ਟਰੰਪ ਨੇ ਚਿੱਪ ਬਣਾਉਣ ਵਾਲੀ ਕੰਪਨੀ ਕਵਾਲਕਾਮ ਨੂੰ ਐਕਵਾਇਰ ਕਰਨ 'ਤੇ ਲਗਾਈ ਰੋਕ

Updated on: Tue, 13 Mar 2018 04:53 PM (IST)
  

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਚਿੱਪ ਬਣਾਉਣ ਵਾਲੀ ਕੰਪਨੀ ਕਵਾਲਕਾਮ ਦੇ ਪ੫ਸਤਾਵਿਤ ਐਕਵਾਇਰ 'ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ ਹੈ। ਸਿੰਗਾਪੁਰ ਦੀ ਕੰਪਨੀ ਬ੫ਾਡਕਾਮ ਅਮਰੀਕੀ ਕੰਪਨੀ ਦਾ 117 ਅਰਬ ਡਾਲਰ 'ਚ ਇਹ ਐਕਵਾਇਰ ਕਰਨ ਵਾਲੀ ਸੀ ਤੇ ਇਹ ਤਕਨੀਕੀ ਜਗਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਸੌਦਾ ਹੁੰਦਾ।

ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਚਿੱਪ ਬਾਜ਼ਾਰ 'ਚ ਚੀਨ ਦੀ ਬੜ੍ਹਤ ਦੇ ਸ਼ੰਕਿਆਂ ਦੇ ਮੱਦੇਨਜ਼ਰ ਇਹ ਰੋਕ ਲਗਾਈ ਹੈ। ਟਰੰਪ ਨੇ ਆਪਣੇ ਆਦੇਸ਼ 'ਚ ਕਿਹਾ, ਅਜਿਹੇ ਭਰੋਸੇਯੋਗ ਸਬੂਤ ਮਿਲੇ ਹਨ ਜਿਸ ਨਾਲ ਇਹ ਸ਼ੱਕ ਪੁਖ਼ਤਾ ਹੁੰਦਾ ਹੈ ਕਿ ਬ੫ਾਡਕਾਮ ਵੱਲੋਂ ਕਵਾਲਕਾਮ ਦੇ ਐਕਵਾਇਰ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਸੰਦੇਸ਼ ਦਿੱਤਾ ਕਿ ਬ੫ਾਡਕਾਮ ਦੇ ਕਵਾਲਕਾਮ ਨੂੰ ਖ਼ਰੀਦਣ 'ਤੇ ਤੁਰੰਤ ਸਥਾਈ ਪਾਬੰਦੀ ਲਗਾਈ ਜਾਂਦੀ ਹੈ।

ਜੇਕਰ ਇਹ ਸੌਦਾ ਪੂਰਾ ਹੁੰਦਾ ਤਾਂ ਉਸ ਤੋਂ ਬਣਨ ਸੰਯੁਕਤ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਚਿੱਪ ਨਿਰਮਾਤਾ ਹੁੰਦੀ। ਇੰਟੈੱਲ ਤੇ ਸੈਮਸੰਗ ਇਸ ਸਮੇ ਦੋ ਸਭ ਤੋਂ ਵੱਡੀਆਂ ਚਿੱਪ ਨਿਰਮਾਤਾ ਕੰਪਨੀਆਂ ਹਨ। ਬ੫ਾਡਕਾਮ ਨੇ ਜਾਰੀ ਬਿਆਨ 'ਚ ਕਿਹਾ ਕਿ ਉਹ ਰਾਸ਼ਟਰਪਤੀ ਦੇ ਆਦੇਸ਼ ਦੀ ਸਮੀਖਿਆ ਕਰ ਰਹੀ ਹੈ। ਉਸ ਨੇ ਕਿਹਾ, ਬ੫ਾਡਕਾਮ ਇਸ ਗੱਲ ਨੂੰ ਖਾਰਿਜ ਕਰਦੀ ਹੈ ਕਿ ਕਵਾਲਕਾਮ ਦੇ ਪ੫ਸਤਾਵਿਤ ਐਕਵਾਇਰ ਨਾਲ ਰਾਸ਼ਟਰੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਹੋਵੇਗਾ। ਅਮਰੀਕਾ ਦੇ ਅਖ਼ਬਾਰ ਦ ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਟਰੰਪ ਦੇ ਇਸ ਫ਼ੈਸਲੇ ਪਿੱਛੇ ਚੀਨ ਮੁੱਖ ਵਜ੍ਹਾ ਹੈ। ਪਿਛਲੇ ਹਫ਼ਤੇ ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਇਸ ਐਕਵਾਇਰ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Trump stop aquair of qualcom