ਰੇਲਵੇ ਨੂੰ ਬੁਨਿਆਦੀ ਢਾਂਚੇ ਤੇ ਤਕਨੀਕ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ : ਲੋਹਾਨੀ

Updated on: Mon, 16 Apr 2018 07:06 PM (IST)
  

ਭੋਪਾਲ (ਏਜੰਸੀ) : ਰੇਲਵੇ ਬੋਰਡ ਦੇ ਪ੫ਧਾਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਰੇਲਵੇ ਨੂੰ ਬੁਨਿਆਦੀ ਢਾਂਚੇ, ਸੁਰੱਖਿਆ ਤੇ ਤਕਨੀਕ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਰੇਲਵੇ ਨੂੰ ਕਿੰਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਰਿਹਾ ਹੈ ਇਸ 'ਤੇ ਲੋਹਾਨੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੇਲਵੇ ਲਈ ਹੁਣ ਬੁਨਿਆਦੀ ਢਾਂਚੇ, ਸੁਰੱਖਿਆ ਤੇ ਤਕਨੀਕ ਤਿੰਨ ਮੁੱਖ ਖੇਤਰ ਹਨ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਲੋਹਾਨੀ ਇਥੇ 63ਵੇਂ ਰੇਲ ਹਫ਼ਤੇ ਸਮਾਰੋਹ ਦੀ ਖ਼ੁਸ਼ੀ 'ਚ ਰੇਲ ਪ੫ਦਰਸ਼ਨੀ ਦਾ ਸ਼ੁੱਭਆਰੰਭ ਕਰਨ ਆਏ ਹੋਏ ਸਨ। ਇਹ ਰੇਲ ਪ੫ਦਸ਼ਨੀ 15 ਅਪ੫ੈਲ ਤੋਂ 17 ਅਪ੫ੈਲ ਤਕ ਭੋਪਾਲ ਹਾਟ ਬਾਜ਼ਾਰ 'ਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲ ਸੇਵਾ 'ਚ ਸੁਧਾਰ ਕਰਨ ਲਈ ਨਵੀਂ ਤਕਨੀਕ ਅਪਨਾਈ ਜਾ ਰਹੀ ਹੈ। ਇਸ 'ਚ ਰੇਲਵੇ ਸਿੰਗਨਲ, ਹਾਈ ਸਪੀਡ ਟੇ੫ਨ, ਸੀਸੀਟੀਵੀ ਕੈਮਰਿਆਂ ਨੂੰ ਲਾਉਣਾ ਤੇ ਮੁਸਾਿਫ਼ਰਾਂ ਨੂੰ ਵਾਈ-ਫਾਈ ਦੀ ਸੇਵਾ ਮੁਹੱਈਆ ਕਰਵਾਉਣਾ ਹੈ। ਦੇਸ਼ 'ਚ ਪ੫ਸਤਾਵਿਤ ਬੁਲੇਟ ਟੇ੫ਨ ਦੀ ਵਰਤਮਾਨ ਸਥਿਤੀ ਬਾਰੇ ਪੁੱਛਣ 'ਤੇ ਲੋਹਾਨੀ ਨੇ ਕਿਹਾ ਕਿ ਬੁਲੇਟ ਟ੫ੇਨ ਸਾਲ 2022 'ਚ (ਅਹਿਮਦਾਬਾਦ ਤੇ ਮੁੰਬਈ ਦਰਮਿਆਨ) ਕੁਝ ਸੈਕਸ਼ਨ 'ਚ ਚਲਾਈ ਜਾਵੇਗੀ। ਇਹ ਟੇ੫ਨ ਅਹਿਮਦਾਬਾਦ ਤੋਂ ਮੁੰਬਈ ਤਕ ਸਾਲ 2023 'ਚ ਚੱਲੇਗੀ। ਇਸ ਦਿਸ਼ਾ 'ਚ ਕੰਮ ਚੱਲ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: railway department news