ਵੀਡੀਓਕਾਨ ਕਰਜ਼ ਮਾਮਲਾ : ਸੀਬੀਆਈ ਨੇ ਰਾਜੀਵ ਕੋਚਰ ਤੋਂ 9 ਘੰਟੇ ਪੁੱਛÎਗਿੱਛ ਕੀਤੀ

Updated on: Sat, 07 Apr 2018 07:33 PM (IST)
  

ਨਵੀਂ ਦਿੱਲੀ (ਏਜੰਸੀ) : ਸੀਬੀਆਈ ਨੇ 2012 'ਚ ਆਈਸੀਆਈਸੀਆਈ ਬੈਂਕ ਵੱਲੋਂ ਵੋਡਾਫੋਨ ਸਮੂਹ ਨੂੰ ਦਿੱਤੇ ਗਏ 3.250 ਕਰੋੜ ਰੁਪਏ ਦੇ ਕਰਜ਼ ਮਾਮਲੇ 'ਚ ਬੈਂਕ ਦੀ ਪ੫ਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਦਿਓਰ ਰਾਜੀਵ ਕੋਚਰ ਤੋਂ ਕਰੀਬ 9 ਘੰਟੇ ਤਕ ਪੁੱÎਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਜੀਵ ਕੋਚਰ ਮੁੰਬਈ 'ਚ ਸੀਬੀਆਈ ਦਫਤਰ 'ਚ ਪੇਸ਼ ਹੋਏ। ਉਨ੍ਹਾਂ ਤੋੀ ਵੀਡੀਓਕਾਨ ਨੂੰ ਦਿੱਤੇ ਗਏ ਕਰਜ਼ ਦੀ ਰਿਸਟ੫ਕਰਿੰਗ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ 'ਚ ਪੁੱਿਛਆ ਗਿਆ। ਅਵਿਸਤਾ ਐਡਵਾਇਜ਼ਰੀ ਦੇ ਸੰਸਥਾਪਕ ਤੋਂ ਕਰਜ਼ ਦੇ ਸਬੰਧ 'ਚ ਵੀਡੀਓਕਾਨ ਨੂੰ ਦਿੱਤੀ ਈ ਮਦਦ ਦੇ ਬਾਰੇ 'ਚ ਸਵਾਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਾਜੀਵ ਨੂੰ ਮੁੰਬਈ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ । ਉਹ ਕਿਸੇ ਦੱਖਣੀ ਪੂਰਬੀ ਏਸ਼ਿਆਈ ਦੇਸ਼ ਲਈ ਰਵਾਨਾ ਹੋਣ ਵਾਲੇ ਸਨ। ਇਸ ਤੋਂ ਪਹਿਲਾਂ ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਰਾਜੀਵ ਤੋਂ ਸ਼ੁੱਕਰਵਾਰ ਨੂੰ ਵੀ ਪੁੱਛਗਿੱਛ ਕੀਤੀ ਗਈ ਸੀ। ਅਧਿਕਾਰੀਆਂ ਮੁਤਾਬਕ ਏਜੰਸੀ ਨੇ ਕਰਜ਼ ਮਾਮਲੇ 'ਚ ਵੀਡੀਓਕਾਨ ਸਮੂਹ ਦੇ ਪ੫ਵਰਤਕ ਵੇਣੂਗੋਪਾਲ ਧੂਤ, ਦੀਪਕ ਕੋਚਰ ਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਮੁੱਢਲੀ ਜਾਂਚ ਦਰਜ ਕੀਤੀ ਹੈ। ਸੀਬੀਆਈ ਦੋਸ਼ਾਂ ਦੇ ਬਾਰੇ 'ਚ ਜਾਣਕਾਰੀ ਇਕੱਠਾ ਕਰਨ ਲਈ ਸ਼ੁਰੂਆਤੀ ਜਾਂਚ ਕਰ ਰਹੀ ਹੈ। ਜੇਕਰ ਏਜੰਸੀ ਨੂੰ ਪਹਿਲੀ ਨਜ਼ਰੇ ਲੱਗਦਾ ਹੈ ਕਿ ਦੋਸ਼ਾ 'ਚ ਕਿਸੇ ਵੀ ਤਰ੍ਹਾਂ ਦਾ ਦਮ ਹੈ ਤਾਂ ਉਹ ਨਿਯਮਿਤ ਮਾਮਲਾ ਦਰਜ ਕਰ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: videocon news