ਵਪਾਰੀਆਂ ਨੂੰ ਆਈਜੀਐੱਸਟੀ ਤੇ ਆਈਟੀਸੀ ਮਿਲਣ ਦੀ ਉਮੀਦ ਬੱਝੀ

Updated on: Tue, 13 Mar 2018 08:26 PM (IST)
  

-15 ਨੂੰ ਲੱਗੇਗਾ ਪਹਿਲਾ ਐਕਸਪੋਰਟ ਰਿਫੰਡ ਕੈਂਪ

-ਈਈਪੀਸੀ ਮੁਤਾਬਿਕ ਰਾਜ ਦੇ ਐਕਸਪੋਰਟਰ ਦਾ 400 ਕਰੋੜ ਦੇ ਕਰੀਬ ਹੈ ਆਈਜੀਐੱਸਟੀ

-ਰਾਜ ਇੰਡਸਟਰੀ ਕਰਦੀ ਹੈ ਹਰ ਸਾਲ 3500 ਕਰੋੜ ਦਾ ਕਾਰੋਬਾਰ

ਕਮਲ ਕਿਸ਼ੋਰ, ਜਲੰਧਰ : ਰਾਜ ਦੇ ਐਕਸਪੋਰਟਰਾਂ ਨੂੰ ਜਲਦ ਆਈਜੀਐੱਸਟੀ ਤੇ ਆਈਟੀਸੀ ਭਾਵ ਇਨਪੁਟ ਕਰੈਡਿਟ ਟੈਕਸ ਮਿਲਣ ਦੀ ਉਮੀਦ ਬੱਝੀ ਹੈ। ਰਾਜ ਦੇ ਕਾਰੋਬਾਰੀਆਂ ਨੂੰ ਆਈਜੀਐੱਸਟੀ ਤੇ ਇਨਪੁਟ ਕਰੈਡਿਟ ਟੈਕਸ ਨਾ ਮਿਲਣ ਕਾਰਨ ਕੈਪੀਟਲ ਮਨੀ ਰਿਟਰਨ ਭਰਨ 'ਚ ਲੱਗ ਗਈ ਹੈ। ਆਈਜੀਐੱਸਟੀ ਰਿਫੰਡ ਰਿਲੀਜ਼ ਨਾ ਹੋਣ ਕਾਰਨ ਜਲੰਧਰ ਦੇ ਈਈਪੀਸੀ ਦਫ਼ਤਰ 'ਚ ਸ਼ਿਕਾਇਤਾਂ ਮਿਲ ਰਹੀਆਂ ਸਨ। ਕਾਰੋਬਾਰੀਆਂ ਦੀ ਕੈਪੀਟਲ ਮਨੀ ਬਲਾਕ ਹੋਣ ਕਾਰਨ ਹਰ ਵਪਾਰੀ ਦਾ ਕਾਰੋਬਾਰ ਪ੫ਭਾਵਿਤ ਹੋ ਰਿਹਾ ਹੈ। ਈਈਪੀਸੀ ਨੇ ਵਪਾਰੀਆਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਸਟਮ ਵਿਭਾਗ ਲੁਧਿਆਣਾ ਨੂੰ ਚਿੱਠੀ ਭੇਜੀ ਸੀ। ਕਸਟਮ ਵਿਭਾਗ ਨੇ ਵਪਾਰੀਆਂ ਦੇ ਆਈਜੀਐੱਸਟੀ ਤੇ ਇਨਪੁਟ ਕਰੈਡਿਟ ਟੈਕਸ ਰਿਲੀਜ਼ ਕਰਨ ਲਈ ਐਕਸਪੋਰਟ ਰਿਫੰਡ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ 15 ਤੋਂ 19 ਮਾਰਚ ਤਕ ਚੱਲੇਗਾ। ਪਹਿਲਾ ਰਿਫੰਡ ਕੈਂਪ ਲੁਧਿਆਣਾ 'ਚ ਅਸਿਸਟੈਂਟ ਕਮਿਸ਼ਨਰ, ਸੈਂਟਰਲਾਈਜ਼ ਰਿਫੰਡ ਸੈੱਲ, ਸੀ-205, ਓਡਬਲਿਊਪੀਐੱਲ ਕੰਪਲੈਕਸ, ਫੋਕਲ ਪੁਆਇੰਟ, ਢੰਡਾਰੀ ਕਲਾਂ 'ਚ ਲਗਾਇਆ ਜਾ ਰਿਹਾ ਹੈ। ਕੈਂਪ 'ਚ ਰਾਜ ਦੇ ਵਪਾਰੀਆਂ ਨੂੰ ਆਈਜੀਐੱਸਟੀ ਆਨ ਦਾ ਸਪਾਟ ਮਿਲੇਗਾ। ਆਈਜੀਐੱਸਟੀ ਉਨ੍ਹਾਂ ਹੀ ਵਪਾਰੀਆਂ ਨੂੰ ਮਿਲੇਗਾ, ਜਿਸ ਨੇ ਜੀਐੱਸਟੀ ਰਿਟਰਨ ਭਰੀ ਹੋਵੇ। ਕਸਟਮ ਵਿਭਾਗ ਫਿਲਹਾਲ ਲੁਧਿਆਣਾ 'ਚ ਕੈਂਪ ਲਗਾ ਰਿਹਾ ਹੈ। ਈਈਪੀਸੀ ਨੇ ਜਲੰਧਰ, ਅੰਮਿ੫ਤਸਰ 'ਚ ਵੀ ਕੈਂਪ ਲਗਾਉਣ ਦੀ ਗੱਲ ਆਖੀ ਹੈ। ਕਸਟਮ ਵਿਭਾਗ ਨੇ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਾ ਰੱਖੀ ਹੈ ਜੋ 15 ਮਾਰਚ ਨੂੰ ਲੱਗਣ ਵਾਲੇ ਕੈਂਪ 'ਚ ਹਾਜ਼ਰ ਰਹਿਣਗੇ। ਈਈਪੀਸੀ ਮੁਤਾਬਿਕ ਰਾਜ ਦਾ 400 ਕਰੋੜ ਦੇ ਕਰੀਬ ਆਈਜੀਐੱਸਟੀ ਰਿਫੰਡ ਰੁਕਿਆ ਪਿਆ ਹੈ।

ਈਈਪੀਸੀ ਦੇ ਡਿਪਟੀ ਡਾਇਰੈਕਟਰ ਉਪਿੰਦਰਜੀਤ ਸਿੰਘ ਨੇ ਕਿਹਾ ਕਿ ਕਸਟਮ ਵਿਭਾਗ ਲੁਧਿਆਣਾ 'ਚ 15 ਮਾਰਚ ਨੂੰ ਐਕਸਪੋਰਟ ਰਿਫੰਡ ਕੈਂਪ ਲਾ ਰਿਹਾ ਹੈ। ਐਕਸਪੋਰਟਰ ਨੂੰ ਆਈਜੀਐੱਸਟੀ ਰਿਲੀਜ਼ ਨਾ ਹੋਣ ਸਬੰਧੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਕਸਟਮ ਵਿਭਾਗ ਨੂੰ ਚਿੱਠੀ ਲਿਖ ਕੇ ਰਿਫੰਡ ਜਲਦ ਰਿਲੀਜ ਕਰਨ ਦੀ ਗੱਲ ਆਖੀ ਗਈ ਸੀ। ਵਿਭਾਗ ਰਿਫੰਡ ਰਿਲੀਜ਼ ਜਲਦੀ ਕਰਨ ਲਈ 15 ਮਾਰਚ ਨੂੰ ਪਹਿਲਾ ਕੈਂਪ ਲੁਧਿਆਣਾ 'ਚ ਲਗਾ ਰਿਹਾ ਹੈ।

-ਐਕਸਪੋਰਟ ਬਲਰਾਮ ਕਪੂਰ ਨੇ ਕਿਹਾ ਕਿ ਐਕਸਪੋਰਟਰ ਦੀ ਕੈਪੀਟਲ ਜੀਐੱਸਟੀ ਰਿਟਰਨ ਭਰਨ 'ਚ ਲੱਗ ਚੁੱਕੀ ਹੈ। ਕਾਰੋਬਾਰ ਪ੫ਭਾਵਿਤ ਹੋ ਰਿਹਾ ਹੈ। ਕਸਟਮ ਵਿਭਾਗ ਵੱਲੋਂ ਆਨਲਾਈਨ ਆਈਜੀਐੱਸਟੀ ਰਿਫੰਡ ਮਿਲਣਾ ਐਕਸਪੋਰਟ ਲਈ ਚੰਗੀ ਗੱਲ ਹੈ।

--

ਕੈਂਪ 'ਚ ਇਹ ਅਧਿਕਾਰੀ ਰਹਿਣਗੇ ਮੌਜ਼ੂਦ

ਏਕੇ ਸ਼ਰਮਾ ਅਸਿਸਟੈਂਟ ਕਮਿਸ਼ਨਰ 9815300006

ਰਾਜੇਸ਼ ਕੁਮਾਰ ਸੁਪਰਡੈਂਟ 9417363100

ਹਰਨਾਰਾਇਣ ਸੁਪਰਡੈਂਟ 8054228432

ਬੀਐੱਲ ਮੀਨਾ ਸੁਪਰਡੈਂਟ 8872657000

ਨੀਰਜ ਗੁਪਤਾ ਇੰਸਪੈਕਟਰ 9050420566

ਅਵਧੇਸ਼ ਨਾਗਪਾਲ ਇੰਸਪੈਕਟਰ 8437692810

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: °€âÂôÅUüâü ·¤ô ¥æ§üÁè°âÅUè ß ¥æ§üÅUèâè ç×ÜÙð ·¤è ©U×èÎ Á»è, vz ·¤ô Ü»ð»æ ÂãUÜæ °€âÂôÅUü çÚUÈ¢¤ÇU ·ñ´¤Â