ਪ੍ਰਭੂ ਨੇ ਕੋਕਣ ਖੇਤਰ 'ਚ ਖਰਾਬ ਕੁਨੈਕਟੀਵਿਟੀ ਨੂੰ ਲੈ ਕੇ ਲਿੱਖਿਆ ਪੱਤਰ

Updated on: Fri, 14 Jul 2017 07:09 PM (IST)
  

ਨਵੀਂ ਦਿੱਲੀ (ਏਜੰਸੀ) : ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਸਿੰਧੂ ਦੁਰਗ ਜ਼ਿਲ੍ਹੇ ਸਮੇਤ ਕੋਕਣ ਖੇਤਰ 'ਚ ਟੈਲੀਫੋਨ ਦੀ ਖਰਾਬ ਕੁਨੈਕਟੀਵਿਟੀ ਦੀ ਸਮੱਸਿਆ 'ਤੇ ਦੂਰਸੰਚਾਰ ਮੰਤਰੀ ਮਨੋਜ ਸਿੰਘ ਨੂੰ ਪੱਤਰ ਲਿੱਖ ਕੇ ਮੁਸੀਬਤ ਤੋਂ ਜਾਣੂ ਕਰਵਾਇਆ ਹੈ। ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਰਹਿਣ ਵਾਲੇ ਪ੍ਰਭੂ ਇਸ ਵੇਲੇ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। ਸਿਨ੍ਹਾ ਨੂੰ ਲਿਖੇ ਪੱਤਰ 'ਚ ਪ੍ਰਭੂ ਨੇ 'ਖਰਾਬ ਬੁਨਿਆਦੀ ਸੁਵਿਧਾਵਾਂ, ਕਰਮਚਾਰੀਆਂ ਦੀ ਘਾਟ ਤੇ ਬਾਰਿਸ਼ ਤੋਂ ਬਾਅਦ ਸੇਵਾਵਾਂ 'ਚ ਆਉਂਦੀ ਰੁਕਾਵਟ' ਦਾ ਜ਼ਿਕਰ ਕੀਤਾ ਹੈ। ਪ੍ਰਭੂ ਨੇ ਲਿਖਿਆ ਕਿ 'ਮੈਂ ਟੈਲੀਫੋਨ ਕੁਨੈਕਟੀਵਿਟੀ ਨੂੰ ਲੈ ਕੇ ਸਿੰਧੂਦੁਰਗ ਜ਼ਿਲ੍ਹੇ ਸਮੇਤ ਕੋਕਣ ਜ਼ਿਲ੍ਹੇ ਖੇਤਰ ਦੇ ਲੋਕਾਂ ਨੂੰ ਆਉਂਦੀਆਂ ਸਮੱਸਿਆਵਾਂ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ।' ਜ਼ਿਕਰਯੋਗ ਹੈ ਕਿ ਸਿਨ੍ਹਾ ਰੇਲ ਰਾਜ ਮੰਤਰੀ ਵੀ ਹਨ। ਉਨ੍ਹਾਂ ਕਿਹਾ ਕਿ 'ਨੈਸ਼ਨਲ ਆਪਟਿਕਲ ਫਾਈਬਰ ਨੈੱਟਵਰਕ (ਐੱਨਓਐੱਫਐੱਨ) ਤੇ ਬੇਸ ਟ੫ਾਂਸੀਵਰ ਸਟੇਸ਼ਨ (ਬੀਚੀਐੱਸ) ਸਮੇਤ ਕਰਮਚਾਰੀਆਂ ਦੀ ਘਾਟ, ਬੁਨਿਆਦੀ ਸੁਵਿਧਾਵਾਂ ਨੂੰ ਉਨਤ ਕਰਨ ਦੀ ਜ਼ਰੂਰਤ ਹੈ।'

ਉਨ੍ਹਾਂ ਪੱਤਰ 'ਚ ਲਿਖਿਆ ਕਿ ਕਰਮਚਾਰੀਆਂ ਦੀ ਘਾਟ ਕਾਰਨ ਸੇਵਾਵਾਂ ਨੂੰ ਮੁੜ ਬਹਾਲ ਕਰਨਾ ਇਕ ਵੱਡੀ ਚੁਣੌਤੀ ਬਣ ਜਾਂਦੀ ਹੈ। ਸਿੰਧੂਦੁਰਗ ਦੀ ਭੁਗੋਲਿਕ ਸਥਿਤੀ ਬਾਰੇ ਪ੍ਰਭੂ ਨੇ ਕਿਹਾ ਕਿ 'ਅਸਲ 'ਚ ਸਿੰਧੂਦੁਰਗ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ 'ਚ ਮੋਬਾਈਲ ਦੀ ਕੁਨੈਕਟੀਵਿਟੀ ਬਹੁਤ ਖਰਾਬ ਹੈ।' ਉਨ੍ਹਾਂ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਣ ਲਈ ਕਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: prabhu wrote a letter to telecome minister