ਕੰਪੋਜੀਸ਼ਨ ਸਕੀਮ 'ਚ ਰਿਟਰਨ ਭਰਨ ਵਾਲਿਆਂ ਦਾ ਅਨੁਪਾਤ ਘਟਿਆ

Updated on: Tue, 13 Mar 2018 07:28 PM (IST)
  

-ਅਕਤੂਬਰ-ਦਸੰਬਰ ਤਿਮਾਹੀ 'ਚ ਸਿਰਫ਼ 72 ਫ਼ੀਸਦੀ ਕੰਪੋਜੀਸ਼ਨ ਡੀਲਰਾਂ ਨੇ ਦਾਖ਼ਲ ਕੀਤੀ ਰਿਟਰਨ

-ਕੰਪੋਜੀਸ਼ਨ ਸਕੀਮ ਲੈਣ ਵਾਲੇ ਡੀਲਰਾਂ ਦਾ ਅੌਸਤ ਟਰਨ ਓਵਰ ਸਿਰਫ਼ ਪੰਜ ਲੱਖ

ਹਰਿਕਿਸ਼ਨ ਸ਼ਰਮਾ, ਨਵੀਂ ਦਿੱਲੀ : ਕੀ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਹੀ ਸ਼ੁਰੂ ਕੀਤੀ ਗਈ ਜੀਐੱਸਟੀ ਕੰਪੋਜੀਸ਼ਨ ਸਕੀਮ ਦਾ ਟੈਕਸ ਚੋਰੀ ਲਈ ਦੁਰਉਪਯੋਗ ਹੋ ਰਿਹਾ ਹੈ? ਜੀਐੱਸਟੀ ਲਾਗੂ ਹੋਣ ਤੋਂ ਬਾਅਦ ਲੁਕਵੇਂ ਟੈਕਸ ਸੰਗਿ੫ਹ 'ਚ ਉਮੀਦ ਅਨੁਸਾਰ ਵਾਧਾ ਨਾ ਹੋਣ ਕਾਰਨ ਖ਼ਜ਼ਾਨਾ ਭਰਨ 'ਚ ਜੁਟੇ ਟੈਕਸ ਅਧਿਕਾਰੀਆਂ ਨੇ ਇਸ ਸੰਸਾ ਪ੫ਗਟਾਇਆ ਹੈ। ਦਰਅਸਲ, ਅਧਿਕਾਰੀਆਂ ਨੂੰ ਇਹ ਸ਼ੱਕ ਇਸ ਲਈ ਹੋ ਰਿਹਾ ਹੈ ਕਿਉਂਕਿ ਕੰਪੋਜੀਸ਼ਨ ਸਕੀਮ ਤਹਿਤ ਰਿਟਰਨ ਦਾਖ਼ਲ ਕਰਨ ਵਾਲੇ ਵਪਾਰੀਆਂ ਦਾ ਫ਼ੀਸਦੀ ਵਧਣ ਦੀ ਬਜਾਏ ਘਟ ਰਿਹਾ ਹੈ। ਨਾਲ ਹੀ ਕੰਪੋਜੀਸ਼ਨ ਸਕੀਮ ਲੈਣ ਵਾਲੇ ਅਸੈਸੀਜ਼ ਦੇ ਅੌਸਤ ਟਰਨ ਓਵਰ ਦਾ ਅੰਕੜਾ ਵੀ ਪੰਜ ਲੱਖ ਰੁਪਏ ਦੇ ਆਸ-ਪਾਸ ਟਿਕਿਆ ਹੈ।

ਸੂਤਰਾਂ ਅਨੁਸਾਰ, ਕੇਂਦਰੀ ਉਤਪਾਦ ਤੇ ਚੁੰਗੀ ਟੈਕਸ ਬੋਰਡ (ਸੀਬੀਈਸੀ) ਅਤੇ ਜੀਐੱਸਟੀਐੱਨ ਨੇ ਹੁਣ ਤਕ ਦਾਖ਼ਲ ਜੀਐੱਸਟੀ ਰਿਟਰਨ ਦੇ ਆਧਾਰ 'ਤੇ ਅੰਕੜਿਆਂ ਦਾ ਜੋ ਵਿਸ਼ਲੇਸ਼ਣ ਕੀਤਾ ਹੈ, ਉਸ 'ਚ ਇਹ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੫ਧਾਨਗੀ ਵਿਚ ਸ਼ਨਿੱਚਰਵਾਰ ਨੂੰ ਹੋਈ ਜੀਐੱਸਟੀ ਕੌਂਸਲ ਦੀ 26ਵੀਂ ਬੈਠਕ 'ਚ ਰਾਜਾਂ ਦੇ ਵਿੱਤ ਮੰਤਰੀਆਂ ਦੇ ਸਾਹਮਣੇ ਇਨ੍ਹਾਂ ਤੱਥਾਂ ਨੂੰ ਪੇਸ਼ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਤੱਥਾਂ ਦੇ ਆਧਾਰ 'ਤੇ ਕੇਂਦਰ ਅਤੇ ਰਾਜਾਂ ਦੇ ਅਧਿਕਾਰੀ ਰਿਟਰਨ ਨਾ ਭਰਨ ਵਾਲੇ ਵਪਾਰੀਆਂ ਖਿਲਾਫ਼ ਕਦਮ ਚੁੱਕ ਸਕਦੇ ਹਨ।

ਸੂਤਰਾਂ ਅਨੁਸਾਰ, ਚਾਲੂ ਵਿੱਤੀ ਵਰ੍ਹੇ 'ਚ ਅਕਤੂਬਰ ਅਤੇ ਦਸੰਬਰ ਦੀ ਤਿਮਾਹੀ ਲਈ 17.24 ਲੱਖ ਵਪਾਰੀਆਂ ਨੇ ਜੀਐੱਸਟੀ ਕੰਪੋਜੀਸ਼ਨ ਸਕੀਮ ਦੀ ਚੋਣ ਕੀਤੀ ਸੀ, ਜਿਸ 'ਚ 12.35 ਲੱਖ ਅਸੈਸੀ ਨੇ ਰਿਟਰਨ ਦਾਖ਼ਲ ਕੀਤਾ। ਇਸ ਤਰ੍ਹਾਂ ਅਕਤੂਬਰ ਤੋਂ ਦਸੰਬਰ ਦੌਰਾਨ 72 ਫ਼ੀਸਦੀ ਵਪਾਰੀਆਂ ਨੇ ਹੀ ਰਿਟਰਨ ਭਰੀ, ਜਦੋਂਕਿ ਜੁਲਾਈ-ਸਤੰਬਰ ਤਿਮਾਹੀ 'ਚ ਇਹ ਅੰਕੜਾ 79 ਫ਼ੀਸਦੀ ਸੀ। ਜੀਐੱਸਟੀ ਇਕ ਜੁਲਾਈ 2017 ਨੂੰ ਲਾਗੂ ਹੋਇਆ ਸੀ। ਜੀਐੱਸਟੀ ਲਾਗੂ ਹੋਣ ਪਿੱਛੋਂ ਜੁਲਾਈ-ਸਤੰਬਰ ਦੀ ਤਿਮਾਹੀ 'ਚ 11.41 ਲੱਖ ਵਪਾਰੀਆਂ 'ਚੋਂ 8.88 ਲੱਖ ਨੇ ਰਿਟਰਨ ਭਰੀ ਸੀ। ਜੀਐੱਸਟੀ ਦੇ ਸ਼ੁਰੂਆਤੀ ਛੇ ਮਹੀਨਿਆਂ 'ਚ ਕੰਪੋਜੀਸ਼ਨ ਸਕੀਮ ਤਹਿਤ ਰਿਟਰਨ ਭਰਨ ਵਾਲਿਆਂ ਦੀ ਫ਼ੀਸਦੀ ਵਧਣ ਦੀ ਬਜਾਏ ਘਟਿਆ ਹੈ।

ਵਰਣਨਯੋਗ ਹੈ ਕਿ ਜੀਐੱਸਟੀ ਤਹਿਤ ਕੰਪੋਜੀਸ਼ਨ ਸਕੀਮ ਲੈਣ ਵਾਲੇ ਵਪਾਰੀਆਂ ਨੂੰ ਤਿੰਨ ਮਹੀਨਿਆਂ 'ਚ ਇਕ ਵਾਰ ਰਿਟਰਨ ਭਰਨਾ ਹੁੰਦਾ ਹੈ। ਉਂਜ ਤਾਂ ਸਾਲਾਨਾ 20 ਲੱਖ ਰੁਪਏ ਤੋਂ ਜ਼ਿਆਦਾ ਟਰਨ ਓਵਰ ਵਾਲੇ ਵਪਾਰੀਆਂ ਨੂੰ ਜੀਐੱਸਟੀ ਲਈ ਰਜਿਸਟਰਡ ਕਰਾਉਣਾ ਪੈਂਦਾ ਹੈ ਪਰ ਛੋਟੇ ਤੇ ਦਰਮਿਆਨੇ ਵਪਾਰੀਆਂ ਲਈ ਕੰਪੋਜੀਸ਼ਨ ਸਕੀਮ ਦਾ ਬਦਲ ਹੈ ਜਿਸ 'ਚ ਸਾਲਾਨਾ ਇਕ ਕਰੋੜ ਰੁਪਏ ਤਕ ਟਰਨ ਓਵਰ ਵਾਲੇ ਵਪਾਰੀ ਇਸ ਦੀ ਚੋਣ ਕਰ ਸਕਦੇ ਹਨ। ਕੰਪੋਜੀਸ਼ਨ ਸਕੀਮ ਚੁਣਨ ਵਾਲੇ ਵਪਾਰੀਆਂ ਨੂੰ ਉਨ੍ਹਾਂ ਦੇ ਟਰਨ ਓਵਰ ਦਾ ਸਿਰਫ਼ ਇਕ ਫ਼ੀਸਦੀ ਹੀ ਟੈਕਸ ਦੇਣਾ ਪੈਂਦਾ ਹੈ। ਇਹ ਸਹੂਲਤ ਮੈਨੂਫੈਕਚਰਿੰਗ, ਵਪਾਰ ਅਤੇ ਰੈਸਟੋਰੈਂਟ ਸੇਵਾ ਲਈ ਹੈ।

ਸੂਤਰਾਂ ਅਨੁਸਾਰ, ਕੰਪੋਜੀਸ਼ਨ ਸਕੀਮ ਤਹਿਤ ਰਜਿਸਟਰਡ ਵਪਾਰੀਆਂ ਨੇ ਜੁਲਾਈ-ਸਤੰਬਰ ਤਿਮਾਹੀ 'ਚ ਸਿਰਫ਼ 357 ਕਰੋੜ ਰੁਪਏ ਟੈਕਸ ਦਿੱਤਾ ਜੋ ਅਕਤੂਬਰ-ਦਸੰਬਰ ਤਿਮਾਹੀ 'ਚ ਵਧ ਕੇ 561 ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਕੰਪੋਜੀਸ਼ਨ ਸਕੀਮ ਤੋਂ ਜੀਐੱਸਟੀ ਸੰਗ੫ਹਿ ਕਾਫ਼ੀ ਘੱਟ ਰਿਹਾ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਕੰਪੋਜੀਸ਼ਨ ਸਕੀਮ ਲੈਣ ਵਾਲੇ ਵਪਾਰੀਆਂ ਨੇ ਅਕਤੂਬਰ-ਦਸੰਬਰ ਤਿਮਾਹੀ 'ਚ ਅੌਸਤ ਟਰਨ ਓਵਰ ਸਿਰਫ਼ 5 ਲੱਖ ਰੁਪਏ ਵਿਖਾਇਆ ਹੈ, ਜਦੋਂਕਿ ਜੁਲਾਈ-ਸਤੰਬਰ ਤਿਮਾਹੀ 'ਚ ਇਹ 4.7 ਲੱਖ ਰੁਪਏ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੰਪੋਜੀਸ਼ਨ ਸਕੀਮ ਲੈਣ ਵਾਲੇ ਵਪਾਰੀਆਂ ਦਾ ਅੌਸਤ ਟਰਨ ਓਵਰ ਜੀਐੱਸਟੀ ਰਜਿਸਟਰੇਸ਼ਨ ਲਈ ਜ਼ਰੂਰੀ ਹੱਦ ਤੋਂ ਘੱਟ ਹੈ। ਦਰਅਸਲ, ਜੀਐੱਸਟੀ ਲਾਗੂ ਹੋਣ ਤੋਂ ਬਾਅਦ ਲੁਕਵੇਂ ਟੈਕਸ ਸੰਗ੫ਹਿ 'ਚ ਉਮੀਦ ਅਨੁਸਾਰ ਵਾਧਾ ਨਾ ਹੋਣ ਕਾਰਨ ਟੈਕਸ ਅਧਿਕਾਰੀ ਕੰਪੋਜੀਸ਼ਨ ਸਕੀਮ ਦਾ ਵਿਸ਼ਲੇਸ਼ਣ ਕਰ ਰਹੇ ਹਨ। ਸ਼ੁਰੂਆਤੀ ਦੋ ਮਹੀਨਿਆਂ ਜੁਲਾਈ ਅਤੇ ਅਗਸਤ ਨੂੰ ਛੱਡ ਦੇਈਏ ਤਾਂ ਜੀਐੱਸਟੀ ਇਕੱਤਰ ਕਰਨ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਜਨਵਰੀ 2018 'ਚ ਜੀਐੱਸਟ ਟੈਕਸ 86,318 ਕਰੋੜ ਰੁਪਏ ਰਿਹਾ ਜੋ ਦਸੰਬਰ 'ਚ ਵਸੂਲੇ ਗਏ 86,703 ਕਰੋੜ ਰੁਪਏ ਦੇ ਮੁਕਾਬਲੇ ਘੱਟ ਹੈ। ਇਹੀ ਕਾਰਨ ਹੈ ਕਿ ਸਰਕਾਰ ਲੁਕਵਾਂ ਟੈਕਸ ਮਾਲੀਆ ਵਧਾਉਣ ਲਈ ਕਈ ਹੋਰ ਉਪਾਅ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ·¤× ãUé¥æ ·¢¤ÂæðÁèàæÙ S·¤è× ×ð´ çÚÅÙü æÚÙð ßæÜæð´ ·¤æ ¥ÙéÂæÌ