ਵਿਦੇਸ਼ੀ ਸੁਸਤੀ 'ਤੇ ਟੁੱਟਿਆ ਸੋਨਾ, ਚਾਂਦੀ 'ਚ ਮਜ਼ਬੂਤੀ

Updated on: Mon, 13 Aug 2018 07:10 PM (IST)
  

- 40 ਰੁਪਏ ਦੀ ਸੁਸਤੀ ਨਾਲ ਸੋਨਾ ਆਇਆ 30,660 ਰੁਪਏ ਪ੫ਤੀ 10 ਗ੫ਾਮ 'ਤੇ

- 50 ਰੁਪਏ ਉਛਲ ਕੇ 39,050 ਰੁਪਏ ਪ੫ਤੀ ਕਿੱਲੋ 'ਤੇ ਪਹੁੰਚੀ ਚਾਂਦੀ

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ ਤੋਂ ਮਿਲ ਰਹੇ ਸੁਸਤ ਸੰਕੇਤਾਂ ਹੇਠ ਹਫ਼ਤੇ ਦੇ ਪਹਿਲੇ ਕਾਰੋਬਾਰੀ ਸੈਸ਼ਨ 'ਚ ਸੋਨਾ ਮੁੜ ਤੋਂ ਗਿਰਾਵਟ ਦਾ ਸ਼ਿਕਾਰ ਹੋਇਆ। ਦਿਨ ਦੇ ਕਾਰੋਬਾਰ ਦੇ ਅਖ਼ੀਰ 'ਚ ਪੀਲੀ ਧਾਤੂ ਦਾ ਭਾਅ 40 ਰੁਪਏ ਟੁੱਟ ਕੇ 30,660 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋਇਆ। ਹਾਲਾਂਕਿ ਚਾਂਦੀ ਦੇ ਭਾਅ 'ਚ 50 ਰੁਪਏ ਦੀ ਮਜ਼ਬੂਤੀ ਆਈ। ਕਾਰੋਬਾਰ ਦੇ ਅਖੀਰ 'ਚ ਚਾਂਦੀ ਦਾ ਭਾਅ 39,050 ਰੁਪਏ ਪ੫ਤੀ ਕਿੱਲੋ ਸੀ।

ਜਾਣਕਾਰਾਂ ਦਾ ਕਹਿਣਾ ਸੀ ਕਿ ਤੁਰਕੀ ਦੇ ਆਰਥਿਕ ਸੰਕਟ ਕਾਰਨ ਅਮਰੀਕੀ ਡਾਲਰ ਆਪਣੀਆਂ ਸਾਰੀਆਂ ਹਮਰੁਤਬਾ ਮੁਦਰਾਵਾਂ ਦੇ ਮੁਕਾਬਲੇ 13 ਮਹੀਨੇ ਦੇ ਉੱਚ ਪੱਧਰ 'ਤੇ ਚਲਾ ਗਿਆ। ਇਸ ਨਾਲ ਨਿਵੇਸ਼ਕਾਂ ਨੇ ਸੋਨੇ 'ਚ ਨਿਵੇਸ਼ ਤੋਂ ਮੂੰਹ ਮੋੜ ਲਿਆ। ਹਾਲਾਂਕਿ ਸਿੱਕਾ ਨਿਰਮਾਤਾਵਾਂ ਤੇ ਉਦਯੋਗਿਕ ਇਕਾਈਆਂ ਵੱਲੋਂ ਮਜ਼ਬੂਤ ਮੰਗ ਕਾਰਨ ਸੋਮਵਾਰ ਨੂੰ ਚਾਂਦੀ ਦੇ ਭਾਅ 'ਚ ਉਛਾਲ ਵੇਖਿਆ ਗਿਆ।

ਸਿੰਗਾਪੁਰ ਦੇ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦਾ ਭਾਅ 0.57 ਫ਼ੀਸਦੀ ਫਿਸਲ ਕੇ 1204.30 ਡਾਲਰ, ਜਦਕਿ ਚਾਂਦੀ ਦਾ ਭਾਅ 0.56 ਫ਼ੀਸਦੀ ਟੁੱਟ ਕੇ 15.19 ਡਾਲਰ ਪ੫ਤੀ ਅੌਂਸ (28.35) ਗ੫ਾਮ ਰਹਿ ਗਿਆ। ਨਵੀਂ ਦਿੱਲੀ 'ਚ 40 ਰੁਪਏ ਦੀ ਗਿਰਾਵਟ ਤੋਂ ਬਾਅਦ 99.9 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 30,660 ਰੁਪਏ, ਜਦਕਿ 99.5 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 30,510 ਰੁਪਏ ਪ੫ਤੀ 10 ਗ੫ਾਮ ਭਾਅ 'ਤੇ ਉਪਲਬਧ ਸੀ। ਚਾਂਦੀ ਦੇ ਹਫ਼ਤਾਵਰੀ ਡਲਿਵਰੀ ਭਾਅ ਵੀ 85 ਰੁਪਏ ਮਜ਼ਬੂਤੀ ਨਾਲ 38,050 ਰੁਪਏ ਪ੫ਤੀ ਕਿੱਲੋਗ੫ਾਮ 'ਤੇ ਪਹੁੰਚ ਗਏ। ਹਾਲਾਂਕਿ ਚਾਂਦੀ ਦੇ ਸਿੱਕਿਆਂ ਦਾ ਭਾਅ ਪ੫ਤੀ ਸੈਕੜਾ 1000 ਰੁਪਏ ਗਿਰਾਵਟ ਨਾਲ 73,000 ਰੁਪਏ ਖ਼ਰੀਦ ਤੇ 74,000 ਰੁਪਏ ਵਿਕਰੀ 'ਤੇ ਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: silver gold