ਆਈਫੋਨ ਐਕਸ ਦੇ ਫੇਸ ਆਈਡੀ ਫੀਚਰ 'ਤੇ ਚੁੱਕੇ ਸਵਾਲ

Updated on: Thu, 14 Sep 2017 06:15 PM (IST)
  

ਸਾਨ ਫਰਾਂਸਿਸਕੋ (ਆਈਏਐੱਨਐੱਸ) : ਦਿੱਗਜ ਅਮਰੀਕੀ ਕੰਪਨੀ ਐਪਲ ਨੇ ਇਸ ਹਫ਼ਤੇ ਆਪਣਾ ਨਵਾਂ ਫੋਨ 'ਆਈਫੋਨ ਐਕਸ' ਲਾਂਚ ਕੀਤਾ। ਇਸ ਦੇ ਅਗਲੇ ਹੀ ਦਿਨ ਅਮਰੀਕੀ ਐੱਮਪੀ ਅਲ ਫਰੈਂਕਨ ਨੇ ਚਿਹਰੇ ਤੋਂ ਯੂਜ਼ਰ ਦੀ ਪਛਾਣ ਕਰਨ ਵਾਲੇ ਇਸ ਦੇ ਸੁਰੱਖਿਆ ਫੀਚਰ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਮਿਨੀਸੋਟਾ ਦੇ ਡੈਮੋਯੇਟ ਸੈਨੇਟਰ ਫਰੈਂਕਨ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਪੱਤਰ ਲਿਖ ਕੇ ਆਈਫੋਨ ਐਕਸ ਦੀ ਫੇਸ ਆਈਡੀ ਤਕਨੀਕ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਫਰੈਂਕਨ ਨੇ ਲਿਖਿਆ ਹੈ ਕਿ ਇਹ ਸਵਾਲ ਅਜੇ ਬਰਕਰਾਰ ਹੈ ਕਿ ਫੇਸ ਆਈਡੀ ਤਕਨੀਕ ਨਾਲ ਯੂਜ਼ਰ ਦੀ ਨਿੱਜਤਾ ਅਤੇ ਸੁਰੱਖਿਆ ਕਿਸ ਤਰ੍ਹਾਂ ਪ੍ਰਭਾਵਿਤ ਨਹੀਂ ਹੋਵੇਗੀ। ਕੀ ਇਹ ਤਕਨੀਕ ਵੱਖ-ਵੱਖ ਗਰੁੱਪ ਦੇ ਲੋਕਾਂ ਵਿਚ ਸਮਾਨ ਤਰੀਕੇ ਨਾਲ ਕੰਮ ਕਰੇਗੀ। ਨਿੱਜਤਾ, ਤਕਨੀਕ ਅਤੇ ਕਾਨੂੰਨ ਨਾਲ ਸਬੰਧਿਤ ਸੈਨੇਟ ਦੀ ਨਿਆਇਕ ਉਪ ਕਮੇਟੀ ਦੇ ਮੈਂਬਰ ਫਰੈਂਕਨ ਨੇ ਐਪਲ ਤੋਂ ਫੇਸ ਆਈਡੀ ਦੇ ਬਾਰੇ ਵਿਚ ਹੋਰ ਵੇਰਵਾ ਮੰਗਿਆ ਹੈ। ਫਰੈਂਕਨ ਨੇ ਪੱਤਰ ਵਿਚ ਲਿਖਿਆ ਹੈ ਕਿ ਤੁਹਾਡੇ ਉਤਪਾਦ ਲੱਖਾਂ ਅਮਰੀਕੀ ਵਰਤਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਕੀ-ਕੀ ਸਾਵਧਾਨੀ ਵਰਤਦੇ ਹੋ? ਐਪਲ ਦਾ ਕਹਿਣਾ ਹੈ ਕਿ ਉਸ ਦੀ ਫੇਸ ਆਈਡੀ ਤਕਨੀਕ, ਟੱਚ ਆਈਡੀ ਅਤੇ ਫਿੰਗਰ ਪਿ੍ਰੰਟ ਤਕਨੀਕ ਤੋਂ ਜ਼ਿਆਦਾ ਸੁਰੱਖਿਅਤ ਅਤੇ ਕਾਰਗਰ ਹੈ। ਕੰਪਨੀ ਦੀ ਦਾਅਵਾ ਹੈ ਕਿ 10 ਲੱਖ ਵਿਚੋਂ ਸਿਰਫ਼ ਇਕ ਵਿਚ ਹੀ ਅਜਿਹਾ ਹੋ ਸਕਦਾ ਹੈ ਕਿ ਫੇਸ ਆਈਡੀ ਕਿਸੇ ਹੋਰ ਦੇ ਚਿਹਰੇ ਤੋਂ ਚਕਮਾ ਖਾ ਗਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: US senator raises privacy fears over Face ID in iPhone X