ਨਵੀਂ ਦਿੱਲੀ (ਏਜੰਸੀ) : ਨਿਵੇਸ਼ ਪ੫ਬੰਧਕੀ ਕੰਪਨੀ ਵਾਸਾਚ ਐਡਵਾਈਜ਼ਰਸ ਨੇ ਫੈਸ਼ਨ ਤੇ ਲਾਈਫਸਟਾਈਲ ਉਤਪਾਦ ਵੇਚਣ ਵਾਲੀ ਕੰਪਨੀ ਵੀ-ਮਾਰਟ ਰਿਟੇਲ 'ਚ ਆਪਣੀ ਹਿੱਸੇਦਾਰੀ ਵਧਾ ਕੇ 7.04 ਫ਼ੀਸਦੀ ਕਰ ਲਈ ਹੈ। ਕੰਪਨੀ ਨੇ ਖੁੱਲ੍ਹੇ ਬਾਜ਼ਾਰ 'ਚ 3.68 ਲੱਖ ਸ਼ੇਅਰ ਖ਼ਰੀਦ ਕੇ ਆਪਣੀ ਹਿੱਸੇਦਾਰੀ ਵਧਾਈ। ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਿਕ, ਵਾਸਾਚ ਐਡਵਾਈਜ਼ਰਸ ਨੇ 24 ਜੁਲਾਈ ਨੂੰ ਖੁੱਲ੍ਹੇ ਬਾਜ਼ਾਰ ਤੋਂ ਸ਼ੇਅਰਾਂ ਦੀ ਖ਼ਰੀਦਦਾਰੀ ਕਰ ਕੇ ਵੀ-ਮਾਰਟ 'ਚ ਆਪਣੀ ਹਿੱਸੇਦਾਰੀ 7.04 ਫ਼ੀਸਦੀ ਕੀਤੀ। ਪਹਿਲਾਂ ਉਸ ਕੋਲ ਵੀ-ਮਾਰਟ 'ਚ 5.01 ਫ਼ੀਸਦੀ ਹਿੱਸੇਦਾਰੀ ਸੀ। ਅਨੁਮਾਨ ਹੈ ਕਿ ਇਹ ਸੌਦਾ 88.23 ਕਰੋੜ ਰੁਪਏ 'ਚ ਹੋਇਆ ਹੈ। ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਵੀ-ਮਾਰਟ ਦੀ ਆਮਦਨ 15 ਫ਼ੀਸਦੀ ਵਧ ਕੇ 361.2 ਕਰੋੜ ਰੁਪਏ ਰਹੀ ਜਦਕਿ ਉਸ ਦਾ ਸ਼ੁੱਧ ਮੁਨਾਫ਼ਾ 11 ਫ਼ੀਸਦੀ ਵਧ ਕੇ 24.9 ਕਰੋੜ ਰੁਪਏ ਰਿਹਾ।