ਜੁਲਾਈ ਅੰਤ ਤਕ ਆਵੇਗੀ ਨਵੀਂ ਦੂਰ ਸੰਚਾਰ ਨੀਤੀ : ਮਨੋਜ ਸਿਨ੍ਹਾ

Updated on: Tue, 12 Jun 2018 07:58 PM (IST)
  

ਨਵੀਂ ਦਿੱਲੀ (ਏਜੰਸੀ) : ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਅੱਜ ਕਿਹਾ ਕਿ ਨਵੀਂ ਦੂਰਸੰਚਾਰ ਨੀਤੀ ਨੂੰ ਅਗਲੇ ਮਹੀਨੇ ਦੇ ਅੰਤ ਤਕ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਪਿਛਲੇ ਚਾਰ ਸਾਲ ਦੀਆਂ ਸਰਕਾਰ ਦੀਆਂ ਪ੫ਾਪਤੀਆਂ ਦੀ ਜਾਣਕਾਰੀ ਦਿੰਦਿਆਂ ਸਿਨ੍ਹਾ ਨੇ ਆਖਿਆ ਕਿ ਮੈਨੂੰ ਉਮੀਦ ਹੈ ਕਿ ਕੌਮੀ ਡਿਜੀਟਲ ਸੰਚਾਰ ਨੀਤੀ ਨੂੰ ਜੁਲਾਈ ਦੇ ਅੰਤ ਤਕ ਮੰਤਰੀ ਮੰਡਲ ਦੀ ਮਨਜੂਰੀ ਮਿਲ ਜਾਵੇਗੀ। ਸਰਕਾਰ ਨੇ ਹਾਲ ਹੀ 'ਚ ਕੌਮੀ ਡਿਜੀਟਲ ਸੰਚਾਰ ਨੀਤੀ ਜਾਰੀ ਕੀਤੀ ਹੈ। ਇਸ ਤਹਿਤ ਹਰੇਕ ਪਰਿਵਾਰ ਨੂੰ 50 ਐੱਮਬੀਪੀਐੱਸ ਦੀ ਡਾਊਨਲੋਡ ਸਪੀਡ ਮੁਹੱਈਆ ਕਰਵਾਈ ਜਾਵੇਗੀ। ਖੇਤਰ 'ਚ 6.5 ਲੱਖ ਕਰੋੜ ਰੁਪਏ ਦਾ ਨਿਵੇਸ਼ ਅਕਰਸ਼ਿਤ ਕੀਤਾ ਜਾਵੇਗਾ ਤੇ ਕੁਝ ਸਾਲਾਂ 'ਚ 40 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

ਸਿਨ੍ਹਾ ਨੇ ਕਿਹਾ ਕਿ ਜਦੋਂ ਇਹ ਸਰਕਾਰ ਸੱਤਾ 'ਚ ਆਈ ਤਾਂ ਇਲਾਕੇ 'ਚ ਸੰਕਟ ਸੀ। ਅੰਸ਼ਧਾਰਕਾਂ 'ਚ ਭਰੋਸੇ ਦੀ ਕਮੀ ਸੀ ਜਿਸ ਨੂੰ ਅਸੀਂ ਮੁੜ ਕਾਇਮ ਕੀਤਾ ਹੈ। ਡਾਕ ਵਿਭਾਗ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀ ਡਾਕ ਭੁੁਗਤਾਨ ਬੈਂਕ ਦੀਆਂ 650 ਬ੫ਾਂਚਾਂ ਸ਼ੁਰੂ ਕਰਨ ਲਈ ਰਿਜ਼ਰਵ ਬੈਂਕ ਦੀ ਮਨਜ਼ੂਰੀ ਦੀ ਉਡੀਕ ਹੈ। ਇਸ 'ਚ ਹੌਲੀ-ਹੌਲੀ ਡੇਢ ਲੱਖ ਡਾਕਘਰ ਬ੫ਾਂਚਾਂ ਨੂੰ ਜੋੜਿਆ ਜਾਵੇਗਾ ਜਿਸ ਨਾਲ ਆਖਰ 'ਚ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਨੈੱਟਵਰਕ ਹੋਂਦ 'ਚ ਆਵੇਗਾ। ਉਨ੍ਹਾਂ ਦੱਸਿਆ ਕਿ ਮੰਤਰਾਲਾ ਡਾਕ ਵਿਭਾਗ ਤਹਿਤ ਇਕ ਵੱਖਰੀ ਬੀਮਾ ਕੰਪਨੀ ਬਣਾਉਣ 'ਤੇ ਕੰਮ ਕਰ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: telecom sector news