ਸਿੰਡੀਕੇਟ ਬੈਂਕ ਨੂੰ ਚੌਥੀ ਤਿਮਾਹੀ 'ਚ 2,195 ਕਰੋੜ ਦਾ ਘਾਟਾ

Updated on: Wed, 16 May 2018 07:36 PM (IST)
  

ਨਵੀਂ ਦਿੱਲੀ (ਏਜੰਸੀ) : ਜਨਤਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਬੀਤੇ ਵਿੱਤੀ ਸਾਲ ਦੀ ਮਾਰਚ 'ਚ ਸਮਾਪਤ ਚੌਥੀ ਤਿਮਾਹੀ 'ਚ 2,195.12 ਕਰੋੜ ਰੁਪਏ ਦਾ ਘਾਟਾ ਪਿਆ ਹੈ। ਉੱਚੇ ਡੁੱਬੇ ਕਰਜ਼ ਦੀ ਵਜ੍ਹਾ ਨਾਲ ਬੈਂਕ ਨੂੰ ਜ਼ਿਆਦਾ ਤਜਵੀਜ਼ ਕਰਨੀ ਪਈ, ਜਿਸ ਨਾਲ ਬੈਂਕ ਦਾ ਨੁਕਸਾਨ ਵਧਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਬੈਂਕ ਨੂੰ 103.84 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਦਸੰਬਰ ਤਿਮਾਹੀ 'ਚ ਬੈਂਕ ਨੂੰ 869.77 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਹੈ ਕਿ ਮਾਰਚ ਤਿਮਾਹੀ 'ਚ ਬੈਂਕ ਨੂੰ ਡੁੱਬੇ ਕਰਜ਼ ਲਈ ਕੀਤੀ ਤਜਵੀਜ਼ ਕਰੀਬ ਤਿੰਨ ਗੁਣਾ ਭਾਵ 3,544.68 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 1,192.54 ਕਰੋੜ ਰੁਪਏ ਸੀ।

ਤਿਮਾਹੀ ਦੌਰਾਨ ਬੈਂਕ ਦੀ ਆਮਦਨੀ ਘਟ ਕੇ 6,046 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 6,913.09 ਕਰੋੜ ਰੁਪਏ ਰਹੀ ਸੀ। ਪੂਰੇ ਵਿੱਤੀ ਸਾਲ 2017-18 'ਚ ਬੈਂਕ ਨੂੰ 3,222.84 ਕਰੋੜ ਰੁਪਏ ਦਾ ਘਾਟਾ ਹੋਇਆ, ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਬੈਂਕ ਨੇ 358.95 ਕਰੋੜ ਰੁਪਏ ਦਾ ਲਾਭ ਕਮਾਇਆ ਸੀ। ਵਿੱਤੀ ਸਾਲ ਦੌਰਾਨ ਬੈਂਕ ਦੀ ਆਮਦਨ ਘਟ ਕੇ 24,581.85 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 26,461.18 ਕਰੋੜ ਰੁਪਏ ਸੀ। ਸਿੰਡੀਕੇਟ ਬੈਂਕ ਦੇ ਪ੫ਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਮੈਵਿਲਨ ਰੈਗੋ ਖ਼ਿਲਾਫ਼ ਸੀਬੀਆਈ ਨੇ ਪਿਛਲੇ ਮਹੀਨੇ 6,00 ਕਰੋੜ ਰੁਪਏ ਦੇ ਆਈਡੀਬੀਆਈ ਬੈਂਕ ਕਰਜ਼ ਸਬੰਧੀ ਮਾਮਲਾ ਦਰਜ ਕੀਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sayndicate bank news