ਪ੫ਦੁਮਣ ਹੱਤਿਆ ਕਾਂਡ 'ਚ ਬਹਿਸ ਹੋਈ ਪੂਰੀ, 20 ਨੂੰ ਆਵੇਗਾ ਫ਼ੈਸਲਾ

Updated on: Fri, 15 Dec 2017 08:59 PM (IST)
  

ਜੇਐੱਨਐੱਨ, ਗੁਰੂਗ੫ਾਮ : ਪ੫ਦੁਮਣ ਹੱਤਿਆ ਕਾਂਡ ਦੇ ਮੁਲਜ਼ਮ ਵਿਦਿਆਰਥੀ ਨੂੰ ਜ਼ਮਾਨਤ ਦੇਣ ਦੇ ਜੁੂਵੇਲੀਅਨ ਜਸਟਿਸ ਬੋਰਡ ਨੇ ਨਾਂਹ ਕਰਦਿਆਂ ਪਟੀਸ਼ਨ ਖ਼ਾਰਜ ਕਰ ਦਿੱਤੀ। ਬੋਰਡ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਮੁਲਜ਼ਮ ਨੂੰ ਫਿਲਹਾਲ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੁਲਜ਼ਮ ਨੂੰ ਬਾਲਗ ਦੇ ਦਾਇਰੇ 'ਚ ਰੱਖਿਆ ਜਾਵੇ ਜਾ ਨਹੀਂ, ਇਸ ਬਾਰੇ 20 ਦਸੰਬਰ ਨੂੰ ਫ਼ੈਸਲਾ ਸੁਣਾਇਆ ਜਾਵੇੇਗਾ।

ਸ਼ੁੱਕਰਵਾਰ ਦੁਪਹਿਰ ਦੋ ਵਜੇ ਤੋਂ ਬੋਰਡ 'ਚ ਬਹਿਸ ਸ਼ੁਰੂ ਹੋਈ ਜੋ ਲਗਪਗ ਸਾਢੇ ਚਾਰ ਵਜੇ ਤਕ ਚੱਲੀ। ਬਹਿਸ ਦੌਰਾਨ ਪ੫ਦੁਮਣ ਦੇ ਪਿਤਾ ਵਰੁਣਚੰਦ ਠਾਕੁਰ ਦੇ ਵਕੀਲ ਸੁਸ਼ੀਲ ਟੇਕਰੀਵਾਲ, ਮੁਲਜ਼ਮ ਪੱਖ ਦੇ ਵਕੀਲ ਤਨਵੀਰ, ਅਹਿਮਦ ਮੀਰ ਤੇ ਸੀਬੀਆਈ ਦੇ ਵਕੀਲ ਅਜੈ ਬੱਸੀ ਨੇ ਆਪਣੀਆਂ-ਆਪਣੀਆਂ ਦਲੀਲਾਂ ਦਿੱਤੀਆਂ। ਸਭ ਤੋਂ ਪਹਿਲਾਂ ਮੁਲਜ਼ਮ ਨੂੰ ਬਾਲਗ ਦੇ ਦਾਇਰੇ 'ਚ ਰੱਖਿਆ ਜਾਵੇ ਜਾਂ ਨਹੀਂ ਇਸ ਬਾਰੇ ਬਹਿਸ ਕੀਤੀ ਗਈ। ਬਹਿਸ ਦੌਰਾਨ ਬੋਰਡ ਵੱਲੋਂ ਗਿਠਤ ਕਮੇਟੀਆਂ ਵੱਲੋਂ ਸੌਂਪੀ ਗਈ ਮਨੋਵਿਗਿਆਨਿਕ ਤੇ ਸਮਾਜਿਕ ਜਾਂਚ ਰਿਪੋਰਟ ਸਾਰੇ ਪੱਖਾਂ ਨੂੰ ਵਿਖਾਈ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: parduman news