ਚੀਨ ਖ਼ਿਲਾਫ਼ ਵਪਾਰ ਪਾਬੰਦੀ ਦੇ ਉਪਾਅ ਦੀ ਯੋਜਨਾ ਬਣਾ ਰਿਹਾ ਅਮਰੀਕਾ

Updated on: Wed, 02 Aug 2017 05:56 PM (IST)
  
US plans trade action over China copyright piracy

ਚੀਨ ਖ਼ਿਲਾਫ਼ ਵਪਾਰ ਪਾਬੰਦੀ ਦੇ ਉਪਾਅ ਦੀ ਯੋਜਨਾ ਬਣਾ ਰਿਹਾ ਅਮਰੀਕਾ

ਵਾਸ਼ਿੰਗਟਨ, (ਏਜੰਸੀ) : ਅਮਰੀਕਾ ਦਾ ਟਰੰਪ ਪ੍ਰਸ਼ਾਸਨ ਚੀਨ ਖ਼ਿਲਾਫ਼ ਉਸ ਦੇ ਵਪਾਰ ਰਵੱਈਆ ਨੂੰ ਰੋਕਣ ਲਈ ਅਮਰੀਕੀ ਵਪਾਰ ਕਾਨੂੰਨ ਦੇ ਉਨ੍ਹਾਂ ਨਿਯਮਾਂ ਦਾ ਇਸਤੇਮਾਲ ਕਰਨ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਦੀ ਹੁਣ ਤਕ ਬਹੁਤ ਘੱਟ ਵਰਤੋਂ ਕੀਤੀ ਗਈ ਹੈ। ਅਮਰੀਕੀ ਮੀਡੀਆ 'ਚ ਆਈ ਰਿਪੋਰਟ 'ਚ ਇਹ ਕਿਹਾ ਗਿਆ ਹੈ। ਵਾਲ ਸਟ੫ੀਟ ਜਨਰਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਅਮਰੀਕੀ ਵਪਾਰ ਕਾਨੂੰਨ ਦੇ ਕੁਝ ਗਿਣੇ ਚੁਣੇ ਪ੍ਰਬੰਧਾਂ ਨੂੰ ਅਮਲ 'ਚ ਲਾਉਣ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਦੀ ਹੁਣ ਤਕ ਬਹੁਤ ਘੱਟ ਵਰਤੋਂ ਕੀਤੀ ਗਈ ਹੈ। ਇਨ੍ਹਾਂ ਤਹਿਤ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਚੀਨ ਦੀ ਬੌਧਿਕ ਨੀਤੀਆਂ ਸਹੀ ਵਪਾਰ ਰਵੱਈਏ ਦੇ ਰਾਹ 'ਤੇ ਹਨ।

ਅਮਰੀਕਾ ਦੇ 1974 ਦੇ ਵਪਾਰ ਕਾਨੂੰਨ ਤਹਿਤ ਅਮਰੀਕੀ ਦੇ ਰਾਸ਼ਟਰਪਤੀ ਦੇ ਗਲਤ ਵਪਾਰ ਰਵੱਈਏ ਤੋਂ ਅਮਰੀਕੀ ਉਦਯੋਗ ਨੂੰ ਬਚਾਉਣ ਲਈ ਕਿਸੇ ਵੀ ਦੂਜੇ ਦੇਸ਼ ਖ਼ਿਲਾਫ਼ ਕਰ ਲਗਾਉਣ ਅਤੇ ਦੂਜੇ ਵਪਾਰਿਕ ਪਾਬੰਦੀਆਂ ਲਗਾਉਣ ਦਾ ਅਧਿਕਾਰ ਦਿੱਤਾ ਹੈ। ਪੱਤਰ ਨੇ ਕਿਹਾ ਕਿ ਅਜਿਹੇ ਪ੍ਰਬੰਧ ਦੀ ਵਰਤੋਂ ਕਰਕੇ ਅਮਰੀਕਾ ਨੂੰ ਚੀਨ ਦੇ ਐਕਸਪੋਰਟਰਜ਼ ਖ਼ਿਲਾਫ਼ ਪਾਬੰਦੀ ਲਗਾਉਣ ਦਾ ਮਾਰਗ ਪੱਕਾ ਹੋਵੇਗਾ। ਇਸ ਤੋਂ ਇਲਾਵਾ ਅਮਰੀਕਾ ਦੀ ਕੰਪਨੀਆਂ ਚੀਨ ਨੂੰ ਵਧੀਆ ਤਕਨੀਕ ਦੇਣ ਲਈ ਕਰੜੇ ਨਿਯਮ ਤੈਅ ਕਰ ਸਕਦੀ ਹੈ ਜਾਂ ਫਿਰ ਅਮਰੀਕਾ-ਚੀਨ ਦੇ ਉਦਮ 'ਚ ਕਰੜੀ ਸ਼ਰਤਾਂ ਰੱਖੀ ਜਾ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: US plans trade action over China copyright piracy