ਗਿਰਾਵਟ ਦੇ ਦੌਰ 'ਚ ਬਾਹਰ ਨਿਕਲੀ ਦਲਾਲ ਸਟਰੀਟ

Updated on: Thu, 28 Sep 2017 08:25 PM (IST)
  

=ਵਧੀ ਰੌਣਕ

-ਬੀਐੱਸਈ ਦਾ ਸੈਂਸੈਕਸ 123 ਅੰਕ ਚੜਿ੍ਹਆ

-ਨਿਫਟੀ 'ਚ ਵੀ 33 ਅੰਕਾਂ ਦਾ ਵਾਧਾ

------

ਮੁੰਬਈ (ਪੀਟੀਆਈ) : ਲਗਾਤਾਰ ਸੱਤ ਕਾਰੋਬਾਰੀ ਦਿਨਾਂ ਤੋਂ ਗਿਰਾਵਟ 'ਚ ਚਲ ਰਹੇ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ ਨੂੰ ਰੌਣਕ ਦਿਸੀ। ਸਤੰਬਰ ਦੇ ਵਾਅਦਾ ਸੌਦਿਆਂ ਦੇ ਨਿਪਟਾਰੇ ਦੇ ਦਿਨ ਕਾਰੋਬਾਰੀਆਂ ਨੇ ਸ਼ਾਰਟ ਕਵਰਿੰਗ ਕੀਤੀ। ਇਸ ਨਾਲ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 122.67 ਚੜ੍ਹ ਕੇ 31282.48 'ਤੇ ਬੰਦ ਹੋਇਆ। ਪਿਛਲੇ ਸੱਤ ਦਿਨਾਂ ਤੋਂ ਸੈਂਸੈਕਸ ਨੇ 1264 ਅੰਕਾਂ ਦਾ ਗੋਤਾ ਲਾਇਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 33.20 ਅੰਕ ਵਧ ਕੇ 9768.95 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ ਤੇ ਯੂਰਪੀ ਬਾਜ਼ਾਰਾਂ ਦੀ ਤੇਜ਼ ਸ਼ੁਰੂਆਤ ਨਾਲ ਤੇਜ਼ੜੀਆਂ ਦੀ ਧਾਰਨਾ ਨੂੰ ਮਜ਼ਬੂਤੀ ਮਿਲੀ। ਡਾਲਰ ਦੀ ਤੁਲਨਾ 'ਚ ਰੁਪਏ ਦੀ ਮਜ਼ਬੂਤੀ ਵੀ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੀ ਵਜ੍ਹਾ ਬਣੀ। ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਨਾਲ ਕਾਰੋਬਾਰ ਦੌਰਾਨ ਸੂਚਕ ਅੰਕਾਂ 'ਚ ਗਿਰਾਵਟ ਵੀ ਆਈ ਪਰ ਸਥਾਨਕ ਨਿਵੇਸ਼ਕਾਂ ਦੀ ਖ਼ਰੀਦ ਨਾਲ ਦਲਾਲ ਸਟਰੀਟ ਚੜ੍ਹਤ ਬਣਾਉਣ 'ਚ ਕਾਮਯਾਬ ਰਹੀ। ਡਾ. ਰੈੱਡੀਜ਼ ਅਤੇ ਕੋਟਕ ਬੈਂਕ ਸੈਂਸੈਕਸ ਦੇ ਸਭ ਤੋਂ ਜ਼ਿਆਦਾ ਮੁਨਾਫ਼ੇ ਵਾਲੇ ਸ਼ੇਅਰਾਂ 'ਚ ਸ਼ਾਮਿਲ ਰਹੇ। ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਵਿਪਰੋ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ ਗਿਰਾਵਟ ਆਈ। ਇਸ ਦਿਨ ਸੈਂਸੈਕਸ ਦੀਆਂ ਤੀਹ ਕੰਪਨੀਆਂ 'ਚ 19 ਦੇ ਸ਼ੇਅਰ ਫਾਇਦੇ 'ਚ ਰਹੇ, ਜਦਕਿ 11 'ਚ ਨੁਕਸਾਨ ਦਰਜ ਹੋਇਆ।

---------

ਰੁਪਿਆ ਵੀ ਹੋਇਆ 22 ਪੈਸੇ ਮਜ਼ਬੂਤ

ਮੁੰਬਈ : ਡਾਲਰ ਦੇ ਮੁਕਾਬਲੇ ਲਗਾਤਾਰ ਤਿੰਨ ਦਿਨਾਂ ਤੋਂ ਗਿਰਾਵਟ 'ਚ ਰਹੇ ਰੁਪਏ 'ਚ ਵੀਰਵਾਰ ਨੂੰ 22 ਪੈਸੇ ਦੀ ਮਜ਼ਬੂਤੀ ਦਰਜ ਹੋਈ। ਬਰਮਦਕਾਰਾਂ ਅਤੇ ਬੈਂਕਾਂ ਵੱਲੋਂ ਅੰਤਰ ਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ 'ਚ ਡਾਲਰ ਬਿਕਵਾਲੀ ਕਾਰਨ ਰੁਪਏ 'ਚ ਗਿਰਾਵਟ ਰੁਕੀ। ਭਾਰਤੀ ਕਰੰਸੀ ਇਸ ਦਿਨ 65.51 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਬੀਤੇ ਦਿਨ ਰੁਪਿਆ ਸਾਢੇ ਛੇ ਮਹੀਨਿਆਂ ਦੇ ਹੇਠਲੇ ਪੱਧਰ ਨੂੰ ਛੋਹ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Stocks stage relief rally after rupee rebound