ਪੁਰਾਣੇ ਗਹਿਣੇ ਵੇਚਣ 'ਤੇ ਲੱਗੇਗਾ 3 ਫੀਸਦੀ ਜੀਐੱਸਟੀ

Updated on: Fri, 14 Jul 2017 07:09 PM (IST)
  
Tax on gold jewellery selling

ਪੁਰਾਣੇ ਗਹਿਣੇ ਵੇਚਣ 'ਤੇ ਲੱਗੇਗਾ 3 ਫੀਸਦੀ ਜੀਐੱਸਟੀ

ਨਵੀਂ ਦਿੱਲੀ (ਏਜੰਸੀ) : ਪੁਰਾਣੇ ਗਹਿਣੇ ਤੇ ਸੋਨਾ ਆਦਿ ਵੇਚਣ 'ਤੇ ਮਿਲਣ ਵਾਲੇ ਪਾਸੇ 'ਤੇ ਤਿੰਨ ਫੀਸਦੀ ਜੀਐੱਸਟੀ ਲਾਗੂ ਹੋਵੇਗੀ। ਮਾਲ ਸਕੱਤਰ ਹਸਮੁਖ ਅਧਿਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਦੇ ਪੁਰਾਣੇ ਗਹਿਣੇ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਨਵੇਂ ਗਹਿਣੇ ਲੈ ਲਏ ਜਾਣ ਤਾਂ ਉਨ੍ਹਾਂ 'ਤੇ ਲੱਗਣ ਵਾਲੇ ਜੀਐੱਸਟੀ 'ਚੋਂ ਤਿੰਨ ਫੀਸਦੀ ਘਟਾ ਦਿੱਤਾ ਜਾਵੇਗਾ। ਅਧੀਆ ਨੇ ਜੀਐੱਸਟੀ ਮਾਸਟਰ ਕਲਾਸ 'ਚ ਕਿਹਾ ਕਿ 'ਮੰਨ ਲਓ ਕਿ ਮੈਂ ਜੌਹਰੀ ਹਾਂ ਤੇ ਮੇਰੇ ਕੋਲ ਕੋਈ ਪੁਰਾਣਾ ਗਹਿਣਾ ਵੇਚਣ ਆਉਂਦਾ ਹੈ। ਇਹ ਸੋਨਾ ਖਰੀਦਣ ਵਰਗਾ ਹੋਵੇਗਾ। ਤੁਸੀਂ ਬਾਅਦ 'ਚ ਇਨਪੁਟ ਯੈਡਿਟ ਦਾ ਦਾਅਵਾ ਕਰ ਸਕਦੇ ਹੋ।'

ਉਨ੍ਹਾਂ ਕਿਹਾ ਕਿ ਜੇ ਕੋਈ ਜੌਹਰੀ ਪੁਰਾਣੇ ਗਹਿਣੇ ਖਰੀਦਦਾ ਹੈ ਤਾਂ ਉਹ ਰਿਵਰਸ ਸ਼ੁਲਕ ਦੇ ਤੌਰ 'ਤੇ ਤਿੰਨ ਫੀਸਦੀ ਜੀਐੱਸਟੀ ਵਸੂਲੇਗਾ । ਜੇ ਇਕ ਲੱਖ ਰੁਪਏ ਮੁੱਲ ਦੇ ਗਹਿਣੇ ਵੇਚੇ ਜਾਂਦੇ ਹਨ ਤਾਂ ਉਨ੍ਹਾਂ 'ਤੇ ਜੀਐੱਸਟੀ ਦੇ ਤਿੰਨ ਲੱਖ ਰੁਪਏ ਕੱਟ ਲਏ ਜਾਣਗੇ ਪਰ ਜੇ ਵੇਚੇ ਗਏ ਗਹਿਣਿਆਂ ਤੋਂ ਮਿਲੇ ਪੈਸਿਆਂ ਨਾਲ ਨਵੇਂ ਗਹਿਣੇ ਖਰੀਦੇ ਜਾਣ ਤਾਂ ਉਨ੍ਹਾਂ 'ਤੇ ਪੁਰਾਣੇ ਕਰ ਦੀ ਰਾਸ਼ੀ ਨੂੰ ਕੱਟ ਲਿਆ ਜਾਵੇਗਾ। ਹਾਲਾਂਕਿ ਜੇ ਜੌਹਰੀ ਨੂੰ ਪੁਰਾਣੇ ਗਹਿਣੇ ਮੁਰੰਮਤ ਲਈ ਦਿੱਤੇ ਜਾਂਦੇ ਹਨ ਤਾਂ ਇਹ ਜਾਬ ਵਕਰ ਹੋਵੇਗਾ ਜਿਸ 'ਤੇ ਪੰਜ ਫੀਸਦੀ ਜੀਐੱਸਟੀ ਲੱਗੇਗਾ। ਅਧਿਆ ਨੇ ਕਿਹਾ ਕਿ ਇਕ ਜੁਲਾਈ ਤੋਂ ਦੇਸ਼ ਭਰ 'ਚ ਜੀਐੱਸਟੀ ਲਾਗੂ ਹੋ ਚੁੱਕਾ ਹੈ ਤੇ ਸੋਨੇ ਦੀ ਖਰੀਦ ਫਰੋਖਤ 'ਤੇ ਤਿੰਨ ਫੀਸਦੀ ਜੀਐੱਸਟੀ ਲਾਇਆ ਗਿਆ ਹੈ ਤੇ ਜਾਬ ਵਰਕ 'ਤੇ ਪੰਜ ਫੀਸਦੀ ਜੀਐੱਸਟੀ ਲਾਗੂ ਹੋਵੇਗਾ। ਨੈੱਟਫਲਿਕਸ ਤੋਂ ਮੂਵੀ ਜਾਂ ਟੈਲੀਵਿਜ਼ਨ ਸ਼ੋਅ ਡਾਊਨਲੋਡ ਕਰਨ 'ਤੇ ਲੱਗਣ ਵਾਲੇ ਟੈਕਸ ਬਾਰੇ ਪੁੱਛਣ 'ਤੇ ਅਧਿਆ ਨੇ ਕਿਹਾ ਕਿ ਅਮਰੀਕੀ ਕੰਪਨੀ ਸੇਵਾ ਟੈਕਸ ਦਾ ਭੁਗਤਾਨ ਕਰ ਰਹੀ ਹੈ। ਇਸ ਦੀ ਜਗ੍ਹਾ ਹੁਣ ਜੀਐੱਸਟੀ ਲੱਗੇਗਾ। ਵੈੱਬਸਾਈਟ ਕੇ ਬਲਾਗ 'ਚ ਵਿਗਿਆਪਨ ਦੇਣ ਬਾਰੇ ਅਧਿਆ ਨੇ ਕਿਹਾ ਕਿ ਜੇ ਧਨ ਸੇਵਾਵਾਂ ਦੇ ਕੇ ਲਿਆ ਗਿਆ ਹੈ ਤਾਂ ਉਸ 'ਤੇ ਜੀਐੱਸਟੀ ਲੱਗੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Tax on gold jewellery selling