ਐੱਸਬੀਆਈ 'ਚ ਹੋਵੇਗਾ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ

Updated on: Mon, 20 Mar 2017 09:45 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ ਸਰਕਾਰ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਨਾਲ ਕਰੇਗਾ। ਕੇਂਦਰ ਨੇ ਸੋਮਵਾਰ ਨੂੰ ਇਸ ਦਾ ਅਧਿਕਾਰਤ ਐਲਾਨ ਕੀਤਾ ਸੀ। ਅੌਰਤਾਂ ਇਸ ਅਨੋਖੇ ਬੈਂਕ ਦੀ ਸਥਾਪਨਾ ਪਹਿਲਾਂ ਦੀ ਯੂਪੀਏ ਸਰਕਾਰ ਨੇ ਕੀਤੀ ਸੀ।

ਵਿੱਤ ਮੰਤਰਾਲੇ ਨੇ ਭਾਰਤੀ ਮਹਿਲਾ ਬੈਂਕ ਦੇ ਐੱਸਬੀਆਈ 'ਚ ਰੇਲਵੇਂ ਦੇ ਫ਼ੈਸਲੇ ਦੀ ਮੁੱਖ ਵਜ੍ਹਾ ਵੀ ਦੱਸੀ ਹੈ। ਮੰਤਰਾਲੇ ਨੇ ਕਿਹਾ ਕਿ ਐੱਸਬੀਆਈ ਦੀਆਂ ਅੌਰਤਾਂ ਲਈ 126 ਵਿਸ਼ੇਸ਼ ਸ਼ਾਖਾਵਾਂ ਹਨ। ਜਦਕਿ ਬੀਐੱਮਬੀ ਦੀਆਂ ਸਿਰਫ ਸੱਤ ਬ੍ਰਾਂਚਾਂ ਹਨ। ਇਸ ਲਈ ਭਾਰਤੀ ਮਹਿਲਾ ਬੈਂਕ ਦੀ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਲਾਗਤ ਕਾਫੀ ਜ਼ਿਆਦਾ ਹੈ। ਐੱਸਬੀਆਈ ਦੇ ਮਾਧਿਅਮ ਨਾਲ ਕਾਫੀ ਘੱਟ ਲਾਗਤ 'ਤੇ ਅੌਰਤਾਂ ਨੂੰ ਜ਼ਿਆਦਾ ਕਰਜ਼ਾ ਮੁਹੱਈਆ ਕਰਵਾਇਆ ਜਾ ਸਕਦਾ ਹੈ। ਅੌਰਤਾਂ ਨੂੰ ਸਸਤਾ ਕਰਜ਼ਾ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ। ਨਾਲ ਹੀ ਉਨ੍ਹਾਂ ਨੂੰ ਵਿਆਪਕ ਨੈੱਟਵਰਕ ਰਾਹੀਂ ਸੇਵਾਵਾਂ ਦਿਵਾਉਣ ਦੀ ਜ਼ਰੂਰਤ ਹੈ।

ਭਾਰਤੀ ਮਹਿਲਾ ਬੈਂਕ ਦੀ ਸਥਾਪਨਾ ਨੂੰ ਤਿੰਨ ਸਾਲ ਹੋ ਚੁੱਕੇ ਹਨ। ਹੁਣ ਤਕ ਇਹ ਅੌਰਤਾਂ ਨੂੰ ਕਰੀਬ 192 ਕਰੋੜ ਰੁਪਏ ਦਾ ਕਰਜ਼ਾ ਦੇ ਚੁੱਕਾ ਹੈ। ਦੂਜੇ ਪਾਸੇ ਐੱਸਬੀਆਈ ਗਰੁੱਪ ਨੇ ਅੌਰਤਾਂ ਨੂੰ 46,000 ਕਰੋੜ ਰੁਪਏ ਬਤੌਰ ਕਰਜ਼ਾ ਮੁਹੱਈਆ ਕਰਵਾਇਆ ਹੈ। ਹਾਲ 'ਚ ਹੀ ਸਰਕਾਰ ਨੇ ਐੱਸਬੀਆਈ ਦੇ ਸਹਿਯੋਗੀ ਬੈਂਕਾਂ ਦਾ ਉਸ ਨਾਲ ਰਲੇਵਾਂ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤੀ ਸਟੇਟ ਬੈਂਕ ਦੀਆਂ ਪੂਰੇ ਦੇਸ਼ 'ਚ ਲਗਪਗ 20 ਹਜ਼ਾਰ ਬੈਂਕ ਸ਼ਾਖਾਵਾਂ ਹਨ। ਉਸ ਦੀਆਂ ਕਰੀਬ ਦੋ ਲੱਖ ਕਾਮਿਆਂ 'ਚ 22 ਫ਼ੀਸਦੀ ਅੌਰਤਾਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SBI merge in mahila bank