ਚੋਣ ਨਤੀਜਿਆਂ ਦੇ ਦਮ 'ਤੇ ਸ਼ੇਅਰ ਬਾਜ਼ਾਰ ਟਾਪ 'ਤੇ

Updated on: Tue, 19 Dec 2017 07:37 PM (IST)
  

ਬੀਐੱਸਈ ਦੇੇ ਸੈਂਸੈਕਸ ਨੇ ਲਿਆ 235 ਅੰਕਾਂ ਦਾ ਵਾਧਾ

-ਐੱਨਐੱਨਈ ਨੇ ਨਿਫਟੀ 'ਚ ਵੀ 74 ਅੰਕਾਂ ਦੀ ਤੇਜ਼ੀ

ਮੁੰਬਈ (ਪੀਟੀਆਈ) : ਗੁਜਰਾਤ ਤੇ ਹਿਮਾਚਲ ਪ੫ਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਸਵਾਰ ਦਲਾਲ ਸਟ੫ੀਟ 'ਚ ਮੰਗਲਵਾਰ ਨੂੰ ਤੇਜ਼ੀ ਜਾਰੀ ਰਹੀ। ਬਾਜ਼ਾਰ ਨੇ ਵਾਧਾ ਪਾਉਣ ਲਈ ਨਵੀਂ ਉਚਾਈ ਹਾਸਲ ਕੀਤੀ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਦਾ ਹੁਣ ਤਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਛੇ ਨਵੰਬਰ ਨੂੰ ਸੈਂਸੈਕਸ 33731.19 ਅੰਕਾਂ ਦਾ ਵਾਧਾ ਲਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 74.45 ਅੰਕਾਂ ਦੇ ਵਾਧਾ ਲੈ ਕੇ 10463.20 ਦੇ ਸਰਬਉੱਚ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਨਿਫਟੀ ਨੇ ਤਿੰਨ ਨਵੰਬਰ ਨੂੰ 10452. 50 ਦਾ ਸਰਬਉੱਚ ਪੱਧਰ ਨੂੰ ਛੂਹਿਆ ਸੀ। ਸੋਮਵਾਰ ਨੂੰ ਐਲਾਨੇ ਚੋਣ ਨਤੀਜਿਆਂ 'ਚ ਦੋਵੇਂ ਸੂਬਿਆਂ ਦੇ ਪੂਰਨ ਬਹੁਮਤ ਨਾਲ ਭਾਜਪਾ ਦੀ ਜਿੱਤ ਹੋਈ ਹੈ। ਇਸ ਜਿੱਤ ਨਾਲ ਆਰਥਿਕ ਸੁਧਾਰ ਦੀ ਦਿਸ਼ਾ 'ਚ ਕੇਂਦਰ ਸਰਕਾਰ ਦੇ ਯਤਨ ਜਾਰੀ ਰਹਿਣ ਦੀ ਉਮੀਦ ਵਧੀ ਹੈ। ਜਿਓਜਿਤ ਫਾਈਨੈਂਸ਼ੀਅਲ ਸਰਵਿਸਿਜ ਦੇ ਰਿਸਰਚ ਹੈੱਡ ਵਿਨੋਦ ਨਾਇਰ ਨੇ ਦੱਸਿਆ ਕਿ ਚੋਣ ਨਤੀਜਿਆਂ 'ਚ ਬਣੇ ਮਾਹੌਲ ਤੇ ਅਮਰੀਕੀ ਟੈਕਸ ਸੁਧਾਰ ਦੀਆਂ ਉਮੀਦਾਂ ਨਾਲ ਬਾਜ਼ਾਰ 'ਚ ਤੇਜ਼ੀ ਆਈ। ਮਜ਼ਬੂਤ ਰੁਪਇਆ ਤੇ ਸਾਕਾਰਾਤਮਕ ਕੌਮਾਂਤਰੀ ਸੰਕੇਤ ਘਰੇਲੂ ਨਿਵੇਸ਼ਕਾਂ ਨੂੰ ਅਕਰਸ਼ਿਤ ਕਰਨ 'ਚ ਸਫ਼ਲ ਰਹੇ। ਦਿਨ 'ਚ ਕਾਰੋਬਾਰ ਦੌਰਨ ਰੁਪਇਆ ਤਿੰਨ ਮਹੀਨਿਆਂ 'ਚ ਸਰਬੋਤਮ ਪੱਧਰ ਨੂੰ ਛੂਹਣ 'ਚ ਸਫ਼ਲ ਰਿਹਾ। ਜਿਸ ਨਾਲ ਬਾਜ਼ਾਰ ਨੂੰ ਤਾਕਤ ਮਿਲੀ। ਮੁੱਖ ਏਸ਼ਿਆਈ ਬਾਜ਼ਾਰਾਂ 'ਚ ਮਿਲਿਆ ਜੁਲਿਆ ਕਾਰੋਬਾਰ ਹੋਇਆ ਜਦੋਂ ਕਿ ਯੂਰਪੀ ਸ਼ੇਅਰ ਬਾਜ਼ਾਰ ਵਾਧੇ 'ਚ ਖੁੱਲ੍ਹੇ। ਇਸ ਦਿਨ ਆਟੋ ਤੇ ਕੰਜ਼ਿਊਮਰ ਡਿਊਰੇਬਲ ਸ਼ੇਅਰਾਂ 'ਚ ਚੰਗਾ ਵਾਧਾ ਵਿਖਾਈ ਦਿੱਤਾ। 5.33 ਫ਼ੀਸਦੀ ਦੀ ਤੇਜ਼ੀ ਨਾਲ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀ ਸੈਂਸੈਕਸ ਦੀ ਟਾਪ ਗੇਨਰ ਰਹੀ। ਇਸ ਦਿਨ ਸੈਂਸੈਕਸ ਦੀ ਤਿੰਨ 'ਚੋਂ 22 ਕੰਪਨੀਆਂ ਦੇ ਸ਼ੇਅਰ ਫ਼ਾਇਦੇ 'ਚ ਰਹੇ ਜਦੋਂਕਿ ਅੱਠ 'ਚ ਗਿਰਾਵਟ ਆਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Stocks hold on to BJPs poll win hit life high