ਟਾਟਾ ਡੋਕੋਮੋ ਨੇ ਐਲਾਨੀ ਇਨਾਮੀ ਯੋਜਨਾ

Updated on: Fri, 21 Apr 2017 07:14 PM (IST)
  

ਜੇਐੱਨਐੱਨ, ਚੰਡੀਗੜ੍ਹ : ਟਾਟਾ ਡੋਕੋਮੋ ਪੰਜਾਬ 'ਚ ਆਪਣੇ ਰਿਟੇਲਰਾਂ ਲਈ ਵਿਸ਼ੇਸ਼ ਇਨਾਮੀ ਯੋਜਨਾ ਚਲਾਈ ਹੈ, ਜਿਸ ਨਾਲ ਉਨ੍ਹਾਂ ਨੂੰ ਹਰੇਕ ਦਿਨ ਸੋਨੇ ਦੇ ਸਿੱਕੇ ਜਿੱਤਣ ਦਾ ਮੌਕਾ ਮਿਲਦਾ ਹੈ। ਟਾਟਾ ਡੋਕੋਮੋ ਦੇ ਸਾਰੇ ਰਿਟੇਲਰ, ਜੋ ਨਵੇਂ ਲਾਂਚ ਕੀਤੇ ਗਏ ਡਾਟਾ ਪੈਕ ਦਾ ਰਿਚਾਰਜ ਕਰਵਾਉਂਦੇ ਹਨ, ਉਹ ਲੱਕੀ ਡਰਾਅ 'ਚ ਸ਼ਾਮਿਲ ਹੋਣ ਅਤੇ ਸੋਨੇ ਦੇ ਸਿੱਕੇ ਜਿੱਤਣ ਦਾ ਮੌਕਾ ਪਾਉਣ ਦੇ ਹੱਕਦਾਰ ਹੋਣਗੇ। ਪੰਜਾਬ ਦੇ ਉਹ ਰਿਟੇਲਰ ਜਿਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ 'ਚ ਲੈਣ-ਦੇਣ ਕੀਤਾ ਹੈ, ਉਨ੍ਹਾਂ ਨੂੰ ਹਰੇਕ ਦਿਨ ਕਈ ਟੀਚੇ ਪੂਰੇ ਹੋਣ 'ਤੇ ਸੋਨੇ ਦੇ ਸਿੱਕੇ ਜਿੱਤਣ ਦਾ ਮੌਕਾ ਮਿਲ ਸਕਦਾ ਹੈ।¢

ਉਨ੍ਹਾਂ ਗਾਹਕਾਂ ਲਈ ਵੀ ਜਿੱਤਣ ਦਾ ਮੌਕਾ ਹੈ ਜੋ ਨਵਾਂ ਕੁਨੈਕਸ਼ਨ ਲੈਂਦੇ ਹਨ, ਉਨ੍ਹਾਂ ਨੂੰ 52 ਰੁਪਏ 'ਚ 28 ਦਿਨਾਂ ਦੀ ਮਿਆਦ ਨਾਲ 1 ਜੀਬੀ ਡਾਟਾ ਮਿਲ ਸਕਦਾ ਹੈ। ਇਸ 'ਚ ਸੋਨੇ ਦੇ ਕੁਲ 80 ਸਿੱਕੇ ਜਿੱਤਣ ਦਾ ਮੌਕਾ ਹੈ ਅਤੇ ਇਹ ਮੁਕਾਬਲੇ 30 ਅਪ੫ੈਲ ਨੂੰ ਖ਼ਤਮ ਹੋ ਰਹੇ ਹਨ। ਜਿੱਤਣ ਵਾਲੇ ਰਿਟੇਲਰਾਂ ਨੂੰ ਆਪਣੇ ਜ਼ੋਨਲ ਹੈੱਡ ਤੋਂ ਸਿਧੇ ਹੀ ਆਪਣੇ ਸੋਨੇ ਦੇ ਸਿੱਕੇ ਮਿਲ ਸਕਣਗੇ।¢

ਮਾਰੁਤ ਦਿਲਾਵਾਰੀ, ਖ਼ਪਤਕਾਰ ਕਾਰੋਬਾਰੀ ਇਕਾਈ ਦੇ ਹੈੱਡ ਪੰਜਾਬ ਤੇ ਹਰਿਆਣਾ ਸਰਕਲ ਨੇ ਕਿਹਾ ਸਾਡੇ ਰਿਟੇਲਰ ਹੀ ਪਹਿਲਾ ਸਾਡੇ ਧਿਆਨ 'ਚ ਹਨ ਅਤੇ ਅਸੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਾਡੇ ਗਾਹਕ ਆਧਾਰ ਨੂੰ ਵਧਾਉਣ 'ਚ ਉਨ੍ਹਾਂ ਦੇ ਸਮਰਪਣ ਭਾਵਨਾ ਦਾ ਮਹੱਤਵ ਸਮਝਦੇ ਹਾਂ।¢ਇਹ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦੇਣ ਦਾ ਛੋਟਾ ਜਿਹਾ ਕਾਰਜ ਹੈ ਅਤੇ ਅਸੀਂ ਇਸ ਪ੫ਸ਼ੰਸਾ ਨੂੰ ਦਰਸਾਉਣ ਲਈ ਉਨ੍ਹਾਂ ਨੂੰ ਲਗਾਤਾਰ ਮੌਕੇ ਦਿੰਦੇ ਰਹਾਂਗੇ ਅਤੇ ਆਪਣੇ ਚੈੱਨਲ ਭਾਈਵਾਲਾਂ ਨਾਲ ਸਾਂਝ ਕਰਨ ਵਾਲੇ ਇਸ ਸਬੰਧ ਨੂੰ ਹੋਰ ਵੀ ਮਜ਼ਬੂਤ ਕਰਨਗੇ'।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Tata docomo announce prize scheme