ਗਰਮੀ ਦੀ ਮਾਰ ਨਾਲ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

Updated on: Thu, 20 Apr 2017 05:47 PM (IST)
  
Summer effect vegitables price

ਗਰਮੀ ਦੀ ਮਾਰ ਨਾਲ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

ਨਵੀਂ ਦਿੱਲੀ (ਏਜੰਸੀ) : ਗਰਮੀ ਦਾ ਅਸਰ ਵਧਣ ਨਾਲ ਅਪ੍ਰੈਲ ਵਿਚਾਲੇ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ। ਇਸ ਨਾਲ ਅਪ੍ਰੈਲ 'ਚ ਖ਼ਪਤਕਾਰ ਮਹਿੰਗਾਈ 'ਤੇ ਵੀ ਅਸਰ ਪੈ ਸਕਦਾ ਹੈ। ਥੋਕ ਮੁੱਲ ਸੂਚੀ 'ਚ 14 ਫ਼ੀਸਦੀ ਦਾ ਯੋਗਦਾਨ ਰੱਖਣ ਵਾਲੀਆਂ ਫੂਡ ਆਈਟਮਜ਼ ਦੀਆਂ ਕੀਮਤਾਂ ਮਾਰਚ 'ਚ 3.12 ਫ਼ੀਸਦੀ ਅਤੇ ਸਬਜ਼ੀਆਂ ਦੀਆਂ 5.70 ਫ਼ੀਸਦੀਆਂ ਵਧੀਆਂ ਹਨ। ਟਰੇਡਜ਼ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਮੌਨਸੂਨ ਦੀ ਸ਼ੁਰੂਆਤ ਨਾਲ ਹੀ ਹੇਠਾਂ ਆਉਣ ਦੀ ਉਮੀਦ ਹੈ। ਪੁਣੇ ਆਲ ਇੰਡੀਆ ਵੈਜੀਟੇਬਲ ਗ੍ਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀਰਾਮ ਗੜਵੇ ਨੇ ਦੱਸਿਆ, 'ਗਰਮੀ ਕਾਰਨ ਸਬਜ਼ੀਆਂ ਦੀ ਪੈਦਾਵਾਰ ਘਟੀ ਹੈ। ਇਸ ਨਾਲ ਕੀਮਤਾਂ 'ਚ ਤੇਜ਼ੀ ਆਈ ਹੈ।' ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਪਾਣੀ ਦੀ ਢੱੁਕਵੀਂ ਉਪਲੱਬਧਤਾ ਸੀ ਪਰ ਮੌਸਮ ਅਨੁਕੂਲ ਨਹੀਂ ਰਿਹਾ। ਉਨ੍ਹਾਂ ਨੇ ਦੱਸਿਆ, 'ਰੋਜ਼ਾਨਾ ਕੀਮਤਾਂ ਵਧ ਰਹੀਆਂ ਹਨ। ਟਮਾਟਰ ਹਾਲੇ 8-10 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੇ ਹਨ ਅਤੇ ਇਸ ਮਹੀਨੇ ਦੇ ਅੰਤ ਤਕ ਇਸ ਦਾ ਕੀਮਤ 15-20 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਸਕਦਾ ਹੈ।'

ਮੁੰਬਈ ਦੀ ਵਾਸ਼ੀ ਮੰਡੀ ਦੀ ਸਬਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਕੈਲਾਸ਼ ਤਜਾਨੇ ਨੇ ਦੱਸਿਆ ਕਿ ਮੌਸਮ ਗਰਮ ਹੋਣ ਕਾਰਨ ਮੰਡੀਆਂ 'ਚ ਸਬਜ਼ੀਆਂ ਦੀ ਸਪਲਾਈ 'ਚ ਵੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਸਬਜ਼ੀਆਂ ਦੇ ਟਰੱਕਾਂ ਦੀ ਰੋਜ਼ਾਨਾ ਆਵਾਜਾਈ 30-40 ਫ਼ੀਸਦੀ ਘੱਟ ਰਹੀ ਹੈ। ਤਜਾਨੇ ਦਾ ਕਹਿਣਾ ਹੈ ਕਿ ਜਿਨ੍ਹਾਂ ਦਿਨਾਂ 'ਚ ਸਬਜ਼ੀਆਂ ਦੀ ਸਪਲਾਈ ਘੱਟ ਜਾਂ ਕੁਆਲਿਟੀ ਖ਼ਰਾਬ ਹੁੰਦੀ ਹੈ ਉਨ੍ਹਾਂ ਦਿਨਾਂ 'ਚ ਥੋਕ ਕੀਮਤਾਂ ਵਧ ਜਾਂਦੀਆਂ ਹਨ। ਕੈਲਾਸ਼ ਤਜਾਨੇ ਨੇ ਦੱਸਿਆ ਕਿ ਥੋਕ ਬਾਜ਼ਾਰ 'ਚ ਹਾਲੇ ਲੋਕੀ 16-18 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੀ ਹੈ, ਜਿਸ ਦੀ ਕੀਮਤ 15 ਦਿਨ ਪਹਿਲਾਂ 10-12 ਪ੍ਰਤੀ ਕਿਲੋਗ੍ਰਾਮ ਸੀ। ਭਿੰਡੀ ਦੀ ਕੀਮਤ 30-32 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 22 ਰੁਪਏ ਕਿਲੋਗ੍ਰਾਮ ਹੋ ਗਈ ਹੈ। ਕਰੇਲਾ 15 ਰੁਪਏ ਤੋਂ ਵਧ ਕੇ 22 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਬੈਂਗਨ 6 ਰੁਪਏ ਤੋਂ ਵਧ ਕੇ 10 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਦਿੱਲੀ 'ਚ ਵੀ ਭਿੰਡੀ, ਕਰੇਲਾ, ਤੋਰੀ ਵਰਗੇ ਸੂਬੇ ਤੋਂ ਬਾਹਰ ਆਉਣ ਵਾਲੀਆਂ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ।

ਆਜ਼ਾਦਪੁਰ ਮੰਡੀ ਦੇ ਸਬਜ਼ੀਆਂ ਟਰੇਡ ਅਸ਼ੋਕ ਕੁਮਾਰ ਨੇ ਦੱਸਿਆ, 'ਗਰਮੀਆਂ ਵਧਣ ਨਾਲ ਕੀਮਤਾਂ 'ਚ ਵਾਧਾ ਹੁੰਦਾ ਹੈ। ਗਰਮੀ ਕਾਰਨ ਕੁਝ ਸਬਜ਼ੀਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਕਿਉਂਕਿ ਫੁੱਲ ਡਿੱਗਣ ਨਾਲ ਪੈਦਾਵਾਰ 'ਚ ਕਮੀ ਹੁੰਦੀ ਹੈ।' ਹਾਲਾਂਕਿ, ਆਲੂ ਦੀਆਂ ਕੀਮਤਾਂ ਅਪ੍ਰੈਲ ਦੇ ਅੰਤ ਤਕ ਸਥਿਰ ਬਣੇ ਰਹਿਣ ਦਾ ਅੰਦਾਜ਼ਾ ਹੈ ਕਿਉਂਕਿ ਇਸ ਵਰ੍ਹੇ ਇਸ ਦੀ ਚੰਗੀ ਪੈਦਾਵਾਰ ਹੋਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Summer effect vegitables price