ਓਲਾ ਫਲੀਟ ਟੈਕਨਾਲੋਜੀਜ਼ ਨੇ ਸਲਭ ਸੇਠ ਨੂੰ ਬਣਾਇਆ ਸੀਈਓ

Updated on: Wed, 11 Jan 2017 06:11 PM (IST)
  

ਨਵੀਂ ਦਿੱਲੀ (ਏਜੰਸੀ) : ਕਿਰਾਏ 'ਤੇ ਟੈਕਸੀ ਮੰਗਵਾਉਣ ਦੀ ਐਪ ਆਧਾਰਤ ਨੈੱਟਵਰਕਿੰਗ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਨੇ ਸੈਬ ਮਿਲਰ ਇੰਡੀਆ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਸਲਭ ਸੇਠ ਨੂੰ ਓਲਾ ਫਲੀਟ ਟੈਕਨਾਲੋਜੀਜ਼ ਦਾ ਮੁੱਖ ਕਾਰਜਕਾਰੀ ਨਿਯੁਕਤ ਕੀਤਾ ਹੈ। ਓਲਾ ਫਲੀਟ ਟੈਕਨਾਲੋਜੀਜ਼ ਓਲਾ ਦੀ ਪੂਰਨ ਮਲਕੀਅਤ ਵਾਲੀ ਕੰਪਨੀ ਹੈ। ਓਲਾ ਦੇ ਸਹਿ-ਸੰਸਥਾਪਕ ਭਵਿੱਖ ਅਗਰਵਾਲ ਨੇ ਦੱਸਿਆ ਕਿ ਸੇਠ ਪਟੇ ਤੇ ਹੋਰ ਤਰੀਕਿਆਂ ਨਾਲ ਸੇਵਾ ਸਪਲਾਈ ਵਧਾਉਣ ਦੇ ਕੰਮ 'ਤੇ ਧਿਆਨ ਦੇਣਗੇ ਤਾਂ ਕਿ ਬਾਜ਼ਾਰ 'ਚ ਓਲਾ ਦੀ ਸਥਿਤੀ ਹੋਰ ਮਜ਼ਬੂਤ ਹੋ ਸਕੇ। ਪਹਿਲਾਂ ਇਹ ਕੰਮ ਓਲਾ ਦੇ ਉਪ ਮੁਖੀ ਰਾਹੁਲ ਮਾਰੋਲੀ ਦੇਖ ਰਹੇ ਸਨ। ਉਹ ਹੁਣ ਕੰਪਨੀਆਂ ਲਈ ਓਲਾ ਦੀਆਂ ਯੋਜਨਾਵਾਂ ਦਾ ਕੰਮ ਦੇਖਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Slabh seth is new CEO ola fleet technologies