ਬੈਂਕਾਂ ਨੇ ਨਕਦੀ ਤਬਾਦਲੇ 'ਤੇ ਆਰਬੀਆਈ ਦੀ ਨਜ਼ਰ, ਕਈ ਸਖ਼ਤ ਨਿਯਮ

Updated on: Sat, 07 Apr 2018 07:31 PM (IST)
  

ਮੁੰਬਈ (ਏਜੰਸੀ) : ਬੈਂਕਾਂ ਵੱਲੋਂ ਨਕਦੀ ਤਬਾਦਲੇ ਲਈ ਨਿਯੁਕਤ ਕੀਤੇ ਜਾਣ ਵਾਲੇ ਸੇਵਾ ਪ੫ਦਾਤਾ ਨਾਲ ਜੁੜੇ ਨਿਯਮਾਂ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਹੋਰ ਸਖ਼ਤ ਕਰ ਦਿੱਤਾ ਹੈ। ਅਜਿਹਾ ਉਸ ਨੇ ਬੈਂਕਾਂ ਦੀ ਇਸ ਸਬੰਧ 'ਚ ਆਊਟ ਸੋਸਿੰਗ 'ਚ ਵਧਦੀ ਨਿਰਭਰਤਾ ਨੂੰ ਵੇਖਦਿਆਂ ਕੀਤਾ ਗਿਆ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਸ ਤਰ੍ਹਾਂ ਦੀ ਸੇਵਾ ਦੇਣ ਵਾਲੇ ਸੇਵਾ ਪ੫ਦਾਤਾ ਦੀ ਨੈੱਟਵਰਥ 100 ਕਰੋੜ ਰੁਪਏ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਕੋਲ ਨਕਦੀ ਲੈਣ ਲਿਜਾਣ ਵਾਲੇ ਘੱਟ ਤੋਂ ਘੱਟ 300 ਵਿਸ਼ੇਸ਼ ਵਾਹਨਾਂ ਦਾ ਬੇੜਾ ਹੋਣਾ ਚਾਹੀਦਾ ਹੈ। ਕੇਂਦਰੀ ਬੈਂਕ ਨੇ ਇਕ ਪੱਤਰ 'ਚ ਕਿਹਾ ਕਿ ਸੇਵਾ ਪ੫ਦਾਤਾ ਜਾਂ ਉਨ੍ਹਾਂ ਦੇ ਸਹਿਯੋਗੀ ਕੰਪਨੀਆਂ ਵੱਲੋਂ ਸੰਭਾਲੀ ਜਾਣ ਵਾਲੀ ਨਕਦ ਬੈਂਕ ਦੀ ਸੰਪਤੀ ਰਹੇਗੀ ਤੇ ਉਸ ਨਾਲ ਜੁੜੇ ਸਾਰੇ ਜ਼ੋਖ਼ਮਾਂ ਲਈ ਬੈਂਕ ਜ਼ਿੰਮੇਵਾਰ ਹੋਵੇਗਾ। ਇਸ ਨਾਲ ਜੁੜੀਆਂ ਘਟਨਾਵਾਂ ਨਾਲ ਨਜਿੱਠਣ ਲਈ ਬੈਂਕਾਂ ਨੂੰ ਆਪਣੇ ਨਿਰਦੇਸ਼ਕ ਮੰਡਲਾਂ ਤੋਂ ਆਗਿਆ ਪ੫ਾਪਤ ਇਕ ਢੁੱਕਵੀਂ ਕਾਰੋਬਾਰ ਯੋਜਨਾ ਨੂੰ ਲਾਗੂ ਕਰਨਾ ਹੋਵੇਗਾ।

ਆਰਬੀਆਹਂ ਨੇ ਬੈਂਕਾਂ ਵੱਲੋਂ ਆਪਣੀ ਮੌਜੂਦਾ ਵਿਵਸਥਾ ਦੀ ਸਮੀਖਿਆ ਕਰਨ ਤੇ 90 ਦਿਨਾਂ ਦੇ ਅੰਦਰ ਉਸ ਨੂੰ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਲਿਆਉਣ ਲਈ ਕਿਹਾ ਹੈ। ਪੱਤਰ ਅਨੁਸਾਰ ਨਕਦ ਲਿਆਉਣ ਤੇ ਲਿਜਾਣ ਵਾਲੇ ਹਰ ਵਾਹਨ 'ਚ ਜੀਪੀਐੱਸ ਦੀ ਸਹੂਲਤ ਹੋਣੀ ਚਾਹੀਦੀ ਹੈ ਤੇ ਉਸ ਦੀ ਅਸਲ ਸਮੇਂ 'ਚ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਦੇ ਮਾਰਗ 'ਚ ਪੈਣ ਵਾਲੇ ਨਜਦੀਕੀ ਪੁਲਿਸ ਸਟੇਸ਼ਨ ਦੇ ਸੰਕੇਤਕ ਵੀ ਉਸ 'ਚ ਹੋਣੇ ਚਾਹੀਦੇ ਹਨ। ਇਨ੍ਹਾਂ 'ਚ ਟਿਊਬਲੈੱਸ ਟਾਇਰ ਹੋਣੇ ਚਾਹੀਦੇ ਹਨ ਤੇ ਅਜਿਹੇ ਵਾਹਨਾਂ ਦੇ ਰਾਤ ਵੇਲੇ ਆਵਾਜਾਈ ਨੂੰ ਰੋਕਿਆ ਜਾਣਾ ਚਾਹੀਦਾ ਹੈ। ਵਾਹਨਾਂ ਨੂੰ ਸਮਾਲ ਮਾਰਗ ਦਾ ਪਾਲਣ ਨਹੀਂ ਕਰਨਾ ਚਾਹੀਦਾ ਹੈ ਤੇ ਇਨ੍ਹਾਂ 'ਚ ਵਾਇਰ ਲੈੱਸ ਮੋਬਾਈਲ ਕਮਿਊਨੀਕੇਸ਼ਨ ਤੇ ਹੂਟਰ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: rbi news