ਹੋਟਲਾਂ ਤੇ ਰੈਸਟੋਰੈਂਟਾਂ ਦੇ ਸਰਵਿਸ ਚਾਰਜ ਨੂੰ ਆਮਦਨੀ ਸਮਝੋ

Updated on: Wed, 13 Sep 2017 07:39 PM (IST)
  

ਨਵੀਂ ਦਿੱਲੀ (ਏਜੰਸੀ) : ਕੁਝ ਹੋਟਲਾਂ ਤੇ ਰੈਸਟੋਰੈਂਟਾਂ ਵੱਲੋਂ ਹਾਲੇ ਵੀ ਸਰਵਿਸ ਚਾਰਜ ਵਸੂਲੇ ਜਾਣ ਕਾਰਨ ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਸੀਬੀਡੀਟੀ ਨੂੰ ਕਿਹਾ ਹੈ ਕਿ ਉਹ ਟੈਕਸ ਰਿਟਰਨ ਦਾ ਮੁਲਾਂਕਣ ਕਰਦੇ ਸਮੇਂ ਸਰਵਿਸ ਚਾਰਜ ਨੂੰ ਆਮਦਨੀ ਵਜੋਂ ਦੇਖੇ। ਮੌਜੂਦਾ ਸਮੇਂ 'ਚ ਸਰਕਾਰ ਵੱਲੋਂ ਅਜਿਹੇ ਚਾਰਜ ਨੂੰ ਬਦਲਵੇਂ ਚਾਰਜ ਬਣਾਉਣ ਦੇ ਦਿਸ਼ਾ-ਨਿਰਦੇਸ਼ ਦੇ ਬਾਵਜੂਦ ਕੁਝ ਹੋਟਲ ਅਤੇ ਰੈਸਟੋਰੈਂਟ ਪੰਜ ਤੋਂ 20 ਫ਼ੀਸਦੀ ਦੇ ਦਾਇਰੇ 'ਚ ਸਰਵਿਸ ਚਾਰਜ ਲਗਾ ਰਹੇ ਹਨ।

ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਵੱਡੇ ਹੋਟਲਾਂ ਤੇ ਰੈਸਟੋਰੈਂਟਾਂ ਨੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਪਰ ਰਾਸ਼ਟਰੀ ਖ਼ਪਤਕਾਰ ਹੈੱਲਪਲਾਈਨ ਰਾਹੀਂ ਹਾਲੇ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ, 'ਹੋਟਲ-ਰੈਸਟੋਰੈਂਟਾਂ ਨੂੰ ਕਿਹਾ ਗਿਆ ਹੈ ਕਿ ਜਾਂ ਤਾਂ ਉਹ ਸਰਵਿਸ ਚਾਰਜ ਦੇ ਕਾਲਮ ਨੂੰ ਖ਼ਾਲੀ ਛੱਡਣ ਜਾਂ ਬਿੱਲ 'ਚ ਜ਼ਿਕਰ ਕਰਨ ਕਿ ਇਹ ਬਦਲਵਾਂ ਹੱਲ ਹੈ।' ਹਾਲਾਂਕਿ ਪਾਸਵਾਨ ਨੇ ਕਿਹਾ ਕਿ ਸਰਵਿਸ ਚਾਰਜ ਦਾ ਲਾਜ਼ਮੀ ਤੌਰ 'ਤੇ ਭੁਗਤਾਨ ਕਰਨ 'ਤੇ ਜ਼ੋਰ ਦੇਣ ਵਾਲਿਆਂ ਖ਼ਿਲਾਫ਼ ਸ਼ਿਕਾਇਤਾਂ ਰਾਸ਼ਟਰੀ ਉਪਭੋਗਤਾ ਹੈਲਪਲਾਈਨ ਰਾਹੀਂ ਪ੍ਰਾਪਤ ਹੋ ਰਹੀਆਂ ਹਨ ਅਤੇ ਖ਼ਬਰਾਂ ਮੀਡੀਆ 'ਚ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ, 'ਇਸ ਮੁੱਦੇ ਦੀ ਗੰਭੀਰਤਾ ਦੇ ਮੱਦੇਨਜ਼ਰ ਖ਼ਪਤਕਾਰ ਮਾਮਲਿਆਂ ਦੇ ਵਿਭਾਗ ਨੇ ਸੀਬੀਡੀਟੀ ਨੂੰ ਲਿਖਿਆ ਹੈ ਕਿ ਉਹ ਟੈਕਸ ਮੁਲਾਂਕਣ ਕਰਦੇ ਸਮੇਂ ਸਰਵਿਸ ਚਾਰਜ ਨੂੰ ਵੀ ਸ਼ਾਮਲ ਕਰਨ ਬਾਰੇ ਵਿਚਾਰ ਕਰੇ'।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Service charge is income source