ਮੈਡੀਕਲ ਕਾਲਜਾਂ ਦੀ ਤਸਦੀਕ 'ਚ ਏਆਈ ਦੀ ਵਰਤੋਂ 'ਤੇ ਸੁਪਰੀਮ ਕੋਰਟ ਸਹਿਮਤ

Updated on: Fri, 21 Sep 2018 07:57 PM (IST)
  

ਨਵੀਂ ਦਿੱਲੀ (ਆਈਏਐੱਨਐੱਸ) : ਮੈਡੀਕਲ ਕੌਂਸਲ ਆਫ ਇੰਡੀਆ (ਐੱਮਸੀਆਈ) ਵੱਲੋਂ ਮੈਡੀਕਲ ਕਾਲਜਾਂ ਦੀ ਤਸਦੀਕ ਦੀ ਪ੍ਰਕਿਰਿਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਇਸਤੇਮਾਲ 'ਤੇ ਸੁਪਰੀਮ ਕੋਰਟ ਸਹਿਮਤ ਹੋ ਗਈ ਹੈ। ਸੁਪਰੀਮ ਕੋਰਟ ਨੇ ਇਨਫੋਸਿਸ ਦੇ ਸਹਿ-ਸੰਸਥਾਪਕ ਅਤੇ ਗ਼ੈਰ ਕਾਰਜਕਾਰੀ ਚੇਅਰਮੈਨ ਨੰਦਨ ਨੀਲੇਕਣੀ ਨੂੰ ਇਸ ਬਾਰੇ ਛੇਤੀ ਤੋਂ ਛੇਤੀ ਠੋਸ ਸੁਝਾਅ ਦੇਣ ਲਈ ਕਿਹਾ ਹੈ।

ਜਸਟਿਸ ਐੱਸ ਏ ਬੋਬਦੇ ਅਤੇ ਜਸਟਿਸ ਐੱਲ ਨਾਗੇਸ਼ਵਰ ਰਾਓ ਦੇ ਬੈਂਚ ਨੇ ਸ਼ੁੱਕਰਵਾਰ ਨੂੰ ਦੇਸ਼ 'ਚ ਮੈਡੀਕਲ ਸਿੱਖਿਆ 'ਚ ਏਆਈ ਦੀ ਮਦਦ ਨਾਲ ਸੁਧਾਰ ਦੇ ਨਿਆਮਿੱਤਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ। ਸਿੱਬਲ ਨੇ ਅਦਾਲਤ ਨੂੰ ਕਿਹਾ ਕਿ ਨੰਦਨ ਨੀਲੇਕਣੀ ਕੰਪਿਊਟਰ ਨੈੱਟਵਰਕ ਆਧਾਰਤ ਇਸ ਤਰ੍ਹਾਂ ਦਾ ਤਕਨੀਕੀ ਹੱਲ ਵਿਕਸਿਤ ਕਰਨ 'ਚ ਅਦਾਲਤ ਦੀ ਮਦਦ ਕਰ ਸਕਦੇ ਹਨ ਜਿਸ ਵਿਚ ਏਆਈ ਜੁੜਿਆ ਹੋਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SC agrees to use AI to improve medical education