ਕਾਰਡ ਨਾਲ ਪੇਮੈਂਟ ਲੈਣ ਵਾਲਿਆਂ ਨੂੰ ਰਾਹਤ ਦੇਣ ਦੀ ਤਿਆਰੀ

Updated on: Fri, 17 Feb 2017 09:43 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਕਾਰਡ ਨਾਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ 'ਚ ਰੁੱਝੀ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਹੁਣ ਛੋਟੇ ਵਪਾਰੀਆਂ ਨੂੰ ਰਾਹਤ ਦੇ ਸਕਦੇ ਹਨ। ਆਰਬੀਆਈ ਨੇ ਡੈਬਿਟ ਕਾਰਡ ਨਾਲ ਲੈਣ 'ਤੇ ਐੱਮਡੀਆਰ (ਮਰਚੈਂਟ ਡਿਸਕਾਊਂਟ ਰੇਟ) ਚਾਰਜ ਘਟਾਉਣ ਦੀ ਤਜਵੀਜ਼ ਦੇ ਨਾਲ-ਨਾਲ ਬੈਂਕਾਂ ਨੂੰ ਪੀਓਐੱਸ ਅਰਥਾਤ ਸਵਾਈਪ ਮਸ਼ੀਨਾਂ 'ਤੇ ਮਹੀਨਾਵਾਰ ਕਿਰਾਇਆ ਵੀ ਘੱਟ ਕਰਨ ਨੂੰ ਕਿਹਾ ਹੈ। ਅਜਿਹੇ ਹੋਣ 'ਤੇ ਉਨ੍ਹਾਂ ਵਪਾਰੀਆਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੀ ਕਾਰਡ ਦੇ ਮਾਧਿਅਮ ਨਾਲ ਲੈਣ ਘੱਟ ਹੋਣ ਦੀ ਵਜ੍ਹਾ ਨਾਲ ਪੀਓਐੱਸ ਮਸ਼ੀਨ ਲਗਾਉਣੀ ਮਹਿੰਗੀ ਪੈਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਰਬੀਆਈ ਇਸ ਸਬੰਧ 'ਚ ਅੱਗੇ ਕਦਮ ਉਠਾ ਸਕਦਾ ਹੈ।

ਸੂਤਰਾਂ ਮੁਤਾਬਕ ਆਰਬੀਆਈ ਨੇ ਕਾਰਡ ਨੈੱਟਵਰਕਾਂ ਨੂੰ ਵੀ ਨੈੱਟਵਰਕ ਫੀਸ ਨੂੰ ਢੁੱਕਵੇਂ ਤਰੀਕੇ ਨਾਲ ਸੋਧਣ ਲਈ ਕਿਹਾ ਹੈ। ਆਰਬੀਆਈ ਦਾ ਕਹਿਣਾ ਹੈ ਕਿ ਫਿਲਹਾਲ ਜੋ ਫਲੈਟ ਚਾਰਜ ਲਗਾਉਣ ਦੀ ਵਿਵਸਥਾ ਹੈ, ਉਸ ਨੂੰ ਬਦਲ ਕੇ ਫ਼ੀਸਦੀ ਆਧਾਰ 'ਤੇ ਚਾਰਜ ਲੈਣਾ ਚਾਹੀਦਾ। ਆਰਬੀਆਈ ਨੇ ਬੈਂਕਾਂ ਨੂੰ ਵਪਾਰੀਆਂ ਤੋਂ ਮਹੀਨਾਵਾਰ ਕਿਰਾਏ ਨੂੰ ਵੀ ਤਰਕਸੰਗਤ ਬਣਾਉਣ ਲਈ ਕਿਹਾ ਹੈ।

ਫਿਲਹਾਲ ਦੇਸ਼ 'ਚ ਪੀਓਐੱਸ ਮਸ਼ੀਨਾਂ ਲਗਾਉਣ ਅਤੇ ਉਸ ਦੇ ਰੱਖ-ਰਖਾਅ ਦੀ ਲਾਗਤ ਕਾਫੀ ਜ਼ਿਆਦਾ ਹੈ ਜਿਸ ਕਾਰਨ ਛੋਟੇ ਕਾਰੋਬਾਰੀ ਕਾਰਡ ਨਾਲ ਲੈਣ-ਦੇਣ ਸਵੀਕਾਰਨ ਦੀ ਵਿਵਸਥਾ ਕਰਨ ਤੋਂ ਕਤਰਾਉਂਦੇ ਹਨ। ਦੂਜੇ ਪਾਸੇ ਪੇਂਡੂ ਖੇਤਰਾਂ 'ਚ ਪੀਓਐੱਸ ਮਸ਼ੀਨਾਂ ਦੀ ਸਰਵਿਸਿੰਗ ਵੀ ਇਕ ਸਮੱਸਿਆ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਡੈਬਿਟ ਅਤੇ ਯੈਡਿਟ ਕਾਰਡ ਨਾਲ ਲੈਣ-ਦੇਣ ਨੂੰ ਹੁਲਾਰਾ ਦੇਣ ਲਈ ਪੀਓਐੱਸ ਮਸ਼ੀਨਾਂ ਦੀ ਗਿਣਤੀ ਵਧਾਈ ਜਾਵੇ। ਇਹ ਹੀ ਵਜ੍ਹਾ ਹੈ ਕਿ ਸਰਕਾਰ ਨੇ ਪੇਂਡੂ ਖੇਤਰਾਂ 'ਚ ਪੀਓਐੱਸ ਮਸ਼ੀਨਾਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਸੀ। ਸਰਕਾਰ ਨੇ 10 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਇਕ ਲੱਖ ਪਿੰਡਾਂ 'ਚ ਦੋ-ਦੋ ਪੀਓਐੱਸ ਮਸ਼ੀਨਾਂ ਲਗਾਉਣ ਦਾ ਐਲਾਨ ਕੀਤਾ ਸੀ। ਇਹ ਮਸ਼ੀਨਾਂ ਨਾਬਾਰਡ ਦੀ ਮਦਦ ਨਾਲ ਸਹਿਕਾਰੀ ਕਮੇਟੀਆਂ, ਖਾਦ ਤੇ ਬੀਜ ਦੇ ਡੀਲਰਾਂ ਅਤੇ ਮਿਲਕ ਕਮੇਟੀਆਂ ਨੂੰ ਦਿੱਤੀ ਜਾਣਗੀਆਂ। ਫਿਲਹਾਲ ਦੇਸ਼ 'ਚ ਕਰੀਬ 13 ਲੱਖ ਪੀਓਐੱਸ ਮਸ਼ੀਨਾਂ ਹਨ।

ਦਰਅਸਲ ਕਈ ਬੈਂਕਾਂ ਦੇ ਪੀਓਐੱਸ ਮਸ਼ੀਨਾਂ ਦਾ ਮਹੀਨਾਵਾਰ ਕਿਰਾਇਆ ਕਾਫੀ ਜ਼ਿਆਦਾ ਹੈ। ਮਿਸਾਲ ਵਜੋਂ ਸਾਊਥ ਇੰਡੀਅਨ ਬੈਂਕ ਪੀਓਐੱਸ ਮਸ਼ੀਨ 'ਤੇ ਘੱਟ ਤੋਂ ਘੱਟ ਇਕ ਹਜ਼ਾਰ ਰੁਪਏ ਮਹੀਨਾਵਾਰ ਕਿਰਾਇਆ ਲੈਂਦਾ ਹੈ। ਹਾਲਾਂਕਿ ਪੀਓਐੱਸ ਨਾਲ ਜੁੜੇ ਚਾਲੂ ਖਾਤੇ 'ਚ ਜੇ ਪੰਜ ਲੱਖ ਤੋਂ ਜ਼ਿਆਦਾ ਰਕਮ ਰਹਿੰਦੀ ਹੈ ਤਾਂ ਇਹ ਮਾਫ਼ ਕਰ ਦਿੱਤਾ ਜਾਂਦਾ ਹੈ। ਉਥੇ ਨਿਰਧਾਰਤ ਰਕਮ ਦੇ ਲੈਣ-ਦੇਣ ਨਾ ਹੋਣ 'ਤੇ 250 ਰੁਪਏ ਕਮਿਟਮੈਂਟ ਚਾਰਜ ਲਿਆ ਜਾਂਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Relife in card payment transaction