ਪਾਕਿਸਤਾਨ ਦੀ ਖੰਡ ਤੋਂ ਚਿੰਤਤ ਮਹਾਰਾਸ਼ਟਰ

Updated on: Sat, 16 Dec 2017 05:17 PM (IST)
  

ਦਰਾਮਦਗੀ ਟੈਕਸ ਵਧਾਉਣ ਦੀ ਮੰਗ

ਨਵੀਂ ਦਿੱਲੀ (ਏਜੰਸੀ) ; ਪਾਕਿਸਤਾਨ 'ਚ ਸ਼ੱਕਰ ਦੇ ਰਿਕਾਰਡ ਉਤਪਾਦਨ ਕਾਰਨ ਮਹਾਰਾਸ਼ਟਰ ਦੀ ਪਰੇਸ਼ਾਨੀ ਵਧ ਗਈ ਹੈ। ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਹਾਲਾਤ 'ਚ ਪਾਕਿਸਤਾਨ ਦੀ ਸ਼ੱਕਰ ਭਾਰਤ 'ਚ ਨਾ ਆਉਣ ਦਿੱਤੀ ਜਾਵੇ ਨਹੀਂ ਤਾਂ ਇਥੇ ਖੰਡ ਉਤਪਾਦਨ 'ਤੇ ਬੁਰਾ ਅਸਰ ਪਵੇਗਾ ਤੇ ਇਥੋਂ ਦੇ ਕਾਰਖ਼ਾਨੇ ਤਬਾਹ ਹੋ ਜਾਣਗੇ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਵੇ ਕਿ ਉਹ ਸ਼ੱਕਰ 'ਤੇ ਦਰਾਮਦਗੀ ਟੈਕਸ ਵਧਾ ਦੇਣ।

ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਚਰਚਾ ਤੋਂ ਬਾਅਦ ਇਹ ਮਾਮਲਾ ਚੁੱਕਿਆ ਗਿਆ। ਐੱਨਸੀਪੀ ਵਿਧਾਇਕ ਅਜਿਤ ਪਵਾਰ ਨੇ ਕਿਹਾ ਕਿ ਪਾਕਿਸਤਾਨ 'ਚ ਇਸ ਸਾਲ 15 ਲੱਖ ਟਨ ਤੋਂ ਜ਼ਿਆਦਾ ਸ਼ੱਕਰ ਦਾ ਉਤਪਾਦਨ ਹੋਇਆ ਹੈ। ਪਾਕਿਸਤਾਨ ਦੀ ਸ਼ੱਕਰ ਜੇਕਰ ਭਾਰਤ 'ਚ ਆਈ ਤਾਂ ਇਸ ਨਾਲ ਇਨ੍ਹਾਂ ਦਾ ਸ਼ੱਕਰ ਉਦਯੋਗ ਤਬਾਹ ਹੋ ਜਾਵੇਗਾ। ਤਿੰਨ ਸਾਲ ਤੋਂ ਬਾਅਦ ਚੰਗੀ ਬਾਰਿਸ਼ ਹੋਈ ਹੈ ਜਿਸ ਕਰਕੇ ਇਸ ਸਾਲ ਗੰਨੇ ਦੀ ਉਪਜ ਬਹੁਤ ਚੰਗੀ ਹੋਈ ਹੈ ਤੇ ਅਗਲੇ ਸਾਲ ਇਸ ਤੋਂ ਵਧੀਆ ਫ਼ਸਲ ਹੋਣ ਵਾਲੀ ਹੈ। ਸ਼ੱਕਰ ਦੀ ਕੀਮਤ 3600 ਰੁਪਏ ਪ੫ਤੀ ਕੁਇੰਟਲ ਤੋਂ ਘਟ ਕੇ 3100 ਰੁਪਏ ਪ੫ਤੀ ਕੁਇੰਟਲ ਰਹਿ ਗਈ ਹੈ।

ਐੱਨਸੀਪੀ ਦੇ ਦਿਲੀਪ ਵਲਸੇ ਪਾਟਿਲ ਨੇ ਕਿਹਾ ਕਿ ਸਮੇਂ 'ਤੇ ਢੁਕਵੇਂ ਕਦਮ ਨਹੀਂ ਚੁੱਕੇ ਗਏ ਤਾ ਮਹਾਰਾਸ਼ਟਰ ਦੇ ਹੀ ਨਹੀਂ ਦੇਸ਼ ਦੇ ਹੋਰ ਸੂਬਿਆਂ ਦੇ ਸ਼ੱਕਰ ਉਤਪਾਦਨ 'ਤੇ ਅਸਰ ਪਵੇਗਾ। ਇਸ ਦਾ ਸਭ ਤੋਂ ਬੁਰਾ ਅਸਰ ਕਿਸਾਨਾਂ 'ਤੇ ਪਵੇਗਾ। ਬੀਜੇਪੀ ਦੇ ਇਕਨਾਥ ਖੜਸੇ ਨੇ ਸ਼ੱਕਰ ਦੀ ਪੈਦਾਵਾਰ ਨਾਲ ਸਬੰਧਿਤ ਪ੫ਸ਼ਨ ਕਾਲ ਸਦਨ 'ਚ ਮੁੱਦਾ ਚੁੱਕਦੇ ਹੋਏ ਕਿਹਾ ਕਿ ਸਰਕਾਰ ਨੇ ਕਈ ਜੀਆਰ ਜਾਰੀ ਕੀਤੀਆਂ ਹਨ ਜਿਨ੍ਹਾਂ ਨੂੰ ਤੁੰਰਤ ਰੱਦ ਕੀਤਾ ਜਾਵੇ ਨਹੀਂ ਤਾਂ ਇਸ ਦਾ ਸ਼ੱਕਰ ਉਦਯੋਗ 'ਤੇ ਹੋਰ ਵੀ ਜ਼ਿਆਦਾ ਅਸਰ ਪਵੇਗਾ। ਮੈਂਬਰਾਂ ਦੀ ਚਿੰਤਾ ਨਾਲ ਸਹਿਮਤ ਸਹਿਕਾਰਤਾ ਮੰਤਰੀ ਸੁਭਾਸ਼ ਦੇਸ਼ਮੁੱਖ ਨੇ ਕਿਹਾ ਕਿ ਦਰਾਮਦਗੀ ਟੈਕਸ ਵਧਾਉਣ ਦਾ ਪ੫ਸਤਾਵ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਸੂਬਿਆਂ 'ਚ ਸ਼ੱਕਰ ਉਤਪਾਦਨ ਨਾਲ ਸਬੰਧਿਤ ਜੋ ਵੀ ਮੁਸ਼ਕਿਲਾਂ ਹਨ, ਉਨ੍ਹਾਂ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: pakisatna sugar news