ਕੌਸ਼ਲ ਮੰਤਰਾਲਾ, ਮਾਰੂਤੀ ਸੁਜ਼ੂਕੀ 'ਚ ਨੌਜਵਾਨਾਂ ਦੀ ਸਿਖਲਾਈ ਲਈ ਕਰਾਰ

Updated on: Tue, 19 Dec 2017 07:36 PM (IST)
  

ਨਵੀਂ ਦਿੱਲੀ (ਏਜੰਸੀ) : ਕੌਸ਼ਲ ਵਿਕਾਸ ਮੰਤਰਾਲਾ ਤੇ ਮਾਰੂਤੀ ਸੁਜ਼ੂਕੀ ਨੇ ਨੌਜਵਾਨਾ ਨੂੰ ਸਿਖਲਾਈ ਦੇਣ ਲਈ ਇਕ ਕਰਾਰ 'ਤੇ ਦਸਤਖਤ ਕੀਤੇ। ਇਸ ਨਾਲ ਨੌਜਵਾਨਾਂ ਦੀ ਰੁਜ਼ਗਾਰ ਪਾਉਣ ਦੀ ਸਮਰੱਥਾ ਨੂੰ ਉਤਸ਼ਾਹ ਮਿਲੇਗਾ। ਕੌਸ਼ਲ ਵਿਕਾਸ ਤੇ ਕਾਰੋਬਾਰ ਮੰਤਰਾਲੇ ਤਹਿਤ ਆਉਣ ਵਾਲੇ ਡੀਜੀਟੀ ਦੇ ਨਾਲ ਮਾਰੂਤੀ ਨੇ ਇਹ ਕਰਾਰ ਕੀਤਾ ਹੈ। ਇਸ ਤਹਿਤ ਮਾਰੂਤੀ ਇਹ ਯਕੀਨੀ ਕਰੇਗੀ ਕਿ ਘੱਟ ਤੋਂ ਘੱਟ 80 ਫ਼ੀਸਦੀ ਸਿਖਲਾਈ ਪ੫ਾਪਤ ਨੂੰ ਮਾਰੂਤੀ ਸੁਜੂਕੀ ਜਾਂ ਉਸਦੇ ਕਾਰੋਬਾਰੀਆਂ ਭਾਗੀਦਾਰਾਂ ਕੋਲ ਰੁਜ਼ਗਾਰ ਮੁਹੱਈਆ ਕਰਵਾÎਇਆ ਜਾਵੇ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮਾਰੂਤੀ ਇਹ ਵੀ ਯਕੀਨੀ ਕਰੇਗੀ ਕਿ ਸਿਖਲਾਈ ਲੈਣ ਵਾਲਾ ਆਪਣੇ ਅਨੁਕੂਲ ਖੇਤਰਾਂ 'ਚ ਸਿਖਲਾਈ ਤੇ ਉੱਚ ਸਿੱਖਿਆ ਪ੫ਾਪਤ ਕਰ ਸਕੇ। ਨਾਲ ਹੀ ਕੰਪਨੀ ਵਿਦਿਆਰਥੀਆਂ ਨੂੰ ਮਿਹਨਤੀ ਬਣਾਉਣ 'ਚ ਵੀ ਸਹਿਯੋਗ ਕਰੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Skill Ministry, Maruti Suzuki sign pact to train youth