸੰਸਥਾਪਕ ਸਚਿਵ ਬਾਂਸਲ ਵੀ ਸ਼ਾਮਲ ਹਨ। ਜਿਨ੍ਹਾਂ ਨੇ ਆਪਣੀ ਪੂਰੀ 6 ਫ਼ੀਸਦੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਕੀਤਾ ਹੈ।

ਜੇਕਰ ਆਈਪੀਓ ਤੋਂ ਇਲਾਵਾ ਵਾਲਮਾਰਟ ਵੱਲੋਂ ਰੈਗੂਲੇਟਰੀ ਏਜੰਸੀ ਨੂੰ ਦਿੱਤੀ ਗਈ ਹੋਰ ਜਾਣਕਾਰੀ 'ਤੇ ਗੌਰ ਕਰੀਏ ਤਾਂ ਸਾਫ਼ ਹੈ ਕਿ ਕੰਪਨੀ ਫਲਿਪਕਾਰਟ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਇੱਛਾ ਰੱਖਣੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਅੱਗੇ ਚੱਲ ਕੇ ਕੰਪਨੀ ਦੇ ਨਿਰਦੇਸ਼ਕ ਬੋਰਡ 'ਚ ਛੇ ਨਵੇਂ ਨਿਰਦੇਸ਼ਕ ਉਹ ਨਿਯੁਕਤ ਕਰ ਸਕਦੀ ਹੈ। ਹਾਲਾਂਕਿ ਇਹ ਫ਼ੈਸਲਾ ਫਲਿਪਕਾਰਟ ਦੇ ਨਿਰਦੇਸ਼ਕ ਬੋਰਡ ਦੇ ਮੈਂਬਰਾਂ ਦੀ ਸਹਿਮਤੀ 'ਤ ਹੋਵੇਗਾ। ਕੰਪਨੀ ਦੇ ਸੀਈਓ ਬਿਨੀ ਬਾਂਸਲ ਨੂੰ ਹਾਲੇ ਬਣਾਏ ਰੱਖਣ ਦਾ ਫ਼ੈਸਲਾ ਕੀਤਾ ਹੈ ਪਰ ਵਾਲਮਾਰਟ ਨੇ ਦੱਸਿਆ ਹੈ ਕਿ ਉਹ ਬਾਂਸਲ ਤੇ ਬੋਰਡ ਨਾਲ ਕੁਝ ਵਿਚਾਰ-ਵਟਾਂਦਰਾ ਕਰਕੇ ਨਵੇਂ ਸੀਈਓ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਕਰ ਸਕਦੀ ਹੈ। ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਫਲਿਪਕਾਰਟ 'ਚ ਵਾਲਮਾਰਟ ਦੀ ਹਿੱਸੇਦਾਰੀ 85 ਫ਼ੀਸਦੀ ਹੋ ਜਾਂਦੀ ਹੈ ਤਾਂ ਮਾਇਨੋਰਿਟੀ ਸ਼ੇਅਰ ਧਾਰਕਾਂ ਦੇ ਵੀਟੋ ਦਾ ਅਧਿਕਾਰ ਵੀ ਖ਼ਤਮ ਹੋਵੇਗਾ। ਇਹੀ ਨਹੀਂ ਵਾਲਮਾਰਟ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਪਹਿਲੇ ਹੋਰ ਸ਼ੇਅਰ ਧਾਰਕਾਂ ਦੇ ਸ਼ੇਅਰ ਖ਼ਰੀਦਣ ਜਾਂ ਉਸ ਨੂੰ ਖ਼ਰੀਦਣ ਦੇ ਪ੫ਸਤਾਵ ਨੂੰ ਖ਼ਾਰਜ ਕਰ ਦੇਣ। ਵਾਲਮਾਰਟ ਨੇ ਇਹ ਵੀ ਦੱਸਿਆ ਹੈ ਕਿ ਸ਼ੁਰੂਆਤ 'ਚ ਫਲਿਪਕਾਰਟ ਦੇ ਨਿਰਦੇਸ਼ਕ ਬੋਰਡ 'ਚ ਅੱਠ ਮੈਂਬਰ ਹੋਣਗੇ। ਪੰਜ ਦੀ ਨਿਯੁਕਤੀ ਵਾਲਮਾਰਟ ਕਰੇਗੀ, ਦੋ ਦੀ ਨਿਯੁਕਤੀ ਮਾਇਨੋਰਿਟੀ ਸ਼ੇਅਰ ਧਾਰਕ ਕਰਨਗੇ ਤੇ ਇਕ ਸੰਸਥਾਪਕ ਵੱਲੋਂ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: walmart and flipcart news