ਅੱਜ ਬੈਂਕਾਂ 'ਚ ਨੋਟਾਂ ਦੀ ਕਮੀ ਨਹੀਂ ਹੈ : ਜੇਤਲੀ

Updated on: Fri, 17 Feb 2017 08:52 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਕੁਝ ਹੀ ਹਫ਼ਤਿਆਂ 'ਚ ਮੁਦਰਾ ਸਪਲਾਈ ਦੇ ਹਾਲਾਤ ਸਾਧਾਰਨ ਹੋ ਗਏ ਹਨ। ਕੇਂਦਰ ਦਾ ਦਾਅਵਾ ਹੈ ਕਿ ਫਿਲਹਾਲ ਬਾਜ਼ਾਰ 'ਚ ਨੋਟਾਂ ਦੀ ਕਮੀ ਨਹੀਂ ਹੈ।

ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਨੋਟ ਛਪਾਈ ਪ੍ਰੈੱਸ ਐੱਸਪੀਐੱਮਸੀਆਈਐੱਲ ਦੇ 11ਵੇਂ ਸਥਾਪਨਾ ਦਿਵਸ 'ਤੇ ਇਹ ਗੱਲ ਕਹੀ। ਉਨ੍ਹਾਂ ਨੇ 8 ਨਵੰਬਰ, 2016 ਨੂੰ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਮੁਦਰਾ ਸਪਲਾਈ ਸਾਧਾਰਨ ਬਣਾਉਣ 'ਚ ਐੱਸਪੀਐੱਮਸੀਆਈਐੱਲ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਸਰਕਾਰ ਨੇ ਜਿਸ ਸਮੇਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ, ਉਸ ਸਮੇਂ ਕੁਲ ਮੁਦਰਾ 'ਚ ਇਹ ਨੋਟ 86 ਫ਼ੀਸਦੀ ਸੀ।

ਜੇਤਲੀ ਨੇ ਕਿਹਾ ਕਿ ਨੋਟਬੰਦੀ ਦੇ ਫ਼ੈਸਲੇ ਨੂੰ ਲਾਗੂ ਕਰਨ ਕਾਫੀ ਅੌਖਾ ਕੰਮ ਸੀ। ਪੂਰੀ ਦੁਨੀਆ 'ਚ ਸ਼ਾਇਦ ਇਹ ਸਭ ਤੋਂ ਵੱਡੀ ਡਿਮੋਨੇਟਾਈਜੇਸ਼ਨ ਮੁਹਿੰਮ ਸੀ। ਇਸ ਦਾ ਟੀਚਾ ਭਿ੫ਸ਼ਟਾਚਾਰ, ਕਾਲੇ ਧਨ ਅਤੇ ਜਾਅਲੀ ਕਰੰਸੀ ਦੀ ਜੜ੍ਹ 'ਤੇ ਸੱਟ ਮਾਰਨਾ ਸੀ। ਜੇਤਲੀ ਨੇ ਨੋਟਬੰਦੀ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਨੋਟਬੰਦੀ ਦੌਰਾਨ ਸਭ ਤੋਂ ਸੌਖਾ ਕੰਮ ਟਿੱਪਣੀ ਕਰਨਾ ਸੀ।

ਜੇਤਲੀ ਨੇ ਕਿਹਾ ਅਕਸਰ ਲੋਕਾਂ ਨੇ ਇਹ ਟਿੱਪਣੀ ਕੀਤੀ ਕਿ ਨੋਟਬੰਦੀ ਤੋਂ ਬਾਅਦ ਮੁਦਰਾ ਸਪਲਾਈ ਦੀ ਸਥਿਤੀ ਸਾਧਾਰਨ ਬਣਾਉਣ 'ਚ ਸੱਤ ਮਹੀਨੇ ਜਾਂ ਇਕ ਸਾਲ ਦਾ ਸਮਾਂ ਲੱਗ ਜਾਵੇਗਾ ਪਰ ਇਹ ਕੰਮ ਕੁਝ ਹੀ ਹਫ਼ਤਿਆਂ 'ਚ ਕਰ ਦਿਖਾਇਆ ਹੈ। ਅੱਜ ਬੈਂਕ 'ਚ ਪੈਸੇ ਦੀ ਕੋਈ ਕਮੀ ਨਹੀਂ ਹੈ। ਇਹ ਸਭ ਦੇਸ਼ 'ਚ ਇਕ ਵੀ ਅਣਸੁਖਾਵੀਂ ਘਟਨਾ ਦੇ ਬਗ਼ੈਰ ਹਾਸਲ ਕੀਤਾ ਹੈ। ਜੇਤਲੀ ਨੇ ਕਿਹਾ ਕਿ ਨੋਟ ਛਪਾਈ ਪ੍ਰੈੱਸ ਨੇ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਜੇਤਲੀ ਨੇ ਨੋਟ ਛਪਾਈ ਪ੍ਰੈੱਸ 'ਚ ਕੰਮ ਕਰਨ ਵਾਲੇ ਲੋਕਾਂ ਨੇ ਕਾਫੀ ਸਮੇਂ ਤਕ 24 ਘੰਟੇ ਕੰਮ ਕੀਤਾ ਹੈ।

ਇਸ ਮੌਕੇ ਵਿੱਤ ਮੰਤਰਾਲਾ ਦੇ ਆਰਥਿਕ ਕਾਰਜ ਵਿਭਾਗ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪਿਛਲੇ ਡੇਢ ਸਾਲ 'ਚ ਖ਼ਾਸ ਕਰ ਕੇ ਨੋਟਬੰਦੀ ਦੌਰਾਨ ਐੱਸਪੀਐੱਮਸੀਆਈਐੱਲ ਦੇ ਮੁਲਾਜ਼ਮਾਂ ਨੇ ਨਵੀਂ ਮੁਦਰਾ ਦੀ ਸਪਲਾਈ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਪ੍ਰੈੱਸ 'ਚ ਦੋ ਸ਼ਿਫਟਾਂ ਚੱਲਦੀਆਂ ਸਨ ਪਰ ਨਵੰਬਰ ਅਤੇ ਦਸੰਬਰ 'ਚ ਇਥੇ ਤਿੰਨ ਸ਼ਿਫਟਾਂ 'ਚ ਕੰਮ ਹੋਇਆ। ਇਸ ਦੌਰਾਨ ਇਥੇ ਛਪੇ ਨੋਟਾਂ ਦੀ ਗਿਣਤੀ ਕਈ ਗੁਣਾ ਵਧੀ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਮੁਦਰਾ ਸਪਲਾਈ ਲਈ ਨਾਸਿਕ ਤੇ ਦੇਵਾਸ ਪ੍ਰੈੱਸ ਤੋਂ ਨੋਟ ਹਵਾਈ ਆਵਾਜਾਈ ਰਾਹੀਂ ਕੋਲਕਾਤਾ, ਗੁਹਾਟੀ, ਚੰਡੀਗੜ੍ਹ, ਦਿੱਲੀ ਅਤੇ ਲਖਨਊ ਤਕ ਪਹੁੰਚਾਏ।

ਇਕ ਲੱਖ ਕਰੋੜ ਤੋਂ ਜ਼ਿਆਦਾ ਦੇ 500 ਰੁਪਏ ਦੇ ਨਵੇਂ ਨੋਟ ਛਾਪੇ

ਨਵੀਂ ਦਿੱਲੀ (ਆਈਏਐੱਨਐੱਸ) : ਐੱਸਪੀਐੱਮਸੀਆਈਐੱਲ ਦੇ ਮੁਖੀ ਅਤੇ ਆਰਥਿਕ ਮਾਮਲਿਆਂ ਦੇ ਸੰਯੁਕਤ ਸਕੱਤਰ ਪ੍ਰਵੀਨ ਗਰਗ ਨੇ ਪ੍ਰੋਗਰਾਮ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੇ 500 ਰੁਪਏ ਦੇ ਨੋਟ ਛਾਪੇ ਜਾ ਚੁੱਕੇ ਹਨ। ਇਨ੍ਹਾਂ ਨੋਟਾਂ ਦੀ ਕੁਲ ਗਿਣਤੀ 2.2 ਕਰੋੜ ਹੈ।

ਮੁਲਾਜ਼ਮਾਂ ਨੂੰ ਬੈਂਕ ਖਾਤੇ 'ਚ ਤਨਖ਼ਾਹ ਦੇਣ ਦਾ ਰਾਹ ਪੱਧਰਾ

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਹੁਣ ਸਨਅਤੀ ਇਕਾਈਆਂ 'ਚ ਮੁਲਾਜ਼ਮਾਂ ਨੂੰ ਤਨਖ਼ਾਹ ਚੈੱਕ ਜਾਂ ਇਲੈਕਟ੫ਾਨਿਕ ਟਰਾਂਸਫਰ ਰਾਹੀਂ ਸਿੱਧੇ ਬੈਂਕ ਖਾਤੇ 'ਚ ਦੇਣ ਲਈ ਨਿਰਦੇਸ਼ ਦੇ ਸਕਣਗੀਆਂ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਹਾਲ 'ਚ ਪੇਮੈਂਟ ਆਫ ਵੇਜਿਜ (ਅਮੈਂਟਮੈਂਟ) ਐਕਟ 2017 ਨੂੰ ਮਨਜ਼ੂਰੀ ਦੇ ਦਿੱਤੀ। ਸੰਸਦ ਨੇ ਬਜਟ ਇਜਲਾਸ ਦੀ ਸਮਾਪਤੀ ਦੇ ਪਹਿਲੇ ਪੜਾਅ 'ਚ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਾਨੂੰਨ ਦੇ ਬਾਅਦ ਕੰਮ ਕਰ ਰਹੇ ਮੁਲਾਜ਼ਮਾਂ ਦੀ ਲਿਖਤੀ ਬੇਨਤੀ ਦੇ ਬਗ਼ੈਰ ਉਨ੍ਹਾਂ ਦੇ ਬੈਂਕ ਖਾਤੇ 'ਚ ਤਨਖ਼ਾਹ ਭੁਗਤਾਨ ਕਰ ਸਕਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Todays no shortage of curreny in banks