ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਆਰਬੀਆਈ ਗਰਵਨਰ ਉਰਜਿਤ ਪਟੇਲ

Updated on: Tue, 12 Jun 2018 07:50 PM (IST)
  

ਨਵੀਂ ਦਿੱਲੀ (ਏਜੰਸੀ) : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਅੱਜ ਸੰਸਦ ਦੀ ਇਕ ਕਮੇਟੀ ਸਾਹਮਣੇ ਪੇਸ਼ ਹੋਏ ਜਿਥੇ ਉਨ੍ਹਾਂ ਨੂੰ ਬੈਂਕਾਂ ਦੀ ਵਸੂਲੀ 'ਚ ਫਸੇ ਕਰਜ਼ ਦੇ ਉੱਚੇ ਪੱਧਰ, ਬੈਂਕਾਂ 'ਚ ਧੋਖਾਧੜੀ ਤੇ ਨਕਦੀ ਸੰਕਟ ਵਰਗੇ ਮੁੱਦਿਆਂ 'ਤੇ ਕੁਝ ਵੱਡੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਪਟੇਲ ਦੇ ਕਮੇਟੀ ਮੈਂਬਰਾਂ ਨੂੰ ਭਰੋਸਾ ਹੈ ਕਿ ਰਿਜ਼ਰਵ ਬੈਂਕ ਆਪਣੀ ਪ੫ਣਾਲੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਕਦਮ ਚੁੱਕ ਰਿਹਾ ਹੈ। ਸੰਸਦ ਦੀ ਸਥਾਈ ਕਮੇਟੀ ਦੀ ਮੀਟਿੰਗ 'ਚ ਮੌਜੂਦ ਇਕ ਸੂਤਰ ਨੇ ਦੱਸਿਆ ਕਿ ਪਟੇਲ ਨੇ ਵਿਸ਼ਵਾਸ ਪ੫ਗਟ ਕੀਤਾ ਹੈ ਕਿ ਫਸੇ ਕਰਜ਼ ਭਾਵ ਐੱਨਪੀਏ ਦੇ ਸੰਕਟ 'ਤੇ ਪਾਰ ਪਾ ਲਿਆ ਜਾਵੇਗਾ।

ਕਾਂਗਰਸੀ ਆਗੂ ਵੀਰੱਪਾ ਮੋਇਲੀ ਦੀ ਪ੫ਧਾਨਗੀ ਵਾਲੀ ਇਸ ਕਮੇਟੀ ਦੇ ਕੁਝ ਮੈਂਬਰਾਂ ਨੇ ਪਟੇਲ ਤੋਂ ਜਾਣਨਾ ਚਾਹਿਆ ਕਿ ਏਟੀਐੱਮ ਮਸ਼ੀਨਾਂ 'ਚ ਹਾਲ ਹੀ 'ਚ ਪੈਸੇ ਦੀ ਕਮੀ ਆ ਗਈ ਸੀ। ਕੁਝ ਮੈਂਬਰਾਂ ਨੇ ਪੁੱਿਛਆ ਕਿ ਬੈਂਕਿੰਗ ਧੋਖਾਧੜੀ ਨਾਲ ਨਜਿੱਠਣ ਲਈ ਢੁੱਕਵੇਂ ਕਦਮ ਕਿਉਂ ਨਹੀਂ ਚੁੱਕੇ ਗਏ। ਪਟੇਲ ਨੇ ਕਮੇਟੀ ਨੂੰ ਕਿਹਾ ਕਿ ਬੈਂਕਿਗ ਵਿਵਸਥਾ ਨੂੰ ਪੁਖ਼ਤਾ ਬਣਾਈ ਰੱਖਣ ਲਈ ਕਦਮ ਚੁੱਕੇ ਜਾ ਰਹੇ ਹਨ। ਸਾਨੂੰ ਭਰੋਸਾ ਹੈ ਕਿ ਅਸੀਂ ਇਸ ਸੰਕਟ ਤੋਂ ਨਿੱਕਲ ਜਾਵਾਂਗੇ।

ਪਟੇਲ ਨੇ ਕਮੇਟੀ ਨੂੰ ਸੂਚਿਤ ਕੀਤਾ ਕਿ ਦੀਵਾਲੀਆ ਤੇ ਕਰਜ਼ ਸੋਧ ਕਾਨੂੰਨ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਐੱਨਪੀਏ ਦੇ ਮਾਮਲੇ 'ਚ ਹਾਲਾਤ ਸੁਧਰੇ ਹਨ। ਮੀਟਿੰਗ 'ਚ ਮੈਂਬਰਾਂ ਨੇ ਵੱਖ-ਵੱਖ ਸਰਕਾਰੀ ਬੈਂਕਾਂ ਦੀ ਖਸਤਾ ਹਾਲ, ਫਸੇ ਕਰਜ਼ ਤੇ ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 13,000 ਕਰੋੜ ਰੁਪਏ ਦੀ ਧੋਖਾਧੜੀ ਨੂੰ ਲੈ ਕੇ ਚਿੰਤਾ ਪ੫ਗਟ ਕੀਤੀ। ਕਮੇਟੀ ਦੇ ਮੈਂਬਰ ਤੇ ਤਿ੫ਣਮੂਲ ਕਾਂਗਰਸ ਦੇ ਆਗੂ ਦਿਨੇਸ਼ ਤਿ੫ਵੇਦੀ ਨੇ ਸੋਮਵਾਰ ਨੂੰ ਆਖਿਆ ਸੀ ਕਿ ਨੋਟਬੰਦੀ ਤੋਂ ਬਾਅਦ ਕਿੰਨਾ ਪੈਸਾ ਪ੫ਣਾਲੀ 'ਚ ਵਾਪਸ ਆਇਆ, ਆਰੀਬੀਆਈ ਨੇ ਹੁਣ ਤਕ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਗਵਰਨਰ ਨੂੰ ਇਸ ਬਾਰੇ ਸੂਚਿਤ ਕਰਨਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਹ ਕੱਲ੍ਹ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: rbi news