ਸੈਂਸੈਕਸ 'ਚ ਚੜ੍ਹਤ ਜਾਰੀ, ਨਿਫਟੀ 'ਚ ਗਿਰਾਵਟ

Updated on: Wed, 13 Sep 2017 08:39 PM (IST)
  

=ਉਲਟੀ ਦਿਸ਼ਾ

-ਬੀਐੱਸਈ ਦਾ ਸੂਚਕ ਅੰਕ 28 ਅੰਕ ਚੜਿ੍ਹਆ

-ਐੱਨਐੱਸਈ ਦਾ ਸੂਚਕ ਅੰਕ 14 ਅੰਕ ਘਟਿਆ

-----

ਮੁੰਬਈ (ਪੀਟੀਆਈ) : ਬੁੱਧਵਾਰ ਨੂੰ ਦਲਾਲ ਸਟਰੀਟ ਦੇ ਦੋਵੇਂ ਮੁੱਖ ਸੂਚਕ ਅੰਕ ਉਲਟੀ ਦਿਸ਼ਾ 'ਚ ਚੱਲਦੇ ਨਜ਼ਰ ਆਏ। ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ ਪੰਜਵੇਂ ਦਿਨ 'ਚ ਵੀ ਆਪਣੀ ਤੇਜ਼ੀ ਜਾਰੀ ਰੱਖਣ 'ਚ ਕਾਮਯਾਬ ਰਿਹਾ। ਇਸ ਦਿਨ ਇਹ ਸੰਵੇਦੀ ਸੂਚਕ ਅੰਕ 27.75 ਅੰਕ ਵਧ ਕੇ 32186.41 'ਤੇ ਬੰਦ ਹੋਇਆ। ਪੰਜ ਦਿਨਾਂ 'ਚ ਇਹ 524.44 ਅੰਕ ਉਛਲ ਚੁੱਕਾ ਹੈ। ਉਥੇ, ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 13.75 ਅੰਕ ਗੁਆ ਕੇ 10079.30 'ਤੇ ਬੰਦ ਹੋਇਆ।

ਸੈਂਸੈਕਸ ਦੇ ਮੌਜੂਦਾ 32 ਹਜ਼ਾਰ ਦੇ ਉੱਚੇ ਪੱਧਰ 'ਤੇ ਦੇਸ਼-ਵਿਦੇਸ਼ ਤੋਂ ਕਿਸੇ ਖ਼ਾਸ ਸੰਕੇਤ ਦੀ ਘਾਟ 'ਚ ਨਿਵੇਸ਼ਕਾਂ ਨੇ ਚੋਣਵੇਂ ਸ਼ੇਅਰਾਂ 'ਚ ਲਿਵਾਲੀ ਅਤੇ ਕੁਝ 'ਚ ਮੁਨਾਫ਼ਾਖੋਰੀ ਕੀਤੀ। ਬੀਤੇ ਦਿਨ ਜੁਲਾਈ 'ਚ ਆਈਆਈਪੀ ਤੇ ਅਗਸਤ ਦੇ ਮਹਿੰਗਾਈ ਦੇ ਅੰਕੜੇ ਆਏ। ਇਸ ਕਾਰਨ ਅਜਿਹੀ ਉਮੀਦ ਜ਼ਰੂਰ ਜਾਗੀ ਹੈ ਕਿ ਕੇਂਦਰੀ ਬੈਂਕ ਆਪਣੀ ਨੀਤੀਗਤ ਵਿਆਜ ਦਰ (ਰੈਪੋ ਰੇਟ) 'ਚ ਅਗਲੇ ਮਹੀਨੇ ਥੋੜ੍ਹੀ ਹੋਰ ਕਟੌਤੀ ਕਰ ਸਕਦਾ ਹੈ। ਇਸ ਦੀ ਵਜ੍ਹਾ ਨਾਲ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 31188.95 ਅੰਕ 'ਤੇ ਮਜ਼ਬੂਤੀ ਨਾਲ ਖੁੱਲ੍ਹਾ। ਕਾਰੋਬਾਰ ਦੌਰਾਨ ਉਹ ਉੱਚੇ 'ਚ 32348.30 ਅਤੇ ਹੇਠਾਂ 'ਚ 32126.73 ਅੰਕ ਦੇ ਦਾਇਰੇ 'ਚ ਰਿਹਾ।

ਸੈਕਟਰ ਵਾਈਜ਼ ਦੇਖੀਏ ਤਾਂ ਹੈਲਥਵੇਅਰ ਅਤੇ ਬੈਂਕਿੰਗ ਨਾਲ ਜੁੜੇ ਸੂਚਕ ਅੰਕਾਂ ਨੂੰ ਲਿਵਾਲੀ ਦਾ ਜ਼ਿਆਦਾ ਲਾਭ ਮਿਲਿਆ। ਇਸ ਦੇ ਉਲਟ ਤੇਲ ਤੇ ਗੈਸ, ਪੀਐੱਸਯੂ, ਮੈਟਲ, ਰਿਆਲਿਟੀ, ਐੱਫਐੱਮਸੀਜੀ ਅਤੇ ਕੈਪੀਟਲ ਗੁੱਡਸ ਕੰਪਨੀਆਂ ਦੇ ਸ਼ੇਅਰਾਂ ਨੂੰ ਬਿਕਵਾਲੀ ਦੀ ਮਾਰ ਪਈ। ਇਸ ਦਿਨ ਸੈਂਸੈਕਸ ਦੀਆਂ ਤੀਹ ਕੰਪਨੀਆਂ ਵਿਚੋਂ 12 ਦੇ ਸ਼ੇਅਰ ਫਾਇਦੇ 'ਚ ਰਹੇ, ਜਦਕਿ 18 'ਚ ਗਿਰਾਵਟ ਦਰਜ ਹੋਈ। ਸਨ ਫਾਰਮਾ ਦੇ ਸ਼ੇਅਰ 'ਚ 4.02 ਫ਼ੀਸਦੀ ਅਤੇ ਰਿਲਾਇੰਸ ਇੰਡਸਟਰੀਜ਼ 'ਚ 3.13 ਫ਼ੀਸਦੀ ਦੀ ਤੇਜ਼ੀ ਆਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Stock exchange